ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਸੁਪਰ 30' ਦੇ ਆਨੰਦ ਕੁਮਾਰ ਗਣਤੰਤਰ ਦਿਵਸ ਮੌਕੇ ਅਮਰੀਕਾ 'ਚ ਹੋਣਗੇ ਮੁੱਖ ਮਹਿਮਾਨ

ਗਰੀਬ ਬੱਚਿਆਂ ਨੂੰ 'ਸੁਪਰ 30' ਕੋਚਿੰਗ ਜ਼ਰੀਏ ਇੰਜੀਨੀਅਰਿੰਗ ਦਾਖਲਾ ਪ੍ਰੀਖਿਆ ਦੀ ਤਿਆਰੀ ਕਰਾਉਣ ਵਾਲੇ ਪ੍ਰਸਿੱਧ ਗਣਿਤ ਅਧਿਆਪਕ ਆਨੰਦ ਕੁਮਾਰ ਨੂੰ ਅਗਲੇ ਸਾਲ ਗਣਤੰਤਰ ਦਿਵਸ ਦੇ ਮੌਕੇ ਗੈਰ-ਪ੍ਰਵਾਸੀ ਭਾਰਤੀ ਲੋਕਾਂ ਦੇ ਇਕ ਸੰਗਠਨ ਨੇ ਨਿਊਯਾਰਕ ਵਿਚ ਸੱਦਾ ਦਿੱਤਾ ਹੈ। ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ (ਐਫ.ਆਈ.ਏ.) 2020 ਵਿੱਚ ਵੱਡੇ ਪੱਧਰ 'ਤੇ ਗਣਤੰਤਰ ਦਿਵਸ ਦਾ ਆਯੋਜਨ ਕਰ ਰਿਹਾ ਹੈ, ਕਿਉਂਕਿ ਗੈਰ-ਪ੍ਰਵਾਸੀ ਭਾਰਤੀਆਂ ਦੇ ਇਸ ਪੁਰਾਣੇ ਸੰਗਠਨ ਦੇ 50 ਸਾਲ ਵੀ ਪੂਰੇ ਹੋ ਰਹੇ ਹਨ। 
 

ਐਫ.ਆਈ.ਏ. ਦੇ ਪ੍ਰਧਾਨ ਆਲੋਕ ਕੁਮਾਰ ਨੇ ਇਕ ਬਿਆਨ ਵਿੱਚ ਕਿਹਾ, "ਐਫ.ਆਈ.ਏ. 2020 ਵਿੱਚ 50 ਸਾਲ ਦਾ ਹੋ ਰਿਹਾ ਹੈ ਅਤੇ ਅਸੀਂ ਕਾਫੀ ਵਿਚਾਰ ਦੇ ਬਾਅਦ ਆਨੰਦ ਕੁਮਾਰ ਦੇ ਨਾਮ 'ਤੇ ਸਹਿਮਤੀ ਬਣਾਈ ਹੈ ਕਿਉਂਕਿ ਉਨ੍ਹਾਂ ਨੇ ਸਿੱਖਿਆ ਦੇ ਖੇਤਰ ਵਿਚ ਵੱਡਾ ਕੰਮ ਕੀਤਾ ਹੈ। ਉਨ੍ਹਾਂ ਦਾ ਕੰਮ ਪੂਰੀ ਦੁਨੀਆ ਵਿਚ ਚਰਚਾ ਦਾ ਵਿਸ਼ਾ ਹੈ ਜਿਸ 'ਤੇ ਹਰੇਕ ਭਾਰਤੀ ਨੂੰ ਮਾਣ ਹੈ।"
 


ਗੌਰਤਲਬ ਹੈ ਕਿ ਆਨੰਦ ਪਿਛਲੇ 18 ਸਾਲਾਂ ਤੋਂ ਭਾਰਤ ਵਿੱਚ ਸੁਪਰ-30 ਪ੍ਰੋਗਰਾਮ ਚਲਾ ਰਹੇ ਹਨ। ਇਸ ਵਿੱਚ 30 ਵਿਦਿਆਰਥੀਆਂ ਨੂੰ ਇਕ ਸਾਲ ਲਈ ਰਿਹਾਇਸ਼ ਮੁਫਤ ਕੋਚਿੰਗ ਦਿੱਤੀ ਜਾਂਦੀ ਹੈ। ਇਹ ਸਾਰੇ ਬੱਚੇ ਭਾਰਤ ਦੇ ਇੰਜੀਨੀਅਰਿੰਗ ਦੀ ਉੱਚ ਸੰਸਥਾ ਆਈ.ਆਈ.ਟੀ. ਦੀ ਪ੍ਰੀਖਿਆ ਆਈ.ਆਈ.ਟੀ.-ਜੇ.ਈ.ਈ. ਲਈ ਤਿਆਰੀ ਕਰਦੇ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Super 30 Fame Mathematician Anand Kumar Invited At Function On Eve Of Republic Day In Us