ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਮਰਜੈਂਸੀ ਦੀ ਬਰਸੀ ਮੌਕੇ ਮਮਤਾ ਨੇ ਕਿਹਾ ਪਿਛਲੇ 5 ਸਾਲ ਤੋਂ ਦੇਸ਼ ’ਚ ਸੁਪਰ ਐਮਰਜੈਂਸੀ

ਐਮਰਜੈਂਸੀ ਦੀ ਬਰਸੀ :  ਪਿਛਲੇ 5 ਸਾਲ ਤੋਂ ਦੇਸ਼ ’ਚ ਸੁਪਰ ਐਮਰਜੈਂਸੀ – ਮਮਤਾ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ 1975 ਵਿਚ ਲਗਾਈ ਗਈ ਐਮਰਜੈਸ਼ੀ ਦੇ 34 ਸਾਲ ਪੂਰੇ ਹੋਣ ਮੌਕੇ ਭਾਜਪਾ ਨੂੰ ਨਿਸ਼ਾਨਾ ਬਣਾਉਦੇ ਹੋਏ ਕਿਹਾ ਕਿ ਦੇਸ਼ ਪਿਛਲੇ ਪੰਜ ਸਾਲ ਤੋਂ ਸੁਪਰ ਐਮਰਜੈਂਸੀ ਵਿਚੋਂ ਨਿਕਲ ਰਿਹਾ ਹੈ।

 

ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 1975 ਵਿਚ ਅੱਜ ਦੇ ਦਿਨ ਹੀ ਐਮਰਜੈਂਸੀ ਲਗਾਈ ਸੀ ਜੋ 21 ਮਾਰਚ 1977 ਤੱਕ ਲਾਗੂ ਰਹੀ ਸੀ। ਮਮਤਾ ਬੈਨਰਜੀ ਨੇ ਟਵੀਟ ਕੀਤਾ, ‘ਅੱਜ 1975 ਵਿਚ ਐਲਾਨੀ ਐਮਰਜੈਂਸੀ ਦੀ ਵਰ੍ਹੇਗੰਢ ਹੈ। ਪਿਛਲੇ ਪੰਜ ਸਾਲ ਤੋਂ ਦੇਸ਼ ‘ਸੁਪਰ ਐਮਰਜੈਂਸੀ’ ਵਿਚੋਂ ਨਿਕਲ ਰਿਹਾ ਹੈ।  ਸਾਨੂੰ ਆਪਣੇ ਇਤਿਹਾਸ ਤੋਂ ਸਬਕ ਸਿੱਖਣਾ ਚਾਹੀਦਾ ਅਤੇ ਦੇਸ਼ ਵਿਚ ਲੋਕਤੰਤਰਿਕ ਢਾਂਚੇ ਦੀ ਸੁਰੱਖਿਆ ਯਕੀਨੀ ਕਰਨ ਲਈ ਸੰਘਰਸ਼ ਕਰਨਾ ਚਾਹੀਦਾ।

 

 

ਉਥੇ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਲੋਕਾਂ ਨੂੰ ਦੇਸ਼ ਵਿਚ ਐਮਰਜੈਂਸੀ ਵਰਗੀ ਸਥਿਤੀ ਦੁਬਾਰਾ ਨਾ ਪੈਦਾ ਹੋਣ ਦੇਣ ਦਾ ਸੰਕਲਪ ਲੈਣ ਦੀ ਅਪੀਲ ਕੀਤੀ। ਕੇਜਰੀਵਾਲ ਨੇ ਟਵੀਟ ਕੀਤਾ ਕਿ ਅੱਜ ਦੇ ਦਿਨ ਹੀ 34 ਸਾਲ ਪਹਿਲਾਂ ਭਾਰਤੀ ਤਤਕਾਲੀਨ ਪ੍ਰਧਾਨ ਮੰਤਰੀ ਵੱਲੋਂ ਲੋਕਤੰਤਰ ਉਤੇ ਇਕ ਸਭ ਤੋਂ ਵੱਡੇ ਹਮਲੇ ਦਾ ਗਵਾਹ ਬਣਿਆ ਸੀ। ਆਓ ਅਸੀਂ ਇਸ ਮਹਾਨ ਲੋਕਤੰਤਰ ਵਿਚ ਸੰਵਿਧਾਨ ਉਤੇ ਦੁਬਾਰਾ ਅਜਿਹਾ ਹਮਲਾ ਨਾ ਹੋਣ ਦੇਣ ਦਾ ਸੰਕਲਪ ਕਰੇ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Super Emergency For Last 5 Years says Mamata Banerjee targets PM Modi