ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੇ ਸਰਕਾਰੀ ਸਕੂਲ ਪਹੁੰਚੇ ਆਨੰਦ ਕੁਮਾਰ

ਦਿੱਲੀ ਦੇ ਸਰਕਾਰੀ ਸਕੂਲ ਪਹੁੰਚੇ ਆਨੰਦ ਕੁਮਾਰ

‘ਸੁਪਰ 30’ ਫੇਮ ਆਨੰਦ ਕੁਮਾਰ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬੁੱਧਵਾਰ ਸਵੇਰੇ ਲਾਜਪਤ ਨਗਰ ਸਥਿਤ ਸ਼ਹੀਦ ਹੇਮੂ ਕਾਲੋਨੀ ਦੇ ਸਕੂਲ ਪਹੁੰਚੇ। ਇੱਥੇ ਪਹੁੰਚਕੇ ਆਨੰਦ ਕੁਮਾਰ ਨੇ ਕਿਹਾ ਕਿ ‘ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਇਕ ਸਰਕਾਰੀ ਸਕੂਲ ਵਿਚ ਹਾਂ। ਜੇਕਰ ਦੇਸ਼ ਭਰ ਦੇ ਸਰਕਾਰੀ ਸਕੂਲ ਅਜਿਹੇ ਬਣ ਗਏ ਹਨ ਤਾਂ ਭਾਰਤ ਦਾ ਵਿਕਾਸ ਹੋ ਜਾਵੇਗਾ।

 

ਆਨੰਦ ਕੁਮਾਰ ਨੇ ਅੱਗੇ ਕਿਹਾ ਕਿ ਸਾਰੇ ਸਕੂਲਾਂ ਵਿਚ ਹੈਪੀਨੇਸ ਕਲਾਸ ਚੱਲਦੀ ਚਾਹੀਦੀ ਹੈ, ਤਾਂ ਕਿ ਬੱਚਿਆਂ ਦਾ ਮਨ ਪੜ੍ਹਾਈ ਵਿਚ ਲਗ ਸਕੇ। ਅਜੇ ਕਾਫੀ ਸਕੂਲਾਂ ਵਿਚ ਵੱਡੇ ਸੁਧਾਰ ਦੀ ਲੋੜ ਹੈ। ਸਰਕਾਰੀ ਸਕੂਲਾਂ ਵਿਚ ਸਿੱਖਿਆ ਦਾ ਪੱਧਰ ਸੁਧਾਰਨ ਨਾਲ ਹੀ ਦੇਸ਼ ਸਹੀ ਮਿਆਨੇ ਵਿਚ ਤਰੱਕੀ ਕਰ ਸਕਦਾ ਹੈ। ਹੈਪੀਨੇਸ ਕਲਾਸ ਨਾਲ ਬੱਚੇ ਤਣਾਅ ਮੁਕਤ ਹੋ ਸਕਣਗੇ, ਪੂਰੇ ਦੇਸ਼ ਦੇ ਬੱਚਿਆਂ ਨੂੰ ਇਸਦੀ ਜ਼ਰੂਰਤ ਹੈ।

 

 

ਜ਼ਿਕਰਯੋਗ ਹੈ ਕਿ ਆਨੰਦ ਕੁਮਾਰ ਅਤੇ ਮਨੀਸ ਸਿਸੋਦੀਆ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਹੈਪੀਨੈਸ ਕਾਲਸ ਦਾ ਦੌਰਾ ਕੀਤਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Super 30 fame Anand Kumar reached Delhi government schools