ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਤ ਵੇਲੇ ਮਾਰ ਕਰਨ ਵਾਲੀ ਅਗਨੀ-2 ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ

ਭਾਰਤ ਨੇ ਅੱਜ ਆਪਣੀ ਮਿਜ਼ਾਈਲ ਅਗਨੀ-2 ਬੈਲਿਸਟਿਕ ਮਿਜ਼ਾਈਲ ਦਾ ਸਫਲਤਾ ਪੂਰਵਕ ਪ੍ਰੀਖਣ ਕਰ ਲਿਆ ਹੈ। ਇਸ ਮਿਜ਼ਾਈਲ ਦੀ ਮਾਰਕ-ਸੀਮਾ 2000 ਕਿਲੋਮੀਟਰ ਦੀ ਹੈ।

 

ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਸ ਮਿਜ਼ਾਈਲ ਦਾ ਪ੍ਰੀਖਣ ਓਡੀਸ਼ਾ ਦੇ ਬਾਲਾਸੌਰ ਚ ਟੈਸਟ੍ਰੇਟਿਕ ਫੋਰਸਿਜ਼ ਕਮਾਂਡ (ਐਸ.ਐਫ.ਸੀ.) ਦੁਆਰਾ ਕੀਤਾ ਗਿਆ।

 

ਦੱਸਿਆ ਜਾ ਰਿਹਾ ਹੈ ਕਿ ਅਗਨੀ-2 ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਪਿਛਲੇ ਸਾਲ ਸਫਲਤਾਪੂਰਵਕ ਪੂਰਾ ਕੀਤਾ ਗਿਆ ਸੀ, ਪਰ ਰਾਤ ਚ ਇਸ ਦਾ ਪ੍ਰੀਖਣ ਪਹਿਲੀ ਵਾਰ ਸਫਲਤਾ ਪੂਰਵਕ ਕੀਤਾ ਗਿਆ ਹੈ। ਇਹ ਮਿਜ਼ਾਈਲ ਪ੍ਰਮਾਣੂ ਬੰਬ ਲੈ ਕੇ ਜਾਣ ਚ ਸਮਰੱਥ ਹੈ ਜਦਕਿ ਲੋੜ ਪੈਣ ’ਤੇ ਇਸ ਦੀ ਮਾਰਕ ਤਾਕਤ 2000 ਤੋਂ ਵਧਾ ਕੇ 3000 ਕਿਲੋਮੀਟਰ ਕੀਤੀ ਜਾ ਸਕਦੀ ਹੈ।

 

ਅਗਨੀ -2 ਬੈਲਿਸਟਿਕ ਮਿਜ਼ਾਈਲ ਦੀਆਂ ਵਿਸ਼ੇਸ਼ਤਾਵਾਂ

1- ਇਹ ਮਿਜ਼ਾਈਲ 2000 ਕਿਲੋਮੀਟਰ ਤੱਕ ਹਜ਼ਾਰ ਕਿਲੋ ਵਿਸਫੋਟਕ ਸਮੱਗਰੀ ਲੈ ਜਾ ਸਕਦੀ ਹੈ।

2- ਉੱਚ ਸਟੀਕ ਨੇਵੀਗੇਸ਼ਨ ਪ੍ਰਣਾਲੀ ਨਾਲ ਸਹੀ ਨਿਸ਼ਾਨੇ 'ਤੇ ਨਿਸ਼ਾਨਾ ਮਾਰਿਆ ਜਾ ਸਕਦਾ ਹੈ।

3- ਇਸ ਦੀ ਮਾਰਕ ਸਮਰੱਥਾ 2000 ਕਿਲੋਮੀਟਰ ਤੋਂ ਵਧਾ ਕੇ 3000 ਕਿਲੋਮੀਟਰ ਕੀਤੀ ਜਾ ਸਕਦੀ ਹੈ।

4- ਅਗਨੀ-2 ਬੈਲਿਸਟਿਕ ਮਿਜ਼ਾਈਲ 20 ਮੀਟਰ ਲੰਬੀ ਹੈ ਤੇ ਭਾਰ 16000 ਕਿਲੋਗ੍ਰਾਮ ਯਾਨੀ 16 ਟਨ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Successful test of Agni-2 ballistic missile going up to 2000 km even at night