ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PAK ਦੇ ਹੁਕਮ ’ਤੇ ਹੋਇਆ ਅਨੰਤਨਾਗ ’ਚ ਆਤਮਘਾਤੀ ਹਮਲਾ: ਰਾਜਪਾਲ ਮਲਿਕ

ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਵੀਰਵਾਰ ਨੂੰ ਕਿਹਾ ਹੈ ਕਿ ਅਨੰਤਨਾਗ ਚ ਬੁੱਧਵਾਰ ਨੂੰ ਸੀਆਰਪੀਐਫ਼ ਜਵਾਨਾਂ ’ਤੇ ਹੋਇਆ ਆਤਮਘਾਤੀ ਹਮਲਾ ਪਾਕਿਸਤਾਨ ਦੇ ਕਹਿਣ ’ਤੇ ਕੀਤਾ ਗਿਆ ਸੀ। ਪਾਕਿਸਤਾਨ ਨੇ ਅਜਿਹਾ ਕਸ਼ਮੀਰ ਘਾਟੀ ਦੀ ਸ਼ਾਂਤੀ ਭੰਗ ਕਰਨ ਲਈ ਕੀਤਾ ਹੈ।

 

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਪਾਲ ਸਤਿਆਪਾਲ ਮਲਿਕ ਨੇ ਕਿਹਾ ਕਿ ਪਾਕਿ ਨੇ ਬੁੱਧਵਾਰ ਨੂੰ ਆਤਮਘਾਤੀ ਹਮਲੇ ਦਾ ਹੁਕਮ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜਦੋਂ ਵੀ ਘਾਟੀ ਸ਼ਾਂਤ ਹੁੰਦੀ ਹੈ ਤਾਂ ਪਾਕਿਸਤਾਨ ਅਜਿਹੇ ਹਮਲੇ ਕਰਵਾ ਕੇ ਹਾਲਾਤ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ। ਸੂਬੇ ਚ ਲੋਕ ਸਭਾ ਚੋਣਾਂ ਦਾ ਸ਼ਾਂਤੀਪੂਰਨ ਮੁਕੰਮਲ ਹੋਣਾ ਪਾਕਿ ਦੇ ਅੱਤਵਾਦੀਆਂ ਦੇ ਆਕਾਵਾਂ ਨੂੰ ਪਸੰਦ ਨਹੀਂ ਆਇਆ।

 

ਉਨ੍ਹਾਂ ਕਿਹਾ, ਜਦੋਂ ਕਦੇ ਸੁਰੱਖਿਆ ਬਲਾਂ ਦੀ ਕੋਸ਼ਿਸ਼ਾਂ ਸਦਕਾ ਚੋਣਾਂ ਸ਼ਾਂਤੀਪੂਰਨ ਹੁੰਦੀਆਂ ਹਨ ਜਾ ਫਿਰ ਅੱਤਵਾਦੀਆਂ ਦੇ ਲਗਾਤਾਰ ਖਾਤਮੇ ਦੀ ਮੁਹਿੰਮ ਚਲਦੀ ਹੈ ਤਾਂ ਸਰਹੱਦ ਪਾਰ ਬੈਠੇ ਅੱਤਵਾਦੀਆਂ ਦੇ ਮਾਸਟਰਮਾਇੰਡ ਉਨ੍ਹਾਂ ਨੂੰ ਜਵਾਨਾਂ ’ਤੇ ਆਤਮਘਾਤੀ ਹਮਲੇ ਕਰਨ ਦਾ ਹੁਕਮ ਦਿੰਦੇ ਹਨ। ਜਿਸਦੀ ਤਾਜ਼ਾ ਮਿਸਾਲ ਅਨੰਤਨਾਗ ਦਾ ਹਮਲਾ ਹੈ।

 

 

 

.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Suicidal attack in Anantnag on Pakistans orders says Governor Malik