ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ : ਚਮਕੀ ਬੁਖਾਰ ਨਾਲ ਬੱਚਿਆਂ ਦੀ ਮੌਤ ਦਾ ਮਾਮਲਾ SC ਪਹੁੰਚਿਆ

ਬਿਹਾਰ : ਚਮਕੀ ਬੁਖਾਰ ਨਾਲ ਬੱਚਿਆਂ ਦੀ ਮੌਤ ਦਾ ਮਾਮਲਾ SC ਪਹੁੰਚਿਆ

ਸੁਪਰੀਮ ਕੋਰਟ ਬਿਹਾਰ ਵਿਚ ਚਮਕੀ ਬੁਖਾਰ (ਏਈਐਸ) ਨਾਲ ਪੀੜਤ ਬੱਚਿਆਂ ਦੇ ਇਲਾਜ ਲਈ ਮਾਹਿਰਾਂ ਦੀ ਮੈਡੀਕਲ ਟੀਮ ਗਠਿਤ ਕਰਨ ਦੀ ਮੰਗ ਸਬੰਧੀ ਅਪੀਲ ਉਤੇ 24 ਜੂਨ ਨੂੰ ਸੁਣਵਾਈ ਕਰਨ ਲਈ ਸਹਿਮਤੀ ਹੋ ਗਈ ਹੈ।

 

ਉਥੇ, ਉਤਰ ਬਿਹਾਰ ਦੇ ਮੁਜ਼ੱਫਰਪੁਰ ਤੇ ਆਸਪਾਸ ਦੇ ਜ਼ਿਲ੍ਹਿਆਂ ਵਿਚ ਏਈਐਸ (ਚਮਕੀ–ਬੁਖਾਰ) ਨਾਲ ਹੋਣ ਵਾਲੀ ਬੱਚਿਆਂ ਦੀ ਮੌਤ ਦੀ ਗਿਣਤੀ 144 ਤੱਕ ਪਹੁੰਚ ਗਈ ਹੈ। 18ਵੇਂ ਦਿਨ ਮੰਗਲਵਾਰ ਨੂੰ ਕੁਲ ਨੌ ਬੱਚਿਆਂ ਦੀ ਜਾਨ ਚਲੀ ਗਈ। ਮੁਜ਼ੱਫਰਪੁਰ ਦੇ ਐਮਕੇਐਮਸੀਐਚ ਵਿਚ ਪੰਜ, ਸਮਸਤੀਪੁਰ ਸਦਰ ਹਸਪਤਾਲ ਵਿਚ ਦੋ ਤੇ ਬੇਤੀਆ ਮੈਡੀਕਲ ਕਾਲਜ ਵਿਚ ਮੋਤੀਹਾਰੀ ਸਦਰ ਹਸਪਤਾਲ ਵਿਚ ਇਕ–ਇਕ ਬੱਚੇ ਦੀ ਮੌਤ ਹੋ ਗਈ ਹੈ।

 

ਐਮਕੇਐਮਸੀਐਚ ਤੇ ਕੇਜਰੀਵਾਲ ਹਸਪਤਾਲ ਵਿਚ 39 ਨਵੇਂ ਬਿਮਾਰ ਬੱਚਿਆਂ ਨੂੰ ਭਰਤੀ ਕੀਤਾ ਗਿਆ ਹੈ। ਐਮਕੇਐਮਸੀਐਚ ਵਿਚ 30 ਤੇ ਕੇਜਰੀਵਾਲ ਹਸਪਤਾਲ ਵਿਚ 9 ਨਵੇਂ ਮਰੀਜ਼ ਭਰਤੀ ਕੀਤੇ ਗਏ ਹਨ। 18 ਦਿਨਾਂ ਵਿਚ ਏਈਐਸ ਦੇ 429 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚ ਮੁਜ਼ੱਫਰਪੁਰ ਵਿਚ ਹੁਣ ਤੱਕ 144 ਬੱਚਿਆਂ ਦੀ ਮੌਤ ਹੋ ਚੁੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court agrees to hear a PIL seeking direction to urgently constitute a team of medical experts for treatment of children suffering from Acute Encephalitis Syndrome or chamki bukhar