ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਖੰਡ ਹੋਰ ਮਹਿੰਗੀ ਹੋਣ ਦੇ ਆਸਾਰ

ਭਾਰਤ ’ਚ ਖੰਡ ਹੋਰ ਮਹਿੰਗੀ ਹੋਣ ਦੇ ਆਸਾਰ

ਭਾਰਤ ’ਚ ਖੰਡ (ਚੀਨੀ) ਦਾ ਉਤਪਾਦਨ ਗੰਨੇ ਦੀ ਪਿੜਾਈ ਦੇ ਚਾਲੂ ਸੈਸ਼ਨ ਦੇ ਪੰਜ ਮਹੀਨਿਆਂ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ 22 ਫ਼ੀ ਸਦੀ ਘਟ ਗਿਆ ਹੈ। ਖੰਡ ਉਦਯੋਗ ਦੀ ਜੱਥੇਬੰਦੀ ਇੰਡੀਅਨ ਸ਼ੂਗਰ ਮਿਲਜ਼ ਐਸੋਸੀਏਸ਼ਨ (ISMA) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ਭਰ ’ਚ ਚਾਲੂ ਸੀਜ਼ਨ ਦੌਰਾਨ 29 ਫ਼ਰਵਰੀ ਤੱਕ 194.84 ਲੱਖ ਟਨ ਖੰਡ ਦਾ ਉਤਪਾਦਨ ਹੋਇਆ, ਜੋ ਪਿਛਲੇ ਸਾਲ ਇਸੇ ਸਮੇਂ ਦੇ ਉਤਪਾਦਨ ਦੇ ਮੁਕਾਬਲੇ 2.84 ਫ਼ੀ ਸਦੀ ਘੱਟ ਹੈ।

 

 

ਖੰਡ ਉਤਪਾਦਨ ਤੇ ਵੰਡ ਸਾਲ 2019–20 (ਅਕਤੂਬਰ–ਸਤੰਬਰ) ਦੇ ਪਹਿਲੇ ਪੰਜ ਮਹੀਨਿਆਂ ਦੌਰਾਨ ਦੇਸ਼ ਭਰ ਦੀਆਂ 453 ਖੰਡ ਮਿਲਾਂ ਵਿੱਚ ਖੰਡ ਦਾ ਕੁੱਲ ਉਤਪਾਦਨ ਜਿੱਥੇ 194.84 ਲੱਖ ਟਨ ਹੋਇਆ, ਉੱਥੇ ਪਿਛਲੇ ਸਾਲ ਇਸੇ ਮਿਆਦ ਦੌਰਾਨ 520 ਮਿਲਾਂ ’ਚ ਖੰਡ ਦਾ ਕੁੱਲ ਉਤਪਾਦਨ 249.30 ਲੱਖ ਟਨ ਹੋਇਆ ਸੀ।

 

 

ਗੰਨੇ ਦੀ ਪਿੜਾਈ ਦੇ ਚਾਲੂ ਸੀਜ਼ਨ ਦੌਰਾਨ 453 ਖੰਡ ਮਿਲਾਂ ’ਚ ਉਤਪਾਦਨ ਸ਼ੁਰੂ ਹੋਇਆ ਸੀ; ਜਿਨ੍ਹਾਂ ਵਿੱਚੋਂ 68 ਮਿੱਲਾਂ ਨੇ ਉਤਪਾਦਨ ਬੰਦ ਕਰ ਦਿੱਤਾ ਹੈ।

 

 

ਮਹਾਰਾਸ਼ਟਰ ’ਚ ਖੰਡ ਦਾ ਕੁੱਲ ਉਤਪਾਦਨ ਚਾਲੂ ਸੀਜ਼ਨ ’ਚ 50.70 ਲੱਖ ਟਨ ਹੋਇਆ ਹੈ; ਜਿੱਥੇ ਪਿਛਲੇ ਸਾਲ ਇਸੇ ਮਿਆਦ ਦੌਰਾਨ 92.88 ਲੱਖ ਟਨ ਹੋਇਆ ਸ। ਸੂਬੇ ਦੀਆਂ 145 ਮਿੱਲਾਂ ਵਿੱਚੋਂ 25 ਮਿੱਲਾਂ ’ਚ ਉਤਪਾਦਨ ਬੰਦ ਹੋ ਚੁੱਕਾ ਹੈ। ਗੰਨੇ ਦੀ ਉਪਲਬਧਤਾ ਨਾ ਹੋਣ ਕਾਰਨ ਇਨ੍ਹਾਂ ਮਿੱਲਾਂ ਨੇ ਆਪਣਾ ਆਪਰੇਸ਼ਨ ਬੰਦ ਕਰ ਦਿੱਤਾ ਹੈ।

 

 

ਦੇਸ਼ ਦੇ ਸਭ ਤੋਂ ਵੱਡੇ ਖੰਡ ਉਤਪਾਦਕ ਸੂਬੇ ਉੱਤਰ ਪ੍ਰਦੇਸ਼ ’ਚ ਚਾਲੂ ਸੀਜ਼ਨ ਦੌਰਾਨ 29 ਫ਼ਰਵਰੀ ਤੱਕ ਖੰਡ ਦਾ ਉਤਪਾਦਨ 76.86 ਲੱਖ ਟਨ ਹੋਇਆ ਹੈ; ਜਦ ਕਿ ਪਿਛਲੇ ਸਾਲ ਇਸੇ ਮਿਆਦ ਦੌਰਾਨ 73.87 ਲੱਖ ਟਨ ਹੋਇਆ ਸੀ।

 

 

ਕਰਨਾਟਕ ’ਚ 29 ਫ਼ਰਵਰੀ ਤੱਕ ਖੰਡ ਦਾ ਉਤਪਾਦਨ 32.60 ਲੱਖ ਟਨ ਹੋਇਆ ਸੀ; ਜਦ ਕਿ ਪਿਛਲੇ ਸਾਲ ਇਸੇ ਮਿਆਦ ਦੌਰਾਨ ਇਹ ਉਤਪਾਦਨ 41.73 ਲੱਖ ਟਨ ਹੋਇਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sugar likely to be more costly in India