ਸਨੀ ਲਿਓਨੀ ਬਾਲੀਵੁੱਡ ਇੰਡਸਟਰੀ ਦੀ ਇਕ ਫਿੱਟ ਅਭਿਨੇਤਰੀਆਂ ਵਿੱਚੋਂ ਇਕ ਹੈ। ਉਹ ਆਪਣੀ ਤੰਦਰੁਸਤੀ ਦਾ ਬਹੁਤ ਧਿਆਨ ਰੱਖਦੀ ਹੈ ਅਤੇ ਕਦੇ ਵੀ ਜਿੰਮ ਜਾਣ ਤੋਂ ਨਹੀਂ ਖੁੰਝਦੀ। ਸੰਨੀ ਲਿਓਨ ਨੇ ਸੋਸ਼ਲ ਮੀਡੀਆ 'ਤੇ ਇਕ ਨਵੀਂ ਵੀਡੀਓ ਪੋਸਟ ਕੀਤੀ ਹੈ, ਜਿਸ ਵਿੱਚ ਉਹ ਵਰਕਆਊਟ ਕਰਦੀ ਦਿਖਾਈ ਦੇ ਰਹੀ ਹੈ। ਵੀਡੀਓ ਵਿੱਚ ਸੰਨੀ ਈਐਮਐਸ ਦੀ ਸਿਖਲਾਈ ਲੈਂਦੀ ਦਿਖ ਰਹੀ ਹੈ। ਨਾਲ ਹੀ, ਉਨ੍ਹਾਂ ਨੇ ਇਸ ਸਿਖਲਾਈ ਬਾਰੇ ਆਪਣੇ ਤਜ਼ਰਬੇ ਵੀ ਸਾਂਝੇ ਕੀਤੇ ਹਨ।
ਸੰਨੀ ਨੇ ਟਵਿੱਟਰ ਅਕਾਊਟ 'ਤੇ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਕਿ ਹਰ ਕੋਈ ਹਮੇਸ਼ਾ ਇਸ ਵਰਕਆਊਟ ਨੂੰ ਦਿਖਾਉਂਦਾ ਹੈ, ਪਰ ਅਸਲੀਅਤ ਇਹ ਹੈ ਕਿ ਵਰਕਆਊਟ ਸਖ਼ਤ ਅਤੇ ਕਾਫੀ ਸੰਘਰਸ਼ ਭਰਿਆ ਹੈ। ਇਹ ਪਹਿਲੀ ਵਾਰ ਕਰ ਰਹੀ ਹਾਂ। ਮੈਂ ਚੰਗੀ ਹੋ ਜਾਵਾਂਗੀ। ਮੇਰੀ ਬਾਡੀ ਨੂੰ ਸ਼ੇਪ ਦੇਣ ਲਈ ਧੰਨਵਾਦ।
Everyone always shows these perfect workouts. Well this is reality. Working out is difficult and a struggle. First time doing this. I’ll get better :)
— Sunny Leone (@SunnyLeone) March 6, 2020
Thanks Giuseppe for kicking my butt into shape. EMS training. pic.twitter.com/gw6V5MPsst
ਤੁਹਾਨੂੰ ਦੱਸ ਦੇਈਏ ਕਿ ਸੰਨੀ ਲਿਓਨੀ ਨੇ ਬਾਲੀਵੁੱਡ ਵਿੱਚ ਡੈਬਿਊ ਫਿਲਮ ਜਿਸਮ 2 ਨਾਲ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ਕਈ ਬਾਲੀਵੁੱਡ ਫਿਲਮਾਂ ਅਤੇ ਡਾਂਸ ਨੰਬਰਾਂ ਵਿੱਚ ਆਪਣੀ ਪ੍ਰਤਿਭਾ ਦਿਖਾਈ ਹੈ। ਉਸ ਦੀ ਅਗਲੀ ਡਰਾਉਣੀ ਫ਼ਿਲਮ ਕੋਕਾ ਕੋਲਾ ਹੈ। ਸੰਨੀ ਨੇ ਇਸ ਫ਼ਿਲਮ ਲਈ ਬਿਹਾਰੀ ਲਹਿਜ਼ਾ ਵੀ ਸਿੱਖਿਆ ਹੈ।
ਇਕ ਇੰਟਰਵਿਊ 'ਚ ਸੰਨੀ ਨੇ ਕਿਹਾ ਸੀ ਕਿ ਬਿਹਾਰੀ ਲਹਿਜ਼ਾ ਸਿੱਖਣਾ ਮੇਰੇ ਲਈ ਸੌਖਾ ਨਹੀਂ ਸੀ। ਇਸ ਦੇ ਬਹੁਤ ਸਾਰੇ ਸ਼ਬਦ ਹਿੰਦੀ ਸ਼ਬਦਾਂ ਦੇ ਸਮਾਨ ਹਨ। ਮੈਨੂੰ ਬਸ ਉਨ੍ਹਾਂ ਨਾਲ ਗੱਲ ਕਰਨਾ ਸਿੱਖਣਾ ਪਿਆ। ਇਹ ਸਿੱਖਣਾ ਬਹੁਤ ਮਜ਼ੇਦਾਰ ਸੀ। ਹੁਣ ਸੰਨੀ ਦੇ ਪ੍ਰਸ਼ੰਸਕ ਉਸ ਦੀ ਫ਼ਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ।