ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਲੌਕਡਾਊਨ ਕਰਕੇ ਘਟੀ ਜ਼ਰੂਰੀ ਵਸਤਾਂ ਦੀ ਸਪਲਾਈ, ਮਹਿੰਗਾਈ ਵਧੀ

ਕੋਰੋਨਾ ਲੌਕਡਾਊਨ ਕਰਕੇ ਘਟੀ ਜ਼ਰੂਰੀ ਵਸਤਾਂ ਦੀ ਸਪਲਾਈ, ਮਹਿੰਗਾਈ ਵਧੀ

ਸਮੁੱਚੇ ਭਾਰਤ ’ਚ ਲੌਕਡਾਊਨ ਕਾਰਨ ਜ਼ਰੂਰੀ ਵਸਤਾਂ ਦੀ ਸਪਲਾਈ ’ਚ ਅੜਿੱਕੇ ਪੈ ਰਹੇ ਹਨ; ਜਿਸ ਕਾਰਨ ਮਹਿੰਗਾਈ ਤੇਜ਼ੀ ਨਾਲ ਵਧਣ ਲੱਗ ਪਈ ਹੈ।

 

 

ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਬਹੁਤੇ ਇਲਾਕਿਆਂ ’ਚ ਖਾਸ ਤੌਰ ਉੱਤੇ ਕਣਕ ਦੇ ਆਟੇ ਦੀ ਕਿੱਲਤ ਪੈਦਾ ਹੋ ਗਈ ਹੈ। ਦਿੱਲੀ ’ਚ ਆਟਾ ਹੁਣ 30 ਰੁਪਏ ਤੇ ਕਿਤੇ–ਕਿਤੇ ਇਸ ਤੋਂ ਵੀ ਵੱਧ ਕੀਮਤ ’ਤੇ ਮਿਲ ਰਿਹਾ ਹੈ।

 

 

ਕੇਂਦਰ ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਦੇ ਬਾਵਜੂਦ ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼ ਦੀਆਂ ਅਨਾਜ ਮੰਡੀਆਂ ਬੰਦ ਹੋਣ ਕਾਰਨ ਸ਼ਹਿਰਾਂ ਵਿੱਚ ਆਟੇ ਦੀ ਕਮੀ ਪੈਦਾ ਹੋ ਗਈ ਹੈ ਪਰ ਹਾਲੇ ਪਿੰਡਾਂ ’ਚ ਅਜਿਹੀ ਕੋਈ ਸਮੱਸਿਆ ਨਹੀਂ ਹੈ।

 

 

ਪੰਜਾਬ ਦੇ ਹਰੇਕ ਸ਼ਹਿਰ ਵਿੱਚ ਲੋੜਵੰਦਾਂ ਲਈ ਲੰਗਰ ਲੱਗ ਰਹੇ ਹਨ। ਪਿੰਡਾਂ ’ਚ ਹਰੇਕ ਕੋਲ ਆਪਣੀ ਕਣਕ ਦਾ ਲੋੜੀਂਦਾ ਭੰਡਾਰ ਮੌਜੂਦ ਹੈ – ਇਸ ਲਈ ਹਾਲੇ ਪੰਜਾਬ ’ਚ ਅਨਾਜ ਜਾਂ ਆਟੇ ਦੀ ਕਿੱਲਤ ਜਿਹੀ ਕੋਈ ਗੱਲ ਨਹੀਂ ਹੈ।

 

 

ਪਰ ਦੱਖਣੀ ਭਾਰਤ ’ਚ ਮੁੱਖ ਤੌਰ ’ਤੇ ਕਣਕ ਦੀ ਸਪਲਾਈ ਮੱਧ ਪ੍ਰਦੇਸ਼, ਰਾਜਸਥਾਨ ਤੇ ਉੱਤਰ ਪ੍ਰਦੇਸ਼ ਤੋਂ ਹੁੰਦੀ ਹੈ; ਜਿੱਥੋਂ ਦੀਆਂ ਆਟਾ ਮਿਲਾਂ ਬੰਦ ਪਈਆਂ ਹਨ; ਇਸੇ ਲਈ ਉੱਥੇ ਆਟੇ ਦੀ ਕਿੱਲਤ ਪੈਦਾ ਹੋ ਗਈ ਹੈ।

 

 

ਦਿੱਲੀ ’ਚ ਕਣਕ ਦਾ ਬਿਨਾ ਪੈਕੇਟ ਵਾਲਾ ਜਿਹੜਾ ਆਟਾ 26 ਰੁਪਏ ਪ੍ਰਤੀ ਕਿਲੋਗ੍ਰਾਮ ਮਿਲਦਾ ਸੀ; ਹੁਣ ਉਸ ਦੀ ਕੀਮਤ ਵਧਾ ਕੇ 30 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਦਿੱਲੀ ਤੇ ਰਾਜਧਾਨੀ ਖੇਤਰ ਦਿੱਲੀ ’ਚ ਬਹੁਤੀਆਂ ਦੁਕਾਨਾਂ ਉੱਤੇ ਬ੍ਰਾਂਡੇਡ ਆਟੇ ਦੇ ਪੈਕੇਟ ਜਾਂ ਥੈਲੀਆਂ ਉਪਲਬਧ ਨੀਂ ਹਨ। ਖੁੱਲ੍ਹੇ ਵਿਕਣ ਵਾਲੇ ਆਟੇ ਦੀ ਵੀ ਕਿੱਲਤ ਬਣੀ ਹੋਈ ਹੈ।

 

 

ਆਟਾ ਮਿਲ ਮਾਲਕਾਂ ਦਾ ਕਹਿਣਾ ਹੈ ਕਿ ਉਹ ਇਸ ਵੇਲੇ ਸੂਜ਼ੀ, ਮੈਦਾ ਤੇ ਹੋਰ ਉਤਪਾਦਨਾਂ ਦੇ ਨਾਲ–ਨਾਲ ਆਟੇ ਦਾ ਉਤਪਾਦਨ ਕਰ ਰਹੇ ਹਨ ਕਿਉਂਕਿ ਆਟੇ ਦੀ ਮੰਗ ਬਹੁਤ ਜ਼ਿਆਦਾ ਵਧ ਗਈ ਹੈ ਪਰ ਸਪਲਾਈ ਓਨੀ ਨਹੀਂ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supply of Essential Goods decreased due to Corona Lockdown Prices rising