ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ ਸਮੇਤ ‘ਆਪ’ ਦੇ ਚਾਰ ਆਗੂਆਂ ਨੂੰ ਸੰਮਨ ਜਾਰੀ

ਕੇਜਰੀਵਾਲ ਸਮੇਤ ‘ਆਪ’ ਦੇ ਚਾਰ ਆਗੂਆਂ ਨੂੰ ਸੰਮਨ ਜਾਰੀ

ਮਾਣਹਾਨੀ ਮਾਮਲੇ ਵਿਚ ਅਦਾਲਤ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕਾਂ ਨੂੰ ਸੱਤ ਅਗਸਤ ਲਈ ਸੰਮਨ ਜਾਰੀ ਕੀਤੇ ਗਏ ਹਨ। ਇਸ ਮਾਮਲੇ ਵਿਚ ਭਾਜਪਾ ਆਗੂ ਕਰਨ ਸਿੰਘ ਤੰਵਰ ਵੱਲੋਂ ਮਾਣਹਾਨੀ ਦੀ ਸ਼ਿਕਾਇਤ ਦਾਖਲ ਕੀਤੀ ਗਈ ਹੈ।

 

ਇਸ ਮਾਮਲੇ ਵਿਚ ‘ਆਪ’ ਦੇ ਵਿਧਾਇਕ ਅਮਾਨਤੁਲਾ ਖਾਨ, ਸੁਰਿੰਦਰ ਸਿੰਘ, ਦਿਲੀਪ ਪਾਂਡੇ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦੋਸ਼ੀ ਬਣਾਇਆ ਗਿਆ ਹੈ। ਭਾਜਪਾ ਆਗੂ ਨੇ ਦੋਸ਼ ਲਗਾਇਆ ਕਿ ਸਾਲ 2016 ਵਿਚ ਐਨਡੀਐਮਸੀ ਅਧਿਕਾਰੀ ਐਮਐਮ ਖਾਨ ਦੀ ਹੱਤਿਆ ਵਿਚ ਭਾਗ ਲੈਣ ਦਾ ਦੋਸ਼ ਲਗਾਇਆ ਸੀ।

 

ਤੰਵਰ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ‘ਆਪ’ ਵਿਧਾਇਕ ਨੇ ਉਸਦੀ ਛਵੀ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਦੇ ਨਾਲ ਨਾਲ ਉਨ੍ਹਾਂ ਦਾ ਰਾਜਨੀਤਿਕ ਜੀਵਨ ਵੀ ਪ੍ਰਭਾਵਿਤ ਹੋਇਆ। ਸ਼ਿਕਾਇਤ ਵਿਚ ਆਈਪੀਸੀ ਦੇ ਤਹਿਤ ਆਪਰਾਧਿਕ ਸਾਜਿਸ਼ ਅਤੇ ਮਾਣਹਾਨੀ ਦੇ ਕਥਿਤ ਅਪਰਾਧਾਂ ਲਈ ਆਪ ਦੇ ਚਾਰ ਵਿਧਾਇਕਾਂ ਖਿਲਾਫ ਮੁਕਦਮਾ ਚਲਾਉਣ ਦੀ ਮੰਗ ਕੀਤੀ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Summon issued to four leaders of Aam Aadmi Party of Arvind Kejriwal