ਭਾਜਪਾ ਨੇਤਾ ਅਤੇ ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਪੱਤਰ ਲਿਖ ਕੇ ਸਰਕਾਰ ਤੋਂ ਅਯੁੱਧਿਆ ਚ ਰਾਮ ਮੰਦਿਰ ਬਣਾਉਣ ਅਤੇ ਰਾਮੇਸ਼ਵਰਮ ਚ ਰਾਮ ਸੇਤੁ (ਪੁਲ) ਨੂੰ ਕੌਮੀ ਧਰੋਹਰ (ਨੈਸ਼ਨਲ ਹੈਰੀਟੇਜ) ਐਲਾਨ ਕਰਨ ਦੀ ਮੰਗ ਕੀਤੀ ਹੈ। ਸਵਾਮੀ ਇਨ੍ਹਾਂ ਦੋ ਮੰਗਾਂ ਨੂੰ ਬਹੁਤ ਲੰਮੇ ਸਮੇਂ ਤੋਂ ਚੁੱਕਦੇ ਰਹੇ ਹਨ।
ਦੁਬਾਰਾ ਮੋਦੀ ਸਰਕਾਰ ਦੇ ਗਠਨ ਤੋਂ ਬਾਅਦ ਉਨ੍ਹਾਂ ਨੇ ਇਨ੍ਹਾਂ ਮੰਗਾਂ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਹਾਲ ਹੀ ਚ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੇ ਰਾਜਸਥਾਨ ਚ ਕਿਹਾ ਸੀ ਕਿ 'ਰਾਮ ਦਾ ਕੰਮ' ਕਰਨਾ ਹੈ, ਰਾਮ ਦਾ ਕੰਮ ਹੋ ਕੇ ਰਹੇਗਾ।
ਚਿੱਠੀ ਚ ਸਵਾਮੀ ਨੇ ਕਿਹਾ, ਜੇ ਸਰਕਾਰ ਅਯੁੱਧਿਆ ਚ ਰਾਮ ਮੰਦਿਰ ਬਣਾਉਣ ਲਈ 67.72 ਏਕੜ ਜ਼ਮੀਨ ਦੇਣਾ ਚਾਹੁੰਦੀ ਹੈ ਤਾਂ ਕੋਈ ਕਾਨੂੰਨੀ ਰੁਕਾਵਟ ਨਹੀਂ ਪੈਦਾ ਹੋਵੇਗੀ। ਪਹਿਲਾਂ ਹੀ ਸਵਾਮੀ ਕਹਿ ਚੁੱਕੇ ਹਨ ਕਿ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਨੇ ਮੰਨਿਆ ਹੈ ਕਿ ਅਯੁੱਧਿਆ ਚ ਰਾਮ ਜਨਮ ਭੂਮੀ ਮੰਦਿਰ ਦੇ ਬਣਨ ਕਾਰਨ ਸ਼੍ਰੀ ਲੰਕਾ ਚ ਸੈਰ ਸਪਾਟਾ ਵਧਣ ਦੀ ਸੰਭਾਵਨਾ ਰਹੇਗੀ।
ਸ਼੍ਰੀ ਲੰਕਾ ਦੀ ਸਰਕਾਰ ਰਾਵਣ ਦੇ ਮਹਿਲ, ਅਸ਼ੋਕ ਵਾਟਿਕਾ ਨੂੰ ਕੌਮੀ ਵਿਰਾਸਤ ਵਜੋਂ ਐਲਾਨ ਕਰਨ ਦੀ ਸੰਭਾਵਨਾ 'ਤੇ ਵਿਚਾਰ ਕਰ ਰਹੀ ਹੈ। ਪਿਛਲੇ ਸਾਲ ਸਵਾਮੀ ਨੇ ਕਿਹਾ ਸੀ ਕਿ ਸਾਰੇ ਜਾਇਦਾਦ ਲਈ ਲੜ ਰਹੇ ਹਨ ਤੇ ਮੈਂ ਆਪਣੇ ਵਿਸ਼ਵਾਸ ਲਈ। ਰਾਮ ਜਨਮ ਭੂਮੀ 'ਤੇ ਸਰਕਾਰ ਕਾਨੂੰਨ ਵੀ ਬਣਾ ਸਕਦੀ ਹੈ।
.