ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਸੂਰੀ ਦੇ ਕੈਂਪਟੀ ਫਾਲ ’ਚ ਅਚਾਨਕ ਆਇਆ ਤੇਜ਼ ਪਾਣੀ, ਫਿਰ ਕੀ ਹੋਇਆ ਪੜ੍ਹੋ

ਮਸੁਰੀ ਚ ਲਗਾਤਾਰ ਬਾਰਸ਼ ਕਾਰਨ ਐਤਵਾਰ ਨੂੰ ਸੈਲਾਨੀਆਂ ਦੇ ਸਥਾਨ ਕੈਂਪਟੀ ਫਾਲ ਚ ਪਾਣੀ ਅਚਾਨਕ ਤੇਜ਼ ਆ ਗਿਆ ਜਿਸ ਕਾਰਨ ਮੌਕੇ ਤੇ ਮੌਜੂਦ ਯਾਤਰੀ ਝਰਨੇ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਨਾ ਜਾ ਸਕੇ ਅਤੇ ਲਗਭਗ 180 ਸੈਲਾਨੀ ਝਰਨੇ ਦੇ ਇਕ ਪਾਸੇ ਹੀ ਫਸ ਗਏ। ਪੁਲਿਸ ਦੇ ਸਥਾਨਕ ਲੋਕਾਂ ਦੀ ਸਹਾਇਤਾ ਨਾਲ ਤਕਰੀਬਨ ਇਕ ਘੰਟੇ ਤੱਕ ਬਚਾਅ ਮੁਹਿੰਮ ਚਲਾ ਕੇ ਸਾਰੇ ਸੈਲਾਨੀਆਂ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢਿਆ। ਦੂਜੇ ਪਾਸੇ ਸਥਾਨ ਨੇੜਲੀਆਂ ਦੁਕਾਨਾਂ ਚ ਪਾਣੀ ਵੜ ਗਿਆ ਜਿਸ ਕਾਰਨ ਦੁਕਾਨਾਂ ਚ ਰੱਖਿਆ ਸਾਮਾਨ ਵੀ ਬਰਬਾਦ ਹੋ ਗਿਆ।

 

 

ਇਸ ਬਾਰੇ ਜਾਣਕਾਰੀ ਦਿੰਦਿਆਂ ਸਥਾਨਕ ਕਾਰੋਬਾਰੀ ਵਰਿੰਦਰ ਰਾਣਾ, ਗੋਵਿੰਦ ਅਤੇ ਵਰਿੰਦਰ ਰਾਵਤ ਨੇ ਦੱਸਿਆ ਕਿ ਮਸੁੂਰੀ ਵਿਚ ਲਗਾਤਾਰ ਮੀਂਹ ਕਾਰਨ ਐਤਵਾਰ ਦੁਪਹਿਰ ਮਗਰੋਂ ਅਚਾਨਕ ਕੈਂਪਟੀ ਝਰਨੇ ਦੇ ਪਾਣੀ ਦਾ ਪੱਧਰ ਵੱਧ ਗਿਆ ਜਿਸ ਕਾਰਨ ਝਰਨੇ ਦੇ ਨੇੜੇ ਬਣੀਆਂ ਦੁਕਾਨਾਂ ਵਿੱਚ ਭਾਰੀ ਮਾਤਰਾ ਚ ਪਾਣੀ ਵੜ ਗਿਆ। ਉਸੇ ਸਮੇਂ ਪੁਲਿਸ ਦੀ ਟੀਮ ਨੇ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਝਰਨੇ ਦੇ ਆਲੇ-ਦੁਆਲੇ ਜਾਣ ਤੋਂ ਰੋਕਿਆ ਜਿਸ ਕਾਰਨ ਲੋਕਾਂ ਨੂੰ ਵੱਡੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਸੜਕ ਦੇ ਦੋਵੇਂ ਪਾਸੇ ਜਾਮ ਦੀ ਸਥਿਤੀ ਪੈਦਾ ਹੋ ਗਈ।

 

 

ਦੂਜੇ ਪਾਸੇ ਮਸੁਰੀ ਚਕਰਾਤ ਸੜਕ `ਤੇ ਕਾਂਡੀ ਖਾਲ ਦੇ ਨੇੜੇ ਭਾਰੀ ਮਾਤਰਾ ਵਿਚ ਮਲਬਾ ਆਉਣ ਤੋਂ ਬਾਅਦ ਤਕਰੀਬਨ ਇਕ ਘੰਟੇ ਲਈ ਰਸਤਾ ਬੰਦ ਰਿਹਾ। ਇਸ ਤੋਂ ਇਲਾਵਾ ਸਥਾਨਕ ਖਯਾਰਸੀ ਕੋਲ ਖਾਲੇ ਚ ਪਾਣੀ ਆਉਣ ਕਾਰਨ ਵਾਹਨ ਵੀ ਫੱਸ ਗਏ ਜਿਸ ਮਗਰੋਂ ਪਾਣੀ ਦਾ ਪੱਧਰ ਘੱਟਣ ਮਗਰੋਂ ਹੀ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਸਕੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sudden rise of water in Kempty fall due to heavy rain