ਰਾਜਸਥਾਨ ਦੇ ਪੋਖਰਣ ਮਰੂ ਖੇਤਰ ਤੋਂ ਸਵਦੇਸ਼ੀ ਤਕਨੀਕ ਨਾਲ ਬਣਾਈ ਗਾਇਡਡ ਰਾਕੇਟ ਪ੍ਰਣਾਲੀ ਪਿਨਾਕ ਦਾ ਸੋਮਵਾਰ ਨੂੰ ਸਫਲ ਪ੍ਰੀਖਣ ਕੀਤਾ ਗਿਆ। ਇਸ ਨਾਲ ਫ਼ੌਜ ਦੀ ਤਾਕਤ ਨੂੰ ਹੋਰ ਮਜ਼ਬੂਤੀ ਮਿਲੇਗੀ। ਇਹ ਹਥਿਆਰ ਪ੍ਰਣਾਲੀ ਆਧੁਨਿਕ ਮਾਰਗਦਰਸ਼ਕ ਕਿੱਟ ਨਾਲ ਲੈਸ ਹੈ ਜਿਸ ਵਿਚ ਇਕ ਉਨੱਤ ਨੇਵੀਗੇਸ਼ਨ ਅਤੇ ਕੰਟੋਰੋਲ ਪ੍ਰਣਾਲੀ ਸ਼ਾਮਲ ਹੈ।
ਰੱਖਿਆ ਮੰਤਰਾਲਾ ਮੁਤਾਬਕ, ਡੀਆਰਡੀਓ ਦੁਆਰਾ ਸਵਦੇਸ਼ੀ ਪ੍ਰਣਾਲੀ ਨਾਲ ਬਣਾਏ ਇਸ ਪਿਨਾਕ, ਸਟੀਕ ਨਿਸ਼ਾਨਾ ਲਾਉਣ ਲਈ ਹਥਿਆਰ ਭੰਡਾਰ ਦੀ ਯੋਗਤਾ ਨੂੰ ਵਿਸਥਾਰ ਵਾਧੇ ਨਾਲ ਵਧਾਵੇਗਾ।
ਅੱਜ ਕੀਤੇ ਗਏ ਇਸ ਸਫ਼ਲ ਪ੍ਰੀਖਣ ਬਾਰੇ ਇਹ ਕਿਹਾ ਗਿਆ ਹੈ ਕਿ ਹਥਿਆਰ ਪ੍ਰਣਾਲੀ ਨੇ ਤੈਅ ਟੀਚਿਆਂ ਤੇ ਕਾਫੀ ਸਟੀਕ ਨਿਸ਼ਾਨਾ ਲਗਾਇਆ ਤੇ ਲੋੜੀਂਦਾ ਟਾਰਗਿਟ ਹਾਸਲ ਕੀਤਾ। ਮੰਤਰਾਲਾ ਨੇ ਕਿਹਾ, ਟੈਲੀਮੈਟ੍ਰੀ ਸਿਸਟਮ ਨੇ ਉਡਾਨ ਪੱਥ ਦੌਰਾਨ ਵਾਹਨ ਤੇ ਨਜ਼ਰ ਰੱਖੀ ਤੇ ਉਸਦੀ ਨਿਗਰਾਨੀ ਕੀਤੀ। ਮਿਸ਼ਨ ਦੇ ਸਾਰੇ ਮਕਸਦ ਪੂਰੇ ਹੋਏ ਹਨ।
Twin Success for Guided PINAKA https://t.co/z0ZFdNmDDo @DefenceMinIndia @PIB_India @SpokespersonMoD @airnewsalerts @DrSubhashMoS @drajaykumar_ias @adgpi @IAF_MCC pic.twitter.com/GsAYan3Dme
— DRDO (@DRDO_India) March 11, 2019
.