ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਰੈਂਕੋ ਮੁਲੱਕਲ ਦਾ ਹਮਾਇਤੀ MLA ਕੌਮੀ ਮਹਿਲਾ ਕਮਿਸ਼ਨ ਵੱਲੋਂ ਤਲਬ

ਪੀ.ਸੀ. ਜਾਰਜ

ਕੇਰਲ ਦੇ ਵਿਧਾਇਕ (MLA) ਪੀ.ਸੀ. ਜਾਰਜ ਬੀਤੇ ਦਿਨੀਂ ਜਲੰਧਰ ਦੇ ਸਾਬਕਾ ਬਿਸ਼ਪ ਫ਼ਰੈਂਕੋ ਮੁਲੱਕਲ ਦੇ ਹੱਕ ਵਿੱਚ ਦੋ ਵਾਰ ਬਿਆਨ ਦੇ ਕੇ ਕਸੂਤੇ ਫਸ ਗਏ ਹਨ ਕਿਉਂਕਿ ਕੌਮੀ ਮਹਿਲਾ ਕਮਿਸ਼ਨ ਨੇ ਉਨ੍ਹਾਂ ਨੂੰ 13 ਨਵੰਬਰ ਨੂੰ ਪੇਸ਼ ਹੋਣ ਲਈ ਆਖ ਦਿੱਤਾ ਹੈ। ਦਰਅਸਲ ਫ਼ਰੈਂਕੋ ਮੁਲੱਕਲ ਇਸ ਵੇਲੇ ਇੱਕ ਨਨ ਨਾਲ ਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸ ਖਿ਼ਲਾਫ਼ ਬਹੁਤ ਠੋਸ ਸਬੂਤ ਮੌਜੂਦ ਹਨ। ਇਸੇ ਲਈ ਬੀਤੇ ਕੱਲ੍ਹ ਕੇਰਲ ਹਾਈ ਕੋਰਟ ਨੇ ਉਸ ਦੀ ਜ਼ਮਾਨਤ ਅਰਜ਼ੀ ਵੀ ਰੱਦ ਕਰ ਦਿੱਤੀ ਸੀ।


ਪਿਛਲੇ ਮਹੀਨੇ ਵਿਧਾਇਕ ਪੀਸੀ ਜਾਰਜ ਨੇ ਨਨ ਬਾਰੇ ਕੁਝ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ ਤੇ ਕੌਮੀ ਮਹਿਲਾ ਕਮਿਸ਼ਨ ਨੇ ਉਨ੍ਹਾਂ ਨੂੰ ਪਹਿਲਾਂ ਵੀ 20 ਸਤੰਬਰ ਤੇ 4 ਅਕਤੂਬਰ ਨੂੰ ਪੇਸ਼ ਹੋਣ ਲਈ ਆਖਿਆ ਸੀ ਪਰ ਉਹ ਪੇਸ਼ ਨਹੀਂ ਹੋਏ ਸਨ।


ਪਰ ਹੁਣ ਕੋਮੀ ਮਹਿਲਾ ਕਮਿਸ਼ਨ ਵੀ ਆਪਣੇ ਸਟੈਂਡ `ਤੇ ਕਾਇਮ ਹੈ ਤੇ ਲੱਗਦਾ ਹੈ ਕਿ ਹੁਣ ਇਸ ਵਿਧਾਇਕ ਦੀ ਖ਼ੈਰ ਨਹੀਂ ਹੋਵੇਗੀ।   

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supporter MLA of Franco Mullakal summoned by NWC