ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਪੁੱਜੇ ਬੱਚਿਆਂ ਸਮੇਤ ਸੰਸਦ ’ਚ

ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਪੁੱਜੇ ਬੱਚਿਆਂ ਸਮੇਤ ਸੰਸਦ ’ਚ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਦੇ ਕੱਲ੍ਹ ਇਕੱਠਿਆਂ ਸੰਸਦ ਭਵਨ ਅੰਦਰ ਜਾਂਦਿਆਂ ਦੀ ਤਸਵੀਰ ਆਖ਼ਰ ਸਾਹਮਣੇ ਆ ਹੀ ਗਈ। ਲੋਕਾਂ ਨੂੰ ਇਨ੍ਹਾਂ ਛਿਣਾਂ ਦੀ ਚਿਰੋਕਣੀ ਉਡੀਕ ਸੀ।

 

 

ਇਹ ਬਾਦਲ–ਜੋੜੀ ਪਹਿਲੀ ਵਾਰ ਕਿਸੇ ਇੱਕ ਸਦਨ ਦੀ ਛੱਤ ਹੇਠਾਂ ਇਕੱਠੀ ਬੈਠੇਗੀ। ਉਂਝ ਭਾਵੇਂ ਉਹ ਇਕੱਠੇ ਨਹੀਂ ਬੈਠ ਸਕਣਗੇ, ਉਨ੍ਹਾਂ ਨੂੰ ਵੱਖੋ–ਵੱਖਰੇ ਹੀ ਬੈਠਣਾ ਹੋਵੇਗਾ।

 

 

ਸ੍ਰੀਮਤੀ ਹਰਸਿਮਰਤ ਕੌਰ ਬਾਦਲ ਕਿਉਂਕਿ ਕੇਂਦਰੀ ਫ਼ੂਡ ਪ੍ਰਾਸੈਸਿੰਗ ਮੰਤਰੀ ਹਨ, ਇਸ ਲਈ ਉਨ੍ਹਾਂ ਨੂੰ ਸਰਕਾਰੀ ਧਿਰ ਨਾਲ ਬੈਠਣਾ ਪੈਣਾ ਹੈ।

 

 

ਸ੍ਰੀ ਸੁਖਬੀਰ ਬਾਦਲ ਤੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੀ ਜੋੜੀ ਦੇ ਨਾਲ ਉਨ੍ਹਾਂ ਦੇ ਪੁੱਤਰ ਅਨੰਤਵੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਧੀ ਵੀ ਨਾਲ ਸਨ।

 

 

ਚੇਤੇ ਰਹੇ ਕਿ 18 ਸਾਲਾ ਅਨੰਤਵੀਰ ਸਿੰਘ ਬਾਦਲ ਹਾਲੀਆ ਲੋਕ ਸਭਾ ਚੋਣਾਂ ’ਚ ਪਹਿਲੀ ਸਿਆਸੀ ਤੌਰ ਉੱਤੇ ਸਰਗਰਮ ਵਿਖਾਈ ਦਿੱਤਾ ਸੀ। ਉਸ ਨੇ ਦੋਦਾ ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਚੋਣ–ਦਫ਼ਤਰ ਦਾ ਉਦਘਾਟਨ ਵੀ ਕੀਤਾ ਸੀ।

 

 

ਬਾਦਲ ਪਰਿਵਾਰ ਹੁਣ ਹੌਲੀ–ਹੌਲੀ ਅਨੰਤਵੀਰ ਨੂੰ ਵੀ ਜਨਤਾ ਸਾਹਵੇਂ ਲਿਆਉਣ ਲੱਗਾ ਹੈ। ਸੰਸਦ ’ਚ ਬੱਚਿਆਂ ਨੂੰ ਲਿਆਉਣਾ ਵੀ ਉਨ੍ਹਾਂ ਨੂੰ ਸਿਆਸਤ ਦੇ ਪਹਿਲੇ ਪਾਠ ਪੜ੍ਹਾਉਣ ਦੀ ਕਵਾਇਦ ਦਾ ਹਿੱਸਾ ਮੰਨਿਆ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sukhbir Badal and Harsimrat Kaur Badal reach Parliament House with children