ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਲਿਤਾਂ, ਆਦਿਵਾਸੀਆਂ ਲਈ ਲੜਨ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ : ਸੁਧਾ ਭਾਰਦਵਾਜ

ਦਲਿਤਾਂ, ਆਦਿਵਾਸੀਆਂ ਲਈ ਲੜਨ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ : ਸੁਧਾ ਭਾਰਦਵਾਜ

ਮਾਉਂਵਾਦੀਆਂ ਨਾਲ ਸੰਪਰਕ ਰੱਖਣ ਦੇ ਸ਼ੱਕ `ਚ ਗ੍ਰਿਫਤਾਰ ਟ੍ਰੇਡ ਯੂਨੀਅਨ ਵਰਕਰ ਅਤੇ ਵਕੀਲ ਸੁਧਾ ਭਾਰਦਵਾਜ ਨੇ ਕਿਹਾ ਕਿ ਮਨੁੱਖੀ ਅਧਿਕਾਰ ਉਲੰਘਣਾ ਦੇ ਖਿਲਾਫ ਬੋਲਣ ਵਾਲੇ ਅਤੇ ਦਲਿਤਾਂ ਤੇ ਆਦਿਵਾਸੀਆਂ ਦੇ ਵਿਚ ਲੜਨ ਵਾਲੇ ਲੋਕਾਂ ਨੂੰ ਮੌਜੂਦਾ ਸਰਕਾਰ ਨਿਸ਼ਾਨਾ ਬਣਾ ਰਹੀ ਹੈ। ਕਈ ਸ਼ਹਿਰਾਂ `ਚ ਕੱਲ੍ਹ ਕੀਤੀ ਗਈ ਛਾਪੇਮਾਰੀ ਦੀ ਕਾਰਵਾਈ `ਚ ਭਾਰਦਵਾਜ ਅਤੇ ਕਈ ਹੋਰ ਖੱਬੇ ਪੱਖੀ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।


ਭਾਰਦਵਾਜ ਨੂੰ ਫਰੀਦਾਬਾਦ `ਚ ਉਨ੍ਹਾਂ ਦੀ ਰਿਹਾਇਸ਼ `ਤੇ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ `ਚ ਰੱਖਿਆ ਗਿਆ ਅਤੇ ਉਨ੍ਹਾਂ ਨੂੰ ਕੇਵਲ ਉਨ੍ਹਾਂ ਦੇ ਵਕੀਲਾਂ ਨੂੰ ਮਿਲਣ ਦੀ ਆਗਿਆ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲਗਦਾ ਹੈ ਕਿ ਜੋ ਵੀ ਵਰਤਮਾਨ ਸ਼ਾਸਨ ਦੇ ਖਿਲਾਫ ਹੈ, ਚਾਹੇ ਉਹ ਦਲਿਤ, ਅਧਿਕਾਰਾਂ, ਜਨਜਾਤੀ ਅਧਿਕਾਰਾਂ ਜਾਂ ਮਨੁੱਖੀ ਅਧਿਕਾਰਾਂ ਦੀ ਗੱਲ ਹੋਵੇ, ਵਿਰੋਧ `ਚ ਆਵਾਜ਼ ਉਠਾਉਣ ਵਾਲੇ ਹਰੇਕ ਵਿਅਕਤੀ ਨਾਲ ਅਜਿਹਾ ਵਿਵਹਾਰ ਕੀਤਾ ਜਾ ਰਿਹਾ ਹੈ।


ਉਨ੍ਹਾਂ ਕੱਲ੍ਹ ਪੱਤਰਕਾਰਾਂ ਨੂੰ ਕਿਹਾ ਕਿ ਮੇਰਾ ਮੋਬਾਇਲ, ਲੈਪਟਾਪ ਅਤੇ ਪੈਨ ਡਰਾਈਵ ਜਬਤ ਕਰ ਲਏ ਗਏ ਹਨ। ਮੇਰੇ ਜੀਮੇਲ ਅਤੇ ਟਵੀਟ ਅਕਾਉਂਟ ਦੇ ਪਾਸਵਰਡ ਵੀ ਲੈ ਲਏ ਗਏ ਹਨ। ਵਰਕਰਾਂ ਨੇ ਕਿਹਾ ਕਿ ਇਹ ਛਾਪੇਮਾਰੀ ਲੋਕਤੰਤਰ ਅਧਿਕਾਰਾਂ `ਤੇ ਹਮਲਾ ਹੈ ਅਤੇ ਐਂਮਰਜੈਂਸੀ ਦੀਆਂ ਯਾਦਾਂ ਤਾਜਾ ਕਰਵਾਉਂਦੇ ਹਨ। ਉਨ੍ਹਾਂ ਦੀ ਬੇਟੀ ਅਨੂ ਭਾਰਦਵਾਜ ਨੇ ਕਿਹਾ ਕਿ ਦਸ ਲੋਕ ਸਨ। ਉਨ੍ਹਾਂ `ਚ ਹਰਿਆਣਾ ਪੁਲਿਸ ਤੋਂ ਕੇਵਲ ਇਕ ਮਹਿਲਾ ਕਾਂਸਟੇਬਲ ਸੀ। ਹੋਰ ਮਹਾਰਾਸ਼ਟਰ ਪੁਲਿਸ ਦੇ ਸਨ। ਜਦੋਂ ਮਾਂ ਨੇ ਉਨ੍ਹਾਂ ਨੂੰ ਤਲਾਸ਼ੀ ਵਾਰੰਟ ਦਿਖਾਉਣ ਨੂੰ ਕਿਹਾ ਤਾਂ ਉਨ੍ਹਾਂ ਕਿਹਾ ਕਿ ਵਾਰੰਟ ਉਨ੍ਹਾਂ ਕੋਲ ਨਹੀਂ ਹਨ।


ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੋਲ ਕੁਝ ਹੋਰ ਦਸਤਾਵੇਜ਼ ਸਨ। ਇਸ ਲਈ ਮਾਂ ਨੇ ਉਨ੍ਹਾਂ ਨੂੰ ਅੰਦਰ ਆਉਣ ਦੀ ਆਗਿਆ ਦਿੱਤੀ। ਮੈਨੂੰ ਦੋਸ਼ਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ, ਪ੍ਰੰਤੂ ਮਾਂ ਨੇ ਕਿਹਾ ਕਿ ਉਹ ਪੁਣੇ `ਚ ਗ੍ਰਿਫਤਾਰੀਆਂ ਦੇ ਸਿਲਸਿਲੇ `ਚ ਆਏ ਹਨ। ਮਹਾਰਾਸ਼ਟਰ ਪੁਲਿਸ ਨੇ ਮਾਓਵਾਦੀਆਂ ਨਾਲ ਸੰਪਰਕ ਹੋਣ ਦੇ ਸ਼ੱਕ `ਚ ਦਿੱਲੀ ਸਮੇਤ ਕਈ ਸੂਬਿਆਂ `ਚ ਕਈ ਸਥਾਨਾਂ `ਤੇ ਕੁਝ ਲੋਕਾਂ ਦੇ ਘਰਾਂ `ਚ ਛਾਪੇਮਾਰੀ ਕੀਤੀ ਸੀ।


ਪਿਛਲੇ ਸਾਲ 31 ਦਸੰਬਰ ਨੂੰ ਐਲਗਾਰ ਪਰਿਸ਼ਦ ਦੇ ਇਕ ਪ੍ਰੋਗਰਾਮ ਦੇ ਬਾਅਦ ਪੁਣੇ ਦੇ ਕੋਲ ਭੀਮਾ ਕੋਰੇਗਾਓਂ `ਚ ਹਿੰਸਾ ਦੀ ਘਟਨਾ ਦੀ ਜਾਂਚ ਦੇ ਤਹਿਤ ਇਹ ਛਾਪੇ ਮਾਰੇ ਗਏ ਸਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sudha Bharadwaj said current government aiming who are fighting for Dalits and tribals