ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਪ੍ਰਦੂਸ਼ਣ ਦੇ ਕਹਿਰ ਕਾਰਨ ਦਮਾ–ਰੋਗੀਆਂ ਦੀ ਗਿਣਤੀ ’ਚ ਚੋਖਾ ਵਾਧਾ

ਦਿੱਲੀ ’ਚ ਪ੍ਰਦੂਸ਼ਣ ਦੇ ਕਹਿਰ ਕਾਰਨ ਦਮਾ–ਰੋਗੀਆਂ ਦੀ ਗਿਣਤੀ ’ਚ ਚੋਖਾ ਵਾਧਾ

ਦਿੱਲੀ ’ਚ ਲਗਾਤਾਰ ਵਧਦੇ ਜਾ ਰਹੇ ਪ੍ਰਦੂਸ਼ਣ ’ਤੇ ਡਾਕਟਰਾਂ ਨੇ ਵੀ ਚਿੰਤਾ ਪ੍ਰਗਟਾਈ ਹੈ। ਪ੍ਰਦੂਸ਼ਣ ਕਾਰਨ ਹਸਪਤਾਲ ਆਉਣ ਵਾਲੇ ਸਾਹ ਤੇ ਦਮੇ ਦੇ ਰੋਗੀਆਂ ਵਿੱਚ ਲਗਭਗ ਇੱਕ–ਚੌਕਾਈ ਮਰੀਜ਼ ਅਜਿਹੇ ਹਨ, ਜਿਨ੍ਹਾਂ ਨੂੰ ਪਹਿਲਾਂ ਕਦੇ ਸਾਹ ਦੀ ਤਕਲੀਫ਼ ਨਹੀਂ ਹੋਈ।

 

 

AIIMS ਦੇ ਪਲਮਨਰੀ ਵਿਭਾਗ ਦੇ ਪ੍ਰੋਫ਼ੈਸਰ ਡਾ. ਕਰਨ ਮਦਾਨ ਨੇ ਪ੍ਰਦੂਸ਼ਣ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਪਿਛਲੇ ਤਿੰਨ ਦਿਨਾਂ ਦੌਰਾਨ ਸਾਹ ਲੈਣ ਵਿੱਚ ਔਖ ਤੇ ਦਮਾ ਦੇ ਅਟੈਕ ਤੋਂ ਪੀੜਤ ਰੋਗੀਆਂ ਦੀ ਗਿਣਤੀ ਵਿੱਚ ਲਗਭਗ 30 ਫ਼ੀ ਸਦੀ ਵਾਧਾ ਹੋਇਆ ਹੈ।

 

 

ਉੱਧਰ ਲੇਡੀ ਹਾਰਡਿੰਗ ਮੈਡੀਕਲ ਕਾਲਜ ਦੇ ਸਾਹ ਰੋਗਾਂ ਦੇ ਮਾਹਿਰ ਡਾਕਟਰ ਅਸ਼ਵਨੀ ਮੁਤਾਬਕ ਉਨ੍ਹਾਂ ਦੇ ਹਸਪਤਾਲ ’ਚ ਵੀ ਸਾਹ ਦੇ ਰੋਗੀਆਂ ਦੀ ਗਿਣਤੀ 20 ਫ਼ੀ ਸਦੀ ਵਧੀ ਹੈ ਤੇ ਉਨ੍ਹਾਂ ਵਿੱਚ 15 ਫ਼ੀ ਸਦੀ ਮਰੀਜ਼ ਅਜਿਹੇ ਹਨ, ਜਿਨ੍ਹਾਂ ਨੂੰ ਪਹਿਲਾਂ ਕਦੇ ਸਾਹ ਦੀ ਬੀਮਾਰੀ ਨਹੀਂ ਸੀ।

 

 

AIIMS ਦੇ ਮੈਡੀਸਨ ਵਿਭਾਗ ਦੇ ਡਾ. ਨਵਲ ਵਿਕਰਮ ਨੇ ਦੱਸਿਆ ਕਿ ਪ੍ਰਦੂਸ਼ਣ ਕਾਰਨ ਦਿਮਾਗ਼ੀ ਦੌਰੇ ਦਾ ਖ਼ਦਸ਼ਾ ਡੇਢ ਗੁਣਾ ਵਧ ਸਕਦਾ ਹੈ। ਉਨ੍ਹਾਂ ਕਿਹਾ ਕਿ ਪੀਐੱਮ 2.5 ਦੇ ਪੱਧਰ ਦੇ ਹਿਸਾਬ ਨਾਲ ਦਿੱਲੀ ਦੇ ਜ਼ਿਆਦਾਤਰ ਇਲਾਕਿਆਂ ’ਚ ਲੋਕਾਂ ਨੂੰ ਔਸਤਨ 16 ਤੋਂ 20 ਸਿਗਰੇਟਾਂ ਪੀਣ ਦੇ ਬਰਾਬਰ ਨੁਕਸਾਨ ਹੋ ਰਿਹਾ ਹੈ।

 

 

ਉਨ੍ਹਾਂ ਦੱਸਿਆ ਕਿ ਕਈ ਖੋਜਾਂ ਮੁਤਾਬਕ ਦਿਮਾਗ਼ੀ ਦੌਰੇ ਨਾਲ ਮਰਨ ਵਾਲਿਆਂ ’ਚੋਂ 11 ਫ਼ੀ ਸਦੀ ਮਰੀਜ਼ ਤਮਾਕੂਨੋਸ਼ ਹੁੰਦੇ ਹਨ। ਉਨ੍ਹਾਂ ’ਚੋਂ ਅਜਿਹੇ ਲੋਕ ਜੋ 20 ਜਾਂ ਇਸ ਤੋਂ ਵੱਧ ਬੀੜੀਆਂ ਰੋਜ਼ਾਨਾ ਪੀਂਦੇ ਹਨ, ਉਨ੍ਹਾਂ ਨੁੰ ਦਿਮਾਗ਼ੀ ਦੌਰਾ ਪੈਣ ਦਾ ਖ਼ਤਰਾ ਦੂਜਿਆਂ ਦੇ ਮੁਕਾਬਲੇ ਡੇਢ ਗੁਣਾ ਵੱਧ ਰਹਿੰਦਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Substantial increase in number of patients of Asthma and Respiratory diseases in Delhi due to Pollution