ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਪਰੀਮ ਕੋਰਟ ਨੇ ਨਵਜੰਮੀ ਬੇਟੀ ਦਾ ਗਲਾ ਘੁੱਟਣ ਦੇ ਦੋਸ਼ 'ਚ ਮਾਂ ਨੂੰ ਕੀਤਾ ਬਰੀ 

ਆਪਣੀ ਨਵਜਾਤ ਬੇਟੀ ਦਾ ਕਥਿਤ ਰੂਪ ਨਾਲ ਗਲਾ ਘੁੱਟਣ ਲਈ ਹੇਠਲੀ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਪਾਉਣ ਵਾਲੀ ਮਾਂ ਨੂੰ ਸੁਪਰੀਮ ਕੋਰਟ ਨੇ ਰਾਹਤ ਦਿੱਤੀ ਹੈ। ਅਦਾਲਤ ਨੇ ਇਹ ਕਹਿੰਦੇ ਹੋਏ ਉਸ ਨੂੰ ਬਰੀ ਕਰ ਦਿੱਤਾ ਕਿ ਇੱਕ ਮਾਂ ਲਈ ਆਪਣੇ ਬੱਚੇ ਨੂੰ ਮਾਰ ਦੇਣਾ ਪੂਰੀ ਤਰ੍ਹਾਂ ਅਸੁਭਾਵਿਕ ਹੈ। 

 

ਇਸ ਤੋਂ ਪਹਿਲਾਂ ਹੇਠਲੀ ਅਦਾਲਤ ਦੇ ਫੈਸਲੇ ਵਿਰੁਧ ਮਹਿਲਾ ਦੀ ਅਪੀਲ ਉੱਤੇ ਦਿੱਲੀ ਹਾਈ ਕੋਰਟ ਨੇ ਮਾਰਚ 2010 ਵਿੱਚ ਔਰਤ ਦੀ ਦੋਸ਼ ਅਤੇ ਸਜ਼ਾ ਨੂੰ ਬਰਕਰਾਰ ਰਖਿਆ ਸੀ। ਮਹਿਲਾ ਉੱਤੇ ਦੋਸ਼ ਸੀ ਕਿ ਉਸ ਨੇ ਬੇਟੇ ਦੀ ਥਾਂ ਬੇਟੀ ਹੋਣ ਦੇ ਚੱਲਦੇ ਉਸ ਨੂੰ ਮਾਰ ਦਿੱਤਾ।

 

ਔਰਤ ਨੇ ਇਸ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ, ਜਿਥੇ ਅਦਾਲਤ ਨੇ ਪਿਛਲੇ ਫ਼ੈਸਲੇ ‘ਤੇ ਰੋਕ ਲਗਾਉਂਦਿਆਂ ਕਿਹਾ ਕਿ ਉਸ ਨੂੰ ਇਸ ਅਪਰਾਧ ਦਾ ਦੋਸ਼ੀ ਸਾਬਤ ਕਰਨ ਲਈ ਸਪੱਸ਼ਟ ਸਬੂਤ ਉਪਲਬੱਧ ਨਹੀਂ ਹੈ।


ਜਸਟਿਸ ਐਮਐਮ ਸ਼ਾਂਤਨਾਗੌਦਰ ਅਤੇ ਜਸਟਿਸ ਆਰ ਸੁਭਾਸ਼ ਰੈਡੀ ਦੇ ਬੈਂਚ ਨੇ ਕਿਹਾ ਕਿ ਇਹ ਸੱਚ ਹੈ ਕਿ ਪੋਸਟ ਮਾਰਟਮ ਵਿੱਚ ਡਾਕਟਰ ਦੀ ਰਾਏ ਹੈ ਕਿ (ਬੱਚੇ) ਦੀ ਮੌਤ ਦਮ ਘੁਟਣ (ਆਕਸੀਜਨ ਦੀ ਘਾਟ) ਕਾਰਨ ਹੋਈ ਸੀ ਅਤੇ ਗਲਾ ਘੁੱਟਣ ਦੇ ਨਿਸ਼ਾਨ ਪਾਏ ਗਏ ਸਨ, ਪਰ ਨਾਲ ਹੀ, ਜੇ ਉਪਲਬਧ ਸਬੂਤਾਂ ਉੱਤੇ ਡੂਘਾਈ ਨਾਲ ਵਿਚਾਰ ਕੀਤਾ ਜਾਵੇ ਤਾਂ ਕਤਲ ਦਾ ਮਕਸਦ ਸਾਬਰ ਨਹੀਂ ਹੁੰਦਾ ਅਤੇ ਅਪੀਲਕਰਤਾ ਮਾਂ ਲਈ ਆਪਣੇ ਹੀ ਬੱਚੇ ਦੀ ਗਲਾ ਘੁੱਟ ਕੇ ਕਤਲ ਕਰਨਾ ਪੂਰੀ ਤਰ੍ਹਾਂ ਗ਼ੈਰ ਸੁਭਾਵਿਕ ਹੈ।


ਬੈਂਚ ਨੇ 17 ਦਸੰਬਰ ਦੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਉਪਲਬੱਧ ਸਬੂਤਾਂ ਦੇ ਆਧਾਰ ਉੱਤੇ ਇਹ ਸਾਫ ਹੈ ਕਿ ਜਨਮ ਦੇ ਤੁਰੰਤ ਬਾਅਦ ਲੜਕੀ ਨੂੰ ਆਕਸੀਜਨ ਮਾਸਕ ਦੇ ਨਾਲ ਇਨਕਿਊਬੇਟਰ 'ਤੇ ਰੱਖਿਆ ਗਿਆ ਸੀ ਅਤੇ ਉਸ ਨੇ ਨਾ ਤਾਂ ਅੱਖਾਂ ਖੋਲ੍ਹੀਆਂ ਅਤੇ ਨਾ ਹੀ ਰੋਈ। 

 

ਸਰਕਾਰੀ ਵਕੀਲ ਅਨੁਸਾਰ ਔਰਤ ਨੇ 24 ਅਗਸਤ 2007 ਨੂੰ ਇੱਥੋਂ ਦੇ ਇੱਕ ਹਸਪਤਾਲ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ ਅਤੇ ਜਿਵੇਂ ਹੀ ਮਾਂ ਨੂੰ ਬੱਚੇ ਦੇ ਹਵਾਲੇ ਕੀਤਾ ਗਿਆ ਤਾਂ ਉਸ ਨੇ ਉਸ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਕਿਉਂਕਿ ਉਹ ਇੱਕ ਕੁੜੀ ਸੀ।


ਇਸ ਤੋਂ ਬਾਅਦ 26 ਅਗਸਤ 2007 ਨੂੰ ਪੋਸਮਾਰਟਮ ਕੀਤਾ ਗਿਆ ਅਤੇ ਔਰਤ ਵਿਰੁੱਧ 31 ਅਗਸਤ 2007 ਨੂੰ ਭਾਰਤੀ ਦੰਡ ਵਿਧਾਨ ਦੀ ਧਾਰਾ 302 (ਕਤਲ) ਤਹਿਤ ਕੇਸ ਦਰਜ ਕੀਤਾ ਗਿਆ ਸੀ। ਹੇਠਲੀ ਅਦਾਲਤ ਨੇ ਦਸੰਬਰ 2009 ਵਿੱਚ ਆਪਣਾ ਫ਼ੈਸਲਾ ਸੁਣਾਇਆ ਅਤੇ ਔਰਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਫਿਰ ਔਰਤ ਨੇ ਹਾਈ ਕੋਰਟ ਵਿੱਚ ਅਪੀਲ ਕੀਤੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court acquits mother for strangling newborn daughter