ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਮਰਾਨ ਖ਼ਾਨ ਲਈ ਪਾਕਿ ਨਹੀਂ ਜਾਣਗੇ ਸੁਨੀਲ ਗਾਵਸਕਰ

ਸੁਨੀਲ ਗਾਵਸਕਰ ਤੇ ਇਮਰਾਨ ਖ਼ਾਨ ਦੀ ਇੱਕ ਪੁਰਾਣੀ ਤਸਵੀਰ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਨੇ ਇਮਰਾਨ ਖ਼ਾਨ ਦੇ ਸਹੁੰ-ਚੁਕਾਈ ਸਮਾਰੋਹ `ਚ ਜਾਣ ਤੋਂ ਇਨਕਾਰ ਕੀਤਾ ਹੇ। ਉਨ੍ਹਾਂ ਅੱਜ ਸਪੱਸ਼ਟ ਕੀਤਾ ਕਿ ਉਹ ਆਉਂਦੀ 18 ਅਗਸਤ ਨੁੰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਇਮਰਾਨ ਖ਼ਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ-ਚੁਕਾਈ ਸਮਾਰੋਹ `ਚ ਨਹੀਂ ਜਾ ਸਕਣਗੇ।


ਉੱਧਰ ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਹੁੰ-ਚੁਕਾਈ ਸਮਾਰੋਹ `ਚ ਸ਼ਾਮਲ ਹੋਣ ਦਾ ਸੱਦਾ ਪ੍ਰਵਾਨ ਕਰ ਲਿਆ ਹੈ।


ਚੇਤੇ ਰਹੇ ਕਿ ਕੁਝ ਦਿਨ ਪਹਿਲਾਂ ਸਹੁੰ-ਚੁਕਾਈ ਸਮਾਰੋਹ ਦਾ ਗ਼ੈਰ-ਰਸਮੀ ਸੱਦਾ ਮਿਲਣ ਤੋਂ ਬਾਅਦ ਸੁਨੀਲ ਗਾਵਸਕਰ ਨੇ ਕਿਹਾ ਸੀ ਕਿ ਉਹ ਭਾਰਤ ਸਰਕਾਰ ਦੀ ਸਲਾਹ ਲਏ ਬਗ਼ੈਰ ਪਾਕਿਸਤਾਨ ਜਾਣ ਦਾ ਫ਼ੈਸਲਾ ਨਹੀਂ ਕਰਨਗੇ।


ਅੱਜ ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਗਾਵਸਕਰ ਨੇ ਦੱਸਿਆ ਕਿ ਉਨ੍ਹਾਂ ਇਮਰਾਨ ਖ਼ਾਨ ਨੂੰ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨ ਲਈ ਵਧਾਈ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਗਾਵਸਕਰ ਨੂੰ ਦੱਸਿਆ ਕਿ ਉਨ੍ਹਾਂ ਨੁੰ 18 ਅਗਸਤ ਵਾਲੇ ਦਿਨ ਇੱਕ ਟੈਸਟ ਮੈਚ ਲਈ ਇੰਗਲੈਂਡ `ਚ ਜਾਣਾ ਹੋਵੇਗਾ, ਜਿਸ ਕਰ ਕੇ ਉਹ ਇਮਰਾਨ ਖ਼ਾਨ ਦੇ ਸਹੁੰ-ਚੁਕਾਈ ਸਮਾਰੋਹ `ਚ ਜਾ ਨਹੀਂ ਸਕਣਗੇ।


ਸੁਨੀਲ ਗਾਵਸਕਰ ਨੇ ਕਿਹਾ ਕਿ ਇੱਕ ਕ੍ਰਿਕਟਰ ਵਜੋ਼ ਇਮਰਾਨ ਖ਼ਾਨ ਬਹੁਤ ਵਾਰ ਭਾਰਤ ਆ ਚੁੰਕੇ ਹਨ। ਉਨ੍ਹਾਂ ਨੇ ਭਾਰਤੀਆਂ ਨਾਲ ਗੱਲਬਾਤ ਵੀ ਕੀਤੀ ਹੈ। ਉਹ ਭਾਰਤ ਨੁੰ ਸਮਝਦੇ ਹਨ, ਇਸੇ ਲਈ ਉਨ੍ਹਾਂ ਨੁੰ ਆਸ ਹੈ ਕਿ ਉਹ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਹੋਰ ਬਿਹਤਰ ਬਣਾਉਣਗੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sunil Gavaskar will not go Pak for Imran Khan