ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਕਾਰੀ ਕੌਂਸਲ ਨੇ ਕਿਹਾ ਕਿ ਸੁਬਰਾਮਨੀਅਮ ਨੂੰ ਮਿਲੇਗਾ GDP ਬਾਰੇ ਹਰ ਦੋਸ਼ ਦਾ ਜਵਾਬ

ਸਰਕਾਰੀ ਕੌਂਸਲ ਨੇ ਕਿਹਾ ਕਿ ਸੁਬਰਾਮਨੀਅਮ ਨੂੰ ਮਿਲੇਗਾ GDP ਬਾਰੇ ਹਰ ਦੋਸ਼ ਦਾ ਜਵਾਬ

ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ (PMEC) ਨੇ ਕੁੱਲ ਘਰੇਲੂ ਉਤਪਾਦਨ (GDP) ਦੇ ਅੰਕੜੇ ਵਧਾ–ਚੜ੍ਹਾ ਕੇ ਪੇਸ਼ ਕਰਨ ਦੇ ਦੋਸ਼ਾਂ ਨੂੰ ਬੁੱਧਵਾਰ ਨੂੰ ਖ਼ਾਰਜ ਕਰ ਦਿੱਤਾ। ਇਹ ਦੋਸ਼ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਨੀਅਮ ਨੇ ਲਾਏ ਸਨ। ਕੌਂਸਲ ਨੇ ਕਿਹਾ ਕਿ ਸ੍ਰੀ ਸੁਬਰਾਮਨੀਅਮ ਦੇ ਦੋਸ਼ਾਂ ਦਾ ਜਵਾਬ ਹਰੇਕ ਨੁਕਤੇ ਮੁਤਾਬਕ ਦਿੱਤਾ ਜਾਵੇਗਾ।

 

 

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਸ੍ਰੀ ਸੁਬਰਾਮਨੀਅਮ ਨੇ ਇੱਕ ਖੋਜ–ਪੱਤਰ ਵਿੱਚ ਦਾਅਵਾ ਕੀਤਾ ਸੀ ਕਿ ਕੁੱਲ ਘਰੇਲੂ ਉਤਪਾਦਨ ਦੀ ਗਿਣਤੀ–ਮਿਣਤੀ ਦੇ ਤਰੀਕੇ ਵਿੱਚ ਤਬਦੀਲੀ ਕਾਰਨ 2011–12 ਤੋਂ 2016–17 ਦੌਰਾਨ ਭਾਰਤ ਦੇ ਆਰਥਿਕ ਵਾਧੇ ਦੇ ਅੰਕੜੇ ਨੂੰ ਲਗਭਗ 2.50 ਫ਼ੀ ਸਦੀ ਵਧਾ ਕੇ ਵਿਖਾਇਆ ਗਿਆ ਹੈ।

 

 

ਕੌਂਸਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਸੁਬਰਾਮਨੀਅਮ ਦੇ ਮੁਲਾਂਕਣ ਨੂੰ ਵਿਸਥਾਰ ਨੂੰ ਵੇਖੇਗਾ ਤੇ ਨੁਕਤੇਵਾਰ ਉੱਤਰ ਲੈ ਕੇ ਸਾਹਮਣੇ ਆਵੇਗੀ। ਕੌਂਸਲ ਨੇ ਕਿਹਾ ਕਿ – ‘ਹਾਲੇ ਉਚਿਤ ਅਕਾਦਮਿਕ ਬਹਿਸ ਦੇ ਮੁੱਦੇ ਨੂੰ ਸਨਸਨੀ ਬਣਾਉਣ ਦੀ ਕਿਸੇ ਕੋਸ਼ਿਸ਼ ਵਿੱਚ ਉਲਝਣਾ ਭਾਰਤੀ ਅੰਕੜਾ ਪ੍ਰਣਾਲੀ ਦੀ ਗੁਣਵੱਤਾ ਤੇ ਆਜ਼ਾਦੀ ਨੂੰ ਬਚਾ ਕੇ ਰੱਖਣ ਲਈ ਵਾਜਬ ਨਹੀਂ ਹੈ।’

 

 

ਉਸ ਨੇ ਕਿਹਾ ਕਿ ਨਿਸ਼ਚਤ ਤੌਰ ’ਤੇ ਡਾ. ਸੁਬਰਾਮਨੀਅਮ ਨੇ ਇਨ੍ਹਾਂ ਮੁੱਦਿਆਂ ਨੂੰ ਤਦ ਵੀ ਉਠਾਇਆ ਹੋਵੇਗਾ, ਜਦੋਂ ਉਹ ਮੁੱਖ ਆਰਥਿਕ ਸਲਾਹਕਾਰ ਦੇ ਅਹੁਦੇ ਉੱਤੇ ਕੰਮ ਕਰ ਰਹੇ ਸਨ। ਭਾਵੇਂ ਉਨ੍ਹਾਂ ਖ਼ੁਦ ਮੰਨਿਆ ਕਿ ਉਨ੍ਹਾਂ ਨੇ ਮਝਣ ਲਈ ਸਮਾਂ ਲਿਆ ਤੇ ਹੁਣ ਵੀ ਉਹ ਕੁਝ ਦੋਚਿੱਤੀ ’ਚ ਹਨ।

 

 

ਸਾਬਕਾ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਨੀਅਮ ਨੇ ਕਿਹਾ ਹੈ ਕਿ ਆਰਥਿਕ ਵਾਧੇ ਦੀ ਗਿਣਤੀ–ਮਿਣਤੀ ਲਈ ਅਪਣਾਏ ਗਏ ਪੈਮਾਨਿਆਂ ਦੇ ਚੱਲਦਿਆਂ 2011–12 ਤੇ 2016–17 ਵਿਚਾਲੇ ਆਰਥਿਕ ਵਾਧਾ ਦਰ ਔਸਤਨ 2.5% ਵਧ ਗਈ।

 

 

ਉਨ੍ਹਾਂ ਹਾਰਵਰਡ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਆਪਣੇ ਖੋਜ–ਪੱਤਰ ਵਿੱਚ ਕਿਹਾ ਹੈ ਕਿ ਭਾਰਤ ਦੇ ਕੁੱਲ ਘਰੇਲੂ ਉਤਪਾਦਨ (GDP) ਵਾਧਾ ਦਰ ਉਪਰੋਕਤ ਮਿਆਦ ਵਿੱਚ 4.5 ਫ਼ੀ ਸਦੀ ਰਹਿਣੀ ਚਾਹੀਦੀ ਹੈ, ਜਦ ਕਿ ਅਧਿਕਾਰਤ ਅਨੁਮਾਨ ਵਿੱਚ ਇਸ ਨੂੰ ਲਗਭਗ 7 ਫ਼ੀ ਸਦੀ ਦੱਸਿਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Subramaniam s every allegation about GDP will be answered PMEC