ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਚੋਣਾਂ 'ਚ ਕੇਜਰੀਵਾਲ ਨੂੰ ਟੱਕਰ ਦੇਣਗੇ ਭਾਜਪਾ ਉਮੀਦਵਾਰ ਸੁਨੀਲ ਯਾਦਵ

ਦਿੱਲੀ ਵਿਧਾਨ ਸਭਾ ਚੋਣਾਂ 'ਚ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਸੁਨੀਲ ਯਾਦਵ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਹੋਣਗੇ। ਭਾਜਪਾ ਨੇ ਕੇਜਰੀਵਾਲ ਵਿਰੁੱਧ ਨਵੀਂ ਦਿੱਲੀ ਸੀਟ ਤੋਂ ਉਮੀਦਵਾਰ ਬਦਲਣ ਦੀਆਂ ਖਬਰਾਂ ਨੂੰ ਖਾਰਜ ਕਰ ਦਿੱਤਾ ਹੈ। ਦਿੱਲੀ ਭਾਜਪਾ ਦੇ ਇੰਚਾਰਜ ਸ਼ਿਆਮ ਜਾਜੂ ਨੇ ਕਿਹਾ ਕਿ ਅਸੀਂ ਫੈਸਲਾ ਕੀਤਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਵਿਰੁੱਧ ਸੁਨੀਲ ਯਾਦਵ ਹੀ ਚੋਣ ਲੜਨਗੇ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸੁਨੀਲ ਯਾਦਵ ਜਿੱਤ ਪ੍ਰਾਪਤ ਕਰਨਗੇ।
 

 

ਇਸ ਤੋਂ ਪਹਿਲਾਂ ਨਿਊਜ਼ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਦਿੱਤੀ ਸੀ ਕਿ ਭਾਜਪਾ ਇੱਕ ਨਵੇਂ ਉਮੀਦਵਾਰ ਬਾਰੇ ਵਿਚਾਰ ਕਰ ਰਹੀ ਹੈ। ਏਜੰਸੀ ਨੇ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਦੇ ਵਿਰੁੱਧ ਸੁਨੀਲ ਯਾਦਵ ਦੀ ਥਾਂ 'ਤੇ ਭਾਜਪਾ ਇੱਕ ਨਵਾਂ ਉਮੀਦਵਾਰ ਖੜ੍ਹਾ ਕਰ ਸਕਦੀ ਹੈ। ਪਰ ਹੁਣ ਇਸ ਗੱਲ ਦੀ ਪੁਸ਼ਟੀ ਹੋ​ਗਈ ਹੈ ਕਿ ਭਾਜਪਾ ਸੁਨੀਲ ਯਾਦਵ ਨੂੰ ਕੇਜਰੀਵਾਲ ਦੇ ਵਿਰੁੱਧ ਉਮੀਦਵਾਰ ਬਣਾਏਗੀ। ਅੱਜ ਦਿੱਲੀ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦਾ ਆਖਰੀ ਦਿਨ ਹੈ।
 

 

ਕੌਣ ਹਨ ਸੁਨੀਲ ਯਾਦਵ?
ਸੁਨੀਲ ਯਾਦਵ ਭਾਰਤੀ ਜਨਤਾ ਪਾਰਟੀ ਦੇ ਯੂਥ ਵਿੰਗ ਭਾਰਤੀ ਜਨਤਾ ਯੁਵਾ ਮੋਰਚਾ (ਬੀਜੇਵਾਈਐਮ) ਦੇ ਦਿੱਲੀ ਸੂਬੇ ਦੇ ਪ੍ਰਧਾਨ ਹਨ। ਸੁਨੀਲ ਯਾਦਵ ਪੇਸ਼ੇ ਵਜੋਂ ਵਕੀਲ ਹਨ। ਇਸ ਤੋਂ ਪਹਿਲਾਂ ਉਹ ਬੀਜੇਵਾਈਐਮ ਦੇ ਜ਼ਿਲ੍ਹਾ ਪ੍ਰਧਾਨ ਅਤੇ ਜਨਰਲ ਸਕੱਤਰ ਦਾ ਅਹੁਦਾ ਸੰਭਾਲ ਚੁੱਕੇ ਹਨ।

 

ਮਹੱਤਵਪੂਰਣ ਗੱਲ ਇਹ ਹੈ ਕਿ ਸੋਮਵਾਰ ਦੇਰ ਰਾਤ ਭਾਜਪਾ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ, ਜਿਸ 'ਚ ਤਜਿੰਦਰਪਾਲ ਬੱਗਾ ਨੂੰ ਹਰੀ ਨਗਰ ਤੋਂ ਟਿਕਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸੁਨੀਲ ਯਾਦਵ ਨੂੰ ਨਵੀਂ ਦਿੱਲੀ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਭਾਜਪਾ ਨੇ ਪਹਿਲੀ ਸੂਚੀ ਜਾਰੀ ਕੀਤੀ ਸੀ, ਜਿਸ 'ਚ 57 ਉਮੀਦਵਾਰਾਂ ਦੇ ਨਾਮ ਸ਼ਾਮਲ ਸਨ।
 

ਦਰਅਸਲ 8 ਫਰਵਰੀ ਨੂੰ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਪਾਈਆਂ ਜਾਣਗੀਆਂ ਅਤੇ ਨਤੀਜੇ 11 ਫਰਵਰੀ ਨੂੰ ਆਉਣਗੇ। ਦਿੱਲੀ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਕਾਗਜ਼ ਦਾਖਲ ਕਰਨ ਦੀ ਆਖ਼ਰੀ ਤਰੀਕ ਅੱਜ 21 ਜਨਵਰੀ ਹੈ, ਜਦੋਂ ਕਿ ਨਾਮਜ਼ਦਗੀ ਕਾਗਜ਼ ਦੀ ਪੜਤਾਲ 22 ਜਨਵਰੀ ਨੂੰ ਹੋਵੇਗੀ। ਇਸ ਤੋਂ ਇਲਾਵਾ ਨਾਮਜ਼ਦਗੀ ਕਾਗਜ਼ ਵਾਪਸ ਲੈਣ ਦੀ ਆਖ਼ਰੀ ਤਰੀਕ 24 ਜਨਵਰੀ ਹੈ। ਦਿੱਲੀ 'ਚ ਵਿਧਾਨ ਸਭਾ ਦੀਆਂ 70 ਸੀਟਾਂ ਹਨ, ਜਿਨ੍ਹਾਂ ਵਿਚੋਂ 58 ਆਮ ਸ਼੍ਰੇਣੀ ਵਿਚ ਹਨ, ਜਦੋਂਕਿ 12 ਸੀਟਾਂ ਅਨੁਸੂਚਿਤ ਜਾਤੀਆਂ ਲਈ ਰਾਖਵੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sunil Yadav will remain BJP candidate against Arvind Kejriwal From New Delhi assembly seat says Shyam Jaju