ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਪੀ `ਚ ਵੋਟਰਾਂ ਦੇ ਨਾਂ ਅੱਗੇ ਛਪ ਗਈਆਂ ਸੰਨੀ ਲਿਓਨ, ਹਾਥੀ, ਤੇ ਕਬੂਤਰ ਦੀਆਂ ਤਸਵੀਰਾਂ

ਯੂਪੀ `ਚ ਵੋਟਰਾਂ ਦੇ ਨਾਂ ਅੱਗੇ ਛਪ ਗਈਆਂ ਸੰਨੀ ਲਿਓਨ, ਹਾਥੀ, ਤੇ ਕਬੂਤਰ ਦੀਆਂ ਤਸਵੀਰਾਂ

ਉੱਤਰ ਪ੍ਰਦੇਸ਼ (ਯੂਪੀ) ਦੇ ਬਲੀਆ ਜਿ਼ਲ੍ਹੇ `ਚ ਬੀਤੇ ਦਿਨੀਂ ਜਦੋਂ ਵੋਟਰ ਸੂਚੀਆਂ ਨੂੰ ਸੋਧ ਕੇ ਛਾਪਿਆ ਗਿਆ, ਤਾਂ ਉਨ੍ਹਾ `ਚੋਂ ਕੁਝ ਵੋਟਰਾਂ ਦੇ ਨਾਂਵਾਂ ਅੱਗੇ ਬਾਲੀਵੁੱਡ ਦੀ ਅਦਾਕਾਰਾ ਸੰਨੀ ਲਿਓਨ ਤੋਂ ਇਲਾਵਾ ਕਬੂਤਰ, ਹਿਰਨ ਤੇ ਹਾਥੀ ਜਿਹੇ ਜਾਨਵਰਾਂ ਦੀਆਂ ਤਸਵੀਰਾਂ ਛਪੀਆਂ ਹੋਈਆਂ ਹਨ। ਇਸ ‘ਸੋਧੀ ਹੋਈ` ਵੋਟਰ ਸੂਚੀ ਦੇ ਦੋ ਪੰਨੇ ਮੀਡੀਆ ਦੇ ਹੱਥ ਲੱਗ ਗਏ।


ਇਸ ਤੋਂ ਬਾਅਦ ਅਧਿਕਾਰੀਆਂ ਦੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ। ਸੰਨੀ ਲਿਓਨ ਦੀ ਤਸਵੀਰ 51 ਸਾਲਾਂ ਦੀ ਇੱਕ ਔਰਤ ਦੇ ਨਾਂਅ ਅੱਗੇ ਲੱਗੀ ਹੋਈ ਹੈ। ਹਾਥੀ ਦੀ ਤਸਵੀਰ 56 ਸਾਲਾਂ ਦੇ ਇੱਕ ਵਿਅਕਤੀ ਦੇ ਨਾਂਅ ਅੱਗੇ ਛਪੀ ਹੋਈ ਹੈ।


ਬਲੀਆ ਦੇ ਵਧੀਕ ਜਿ਼ਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਬੀਤੀ 15 ਅਗਸਤ ਨੂੰ ਪਤਾ ਲੱਗਾ ਕਿ ਅੱਠ ਵੋਟਰਾਂ ਦੀਆਂ ਸ਼ਨਾਖ਼ਤੀ ਤਸਵੀਰਾਂ ਨੂੰ ਬਾਲੀਵੁੱਡ ਦੇ ਅਦਾਕਾਰਾਂ ਤੇ ਜਾਨਵਰਾਂ ਦੀਆਂ ਤਸਵੀਰਾਂ ਨਾਲ ਬਦਲ ਦਿੱਤਾ ਗਿਆ ਹੈ। ਇਹ ਸਪੱਸ਼ਟ ਹੈ ਕਿ ਅਜਿਹਾ ਕਿਸੇ ਕੰਪਿਊਟਰ ਆਪਰੇਟਰ ਨੇ ਕੀਤਾ ਹੈ। ਫਿ਼ਲਹਾਲ ਇੱਕ ਆਪਰੇਟਰ ਵਿਸ਼ਨੂੰ ਦੇਵ ਵਰਮਾ ਨੁੰ ਗ੍ਰਿਫ਼ਤਾਰ ਕੀਤਾ ਗਿਆ ਹੈ।


ਇਹ ਵੋਟਰ ਸੂਚੀ ਚੋਣ ਕਮਿਸ਼ਨ ਦੀਆਂ ਹਦਾਇਤਾਂ `ਤੇ ਬਲੀਆ ਸਦਰ ਤਹਿਸੀਲ `ਚ ਤਿਆਰ ਕੀਤੀ ਗਈ ਸੀ। ਹੁਣ ਇਸ ਸਾਰੀ ਵੋਟਰ ਸੂਚੀ ਦੀ ਬਹੁਤ ਬਾਰੀਕੀ ਨਾਲ ਪੁਣਛਾਣ ਹੋ ਰਹੀ ਹੈ।


ਡਾਟਾ ਐਂਟਰੀ ਆਪਰੇਟਰ ਵਿਸ਼ਨੂੰ ਦੇਵ ਵਰਮਾ ਦਾ ਤਬਾਦਲਾ ਕਰ ਕੇ ਉਸ ਖਿ਼ਲਾਫ਼ ਐੱਫ਼ਆਈਆਰ ਵੀ ਦਾਇਰ ਕਰਵਾਈ ਗਈ ਹੈ। ਸਾਲ 2019 ਦੀਆਂ ਆਮ ਚੋਣਾਂ ਤੋਂ ਪਹਿਲਾਂ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਚੱਲ ਰਿਹਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sunny Leone Elephant pigeon deer photos in UP Voter Lists