ਸੁਨੀਲ ਅਰੋੜਾ ਦੇਸ਼ ਦੇ ਅਗਲੇ ਮੁੱਖ ਚੋਣ ਕਮਿਸ਼ਨਰ ਹੋਣਗੇ। ਉਹ ਵਰਤਮਾਨ ਸੀਈਸੀ ਓ ਪੀ ਰਾਵਤ ਦੀ ਥਾਂ ਲੈਣਗੇ। 2 ਦਸੰਬਰ ਨੂੰ ਉਹ ਸਹੁੰ ਚੁੱਕਣਗੇ। ਸੁਨੀਲ ਅਰੋੜਾ ਨੂੰ ਪਿਛਲੇ ਸਾਲ 1 ਸਤੰਬਰ ਨੂੰ ਚੋਣ ਕਮਿਸ਼ਨਰ ਬਣਾਇਆ ਗਿਆ ਸੀ। ਉਹ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐਸ) ਦੇ 1980 ਬੈਚ ਦੇ ਰਾਜਸਥਾਨ ਕੈਡਰ ਦੇ ਰਿਟਾਇਰ ਅਧਿਕਾਰੀ ਹਨ। ਬਤੌਰ ਚੋਣ ਕਮਿਸ਼ਨਰ ਸੁਨੀਲ ਅਰੋੜਾ ਦੀ ਨਿਯੁਕਤੀ 31 ਅਗਸਤ 2017 ਨੂੰ ਹੋਈ ਸੀ।
ਕਿਹਾ ਜਾਂਦਾ ਹੈ ਕਿ ਵਿਧੀ ਮੰਤਰਾਲਾ ਨੇ ਸੋਮਵਾਰ ਨੂੰ 62 ਸਾਲਾ ਸੁਨੀਲ ਅਰੋੜਾ ਦੀ ਨਿਯੁਕਤੀ ਨੂੰ ਸਰਕਾਰ ਤੋਂ ਮਨਜ਼ੂਰੀ ਮਿਲਣ ਮਗਰੋਂ ਉਸਨੂੰ ਹਸਤਾਖਰ ਲਈ ਰਾਸ਼ਟਰਪਤੀ ਭਵਨ ਭੇਜਿਆ ਹੈ।
ਸੁਨੀਲ ਨੇ ਵਿੱਤ, ਕਪੜਾ ਤੇ ਯੋਜਨਾ ਕਮਿਸ਼ਨ ਵਰਗੇ ਮੰਤਰਾਲਿਆਂ ਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ। 1999-2002 ਦੇ ਦੌਰਾਨ ਨਾਗਰਿਕ ਹਵਾਬਾਜ਼ੀ ਮੰਤਰਾਲਾ ਚ ਸਾਂਝੇ ਸਕੱਤਰ ਦੇ ਅਹੁਦੇ ਤੇ ਕੰਮ ਕਰ ਚੁੱਕੇ ਹਨ। ਅਰੋੜਾ 5 ਸਾਲ ਤੱਕ ਇੰਡੀਅਨ ਏਅਰਲਾਇੰਸ ਦੇ ਪ੍ਰਧਾਨ ਤੇ ਪ੍ਰਬੰਧਕ ਨਿਰਦੇਸ਼ਕ (ਸੀਐਮਡੀ) ਵੀ ਰਹਿ ਚੁੱਕੇ ਹਨ।