ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਲਵੇ ਲਾਈਨ ਉਤੇ ਮਿਲੀ ਪ੍ਰੇਮੀ ਜੋੜੇ ਦੀ ਲਾਸ਼

ਰੇਲਵੇ ਲਾਈਨ ਉਤੇ ਮਿਲੀ ਪ੍ਰੇਮੀ ਜੋੜੇ ਦੀ ਲਾਸ਼

ਉਤਰ ਪ੍ਰਦੇਸ਼ ਵਿਚ ਸੁਲਤਾਨਪੁਰ ਜ਼ਿਲ੍ਹੇ ਦੇ ਅਖੰਡ ਨਗਰ ਖੇਤਰ ਵਿਚ ਸੋਮਵਾਰ ਨੂੰ ਰੇਲਵੇ ਟਰੈਕ ਉਤੇ ਅਣਪਛਾਤੇ ਪ੍ਰੇਮੀ ਜੋੜੇ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ।

 

ਪੁਲਿਸ ਸੂਤਰਾਂ ਨੇ ਦੱਸਿਆ ਕਿ ਮੀਰਪੁਰ ਗ੍ਰਾਮ ਪੰਚਾਇਤ ਦੇ ਨੇੜੇ ਲਖਨਊ ਵਾਰਾਣਸੀ ਵਾਇਆ ਫੈਜਾਬਾਦ ਰੇਲਖੰਡ ਉਤੇ ਪ੍ਰੇਮੀ ਨੌਜਵਾਨ ਦੀ ਲਾਸ਼ ਪਿੰਡ ਵਾਸੀਆਂ ਨੇ ਦੇਖੀ। ਇਸ ਦੀ ਸੂਚਨਾ ਲੋਕਾਂ ਨੇ ਸਕਾਨਕ ਪੁਲਿਸ ਨੂੰ ਦਿੱਤੀ। ਪੁਲਿਸ ਨੇ ਲਾਸ਼ ਦੀ ਸ਼ਿਨਾਖਤ ਦੇ ਯਤਨ ਨਾਲ ਉਸ ਦਾ ਪੋਸਟਮਾਰਟਮ ਲਈ ਭੇਜ ਦਿੱਤਾ।

 

ਖੇਤਰੀ ਪਿੰਡ ਵਾਸੀਆਂ ਮੁਤਾਬਕ ਕਿਸਾਨ ਐਕਸਪ੍ਰੈਸ ਨਾਲ ਕਟਕੇ ਦੋਵਾਂ ਦੀ ਜਾਨ ਚਲੀ ਗਈ। ਪੁਲਿਸ ਲਾਸ਼ ਕੋਲੋਂ ਮਿਲੇ ਮੋਬਾਇਲ ਫੋਨ ਰਾਹੀਂ ਉਨ੍ਹਾਂ ਦੇ ਪਰਿਵਾਰ ਦੀ ਭਾਲ ਵਿਚ ਲੱਗੀ ਹੈ। ਪੁਲਿਸ ਦਾ ਮੰਨਣਾ ਹੈ ਕਿ ਪੋਸਟਮਾਰਟਮ ਰਿਪੋਰਟ ਤੋਂ ਮੌਤ ਦੇ ਕਾਰਨ ਦਾ ਅਸਲੀ ਪਤਾ ਚਲੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sultanpur A lover of couple found on railway track