ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿਸਾਰ- ਸੁਖਬੀਰ ਬਾਦਲ ਨੇ ਸਿੱਖ ਪਰਿਵਾਰ 'ਤੇ ਹੋਏ ਹਮਲੇ ਦੀ ਕੀਤੀ ਨਿੰਦਾ, ਕਾਰਵਾਈ ਕਰਨ ਨੂੰ ਕਿਹਾ

ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਹਰਿਆਣਾ ਦੇ ਹਿਸਾਰ ਵਿਚ ਸਿੱਖ ਪਰਿਵਾਰ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ। ਸੁਖਬੀਰ ਨੇ ਹਰਿਆਣਾ ਦੇ ਮੁੱਖਮੰਤਰੀ ਮਨੋਹਰ ਲਾਲ ਖੱਟਰ ਨੂੰ ਨਾਲ ਹੀ ਅਪੀਲ ਕੀਤੀ ਕਿ ਛੇਤੀ ਹੀ ਉਸ ਮੁੱਦੇ ਬਾਰੇ ਸਖਤ ਕਦਮ ਚੁੱਕੇ ਜਾਣ।


ਸੁਖਬੀਰ ਨੇ ਕਿਹਾ ਕਿ ਇਹ ਨਿੰਦਣਯੋਗ ਹੈ ਕਿ ਇੱਕ ਸਿੱਖ ਪਰਿਵਾਰ ਜੋ 43 ਸਾਲਾਂ ਤੋਂ ਹਰਿਆਣਾ 'ਚ ਰਹਿ ਰਿਹਾ ਹੈ, ਨੂੰ ਬਾਹਰੀ ਦੱਸਿਆ ਗਿਆ ਤੇ ਫਿਰ ਜਦੋਂ ਉਨ੍ਹਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਔਰਤਾਂ ਸਮੇਤ ਪੂਰੇ ਪਰਿਵਾਰ ਨਾਲ ਕੁੱਟਮਾਰ ਕੀਤੀ ਗਈ। ਪਰਿਵਾਰ ਦੇ ਇੱਕ ਮੈਂਬਰ ਦੀ ਪੱਗ ਲਾਹ ਦਿੱਤੀ ਗਈ।7 ਮਹੀਨੀਆਂ ਤੋਂ ਗਰਭਵਤੀ ੌਰਤ ਦੇ ਢਿੱਡ 'ਚ ਲੱਤਾਂ ਮਾਰਿਆ ਗਈਆਂ।

 

ਬਾਦਲ ਨੇ ਅੱਗੇ ਕਿਹਾ ਕਿ ਹੋਰ ਸ਼ਰਮ ਦੀ ਗੱਲ ਹੈ ਕਿ ਹਰਿਆਣਾ ਪੁਲਿਸ ਨੇ ਧਾਰਾ 370 ਲਾ ਕੇ ਪਰਿਵਾਰ ਦੇ ਮਰਦ ਮੈਂਬਰਾਂ ਵਿਰੱਧ ਕੇਸ ਦਰਜ ਕਰ ਦਿੱਤਾ। ਉਨ੍ਹਾਂ ਨੇ ਇਹ ਝੂਠਾ ਕੇਸ ਤੁਰੰਤ ਰੱਦ ਕਰਨ ਤੇ ਚਾਰ ਦੋਸ਼ੀਆਂ ਖਿਲਾਫ਼ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦਾ ਕੇਸ ਦਰਜ ਕਰਨ ਨੂੰ ਕਿਹਾ।

 

ਅਕਾਲੀ ਦਲ ਦੇ ਕਲਾਂਵਾਲੀ ਤੋਂ MLA ਬਲਕਾਰ ਸਿੰਘ ਹਿਸਾਰ ਵਿਖੇ ਪੀੜੀਤ ਸਿੱਖ ਪਰਿਵਾਰ ਦੇ ਘਰ ਗਏ ਤੇ ਉਨ੍ਹਾਂ ਨੇ ਹਰ ਤਰ੍ਹਾਂ ਦੀ ਮਦਦ ਦਾ ਵੀ ਭਰੋਸਾ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sukhbir Badal condemns attack on sikh family in hisar demands action