ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਨੀ ਦਿਓਲ ਨੇ ਬਬੀਤਾ ਫ਼ੌਗਾਟ ਤੋਂ ਮੰਗੀ ਮਾਫ਼ੀ, ਦਿੱਤੀਆਂ ਸ਼ੁਭਕਾਮਨਾਵਾਂ

ਸੰਨੀ ਦਿਓਲ ਨੇ ਬਬੀਤਾ ਫ਼ੌਗਾਟ ਤੋਂ ਮੰਗੀ ਮਾਫ਼ੀ, ਦਿੱਤੀਆਂ ਸ਼ੁਭਕਾਮਨਾਵਾਂ

ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ ਅੱਜ ਸੋਮਵਾਰ ਸਵੇਰੇ 7:00 ਵਜੇ ਤੋਂ ਵੋਟਾਂ ਪਾਉਣ ਦੀ ਜਮਹੂਰੀ ਪ੍ਰਕਿਰਿਆ ਜਾਰੀ ਹੈ। ਨਤੀਜੇ 24 ਅਕਤੂਬਰ ਨੂੰ ਆਉਣਗੇ। ਹਰਿਆਣਾ ’ਚ ਐਤਕੀਂ ਬਹੁਤ ਸਾਰੇ ਸੈਲੀਬ੍ਰਿਟੀ ਉਮੀਦਵਾਰ ਮੈਦਾਨ ’ਚ ਹਨ। ਉਨ੍ਹਾਂ ਵਿੱਚੋਂ ਹੀ ਇੱਕ ਹੈ ‘ਦੰਗਲ’ ਗਰਲ ਬਬੀਤਾ ਫ਼ੌਗਾਟ।  ਬਬੀਤਾ ਫ਼ੌਗਾਟ ਹਰਿਆਣਾ ਦੇ ਦਾਦਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ। ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਨੇ ਬਬੀਤਾ ਫ਼ੌਗਾਟ ਤੋਂ ਮਾਫ਼ੀ ਮੰਗੀ ਹੈ।

 

 

ਇੰਨਾ ਹੀ ਨਹੀਂ, ਸੰਨੀ ਦਿਓਲ ਨੇ ਟਵੀਟ ਕਰ ਕੇ ਬਬੀਤਾ ਫ਼ੌਗਾਟ ਨੂੰ ਚੋਣਾਂ ਲਈ ਸ਼ੁਭ–ਕਾਮਨਾਵਾਂ ਦਿੱਤੀਆਂ ਹਨ। ਸੰਨੀ ਦਿਓਲ ਦਾ ਇਹ ਟਵੀਟ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਲੋਕ ਇਸ ਨੂੰ ਵੱਡੀ ਗਿਣਤੀ ਵਿੱਚ ਲਾਈਕ ਤੇ ਸ਼ੇਅਰ ਕਰ ਰਹੇ ਹਨ। ਇਸ ਉੱਤੇ ਆਪਣੇ ਵਿਚਾਰ ਤੇ ਟਿੱਪਣੀਆਂ ਵੀ ਦੇ ਰਹੇ ਹਨ।

 

 

ਇੱਥੇ ਵਰਨਣਯੋਗ ਹੈ ਕਿ ਬਬੀਤਾ ਫ਼ੌਗਾਟ ਨੇ ਆਪਣੇ ਵਿਧਾਨ ਸਭਾ ਹਲਕੇ ਵਿੱਚ ਇੱਕ ਰੋਡ ਸ਼ੋਅ ਰੱਖਿਆ ਸੀ। ਉਸ ਵਿੱਚ ਫ਼ਿਲਮ ਅਦਾਕਾਰ ਤੇ ਸੰਸਦ ਮੈਂਬਰ ਸੰਨੀ ਦਿਓਲ ਨੇ ਵੀ ਪੁੱਜਣਾ ਸੀ। ਪਰ ਉਨ੍ਹਾਂ ਦੇ ਹਵਾਈ ਜਹਾਜ਼ ਵਿੱਚ ਤਕਨੀਕੀ ਖ਼ਰਾਬੀ ਆ ਜਾਣ ਕਾਰਨ ਉਹ ਉਸ ਰੋਡ ਸ਼ੋਅ ਦਾ ਹਿੱਸਾ ਨਹੀਂ ਬਣ ਸਕੇ ਸਨ। ਇਸੇ ਕਾਰਨ ਸੰਨੀ ਦਿਓਲ ਨੇ ਬਬੀਤਾ ਫ਼ੌਗਾਟ ਤੋਂ ਮਾਫ਼ੀ ਮੰਗੀ ਹੈ।

 

 

ਸੰਨੀ ਦਿਓਲ ਨੇ ਆਪਣੇ ਟਵੀਟ ’ਚ ਲਿਖਿਆ ਹੈ – ‘ਦੇਸ਼ ਦੀ ਮਹਾਨ ਸਪੁੱਤਰੀ ਤੇ ਚਰਖੀ ਦਾਦਰੀ ਵਿਧਾਨ ਸਭਾ ਤੋਂ ਭਾਜਪਾ ਉਮੀਦਵਾਰ ਭੈਣ ਬਬੀਤਾ ਫ਼ੌਗਾਟ ਵੱਲੋਂ ਰੱਖੇ ਰੋਡ–ਸ਼ੋਅ ਵਿੱਚ ਜਹਾਜ਼ ’ਚ ਆਈ ਤਕਨੀਕੀ ਖ਼ਰਾਬੀ ਕਾਰਨ ਪੁੱਜ ਨਹੀਂ ਸਕਿਆ ਸਾਂ। ਇਸ ਲਈ ਖਿਮਾ ਦਾ ਜਾਚਕ ਹਾਂ ਤੇ ਮੇਰੇ ਵੱਲੋਂ ਭੈਣ ਨੂੰ ਬਹੁਤ ਸਾਰੀਆਂ ਸ਼ੁਭ–ਕਾਮਨਾਵਾਂ।’

 

 

 

ਸੰਨੀ ਦਿਓਲ ਦੇ ਟਵੀਟ ਦਾ ਜਵਾਬ ਭਲਵਾਨ ਬਬੀਤਾ ਫ਼ੌਗਾਟ ਨੇ ਕੁਝ ਇੰਝ ਦਿੱਤਾ ਹੈ – ‘ਜ਼ਰੂਰੀ ਨਹੀਂ ਰਿਸ਼ਤੇ ਮਿਲਣ ਨਾਲ ਹੀ ਕਾਇਮ ਰਹਿਣ। ਮਨ ਵਿੱਚ ਪ੍ਰੇਮ ਤੇ ਸਤਿਕਾਰ ਹੋਵੇ, ਤਾਂ ਵੀ ਰਿਸ਼ਤਾ ਮਜ਼ਬੂਤ ਰਹਿੰਦਾ ਹੈ। ਸੰਨੀ ਦਿਓਲ ਭਾਈ ਤੁਹਾਨੂੰ ਕਿਸੇ ਤਰ੍ਹਾਂ ਦੀ ਖਿਮਾ ਮੰਗਣ ਦੀ ਜ਼ਰੂਰਤ ਨਹੀਂ। ਤੁਹਾਡਾ ਪਿਆਰ ਤੇ ਆਸ਼ੀਰਵਾਦ ਜੋ ਸਦਾ ਮਿਲਿਆ ਹੈ, ਉਹ ਬੱਸ ਇਸ ਛੋਟੀ ਭੈਣ ਉੱਤੇ ਇੰਝ ਹੀ ਸਦਾ ਬਣਿਆ ਰਹੇ। ਤੁਹਾਡਾ ਇਹ ਸੁਨੇਹਾ ਹੀ ਮੇਰਾ ਆਸ਼ੀਰਵਾਦ ਹੈ।’

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sunny Deol begs pardon from Babita Phogat shares good wishes