ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਫੇਲ ਮਾਮਲਾ : ਸੁਪਰੀਮ ਕੋਰਟ ਦੁਬਾਰਾ ਸੁਣਵਾਈ ਨੂੰ ਤਿਆਰ

ਰਾਫੇਲ ਮਾਮਲਾ : ਸੁਪਰੀਮ ਕੋਰਟ ਦੁਬਾਰਾ ਸੁਣਵਾਈ ਨੂੰ ਤਿਆਰ

ਰਾਫੇਲ ਮਾਮਲੇ ਵਿਚ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਖਿਲਾਫ ਦਾਇਰ ਰਿਵਿਊ ਪਟੀਸ਼ਨ ਉਤੇ ਮੁੜ ਸੁਣਵਾਈ ਨੂੰ ਤਿਆਰ ਹੋ ਗਈ ਹੈ। ਸੀਜੇਆਈ ਰੰਜਨ ਗੋਗੋਈ ਦੇ ਬੈਂਚ ਨੇ ਇਹ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਉਹ ਰਾਫੇਲ ਉਤੇ ਸਮੀਖਿਆ ਪਟੀਸ਼ਨਾਂ ਦੀ ਸੁਣਵਾਈ ਲਈ ਤਾਰੀਖ ਤੈਅ ਕਰਨਗੇ।

 

ਪਟੀਸ਼ਨ ਕਰਤਾ ਅਰੁਣ ਸ਼ੌਰੀ ਨੇ ਰਾਫੇਲ ਪੁਨਰਵਿਚਾਰ ਪਟੀਸ਼ਨ ਉਤੇ ਆਏ ਫੈਸਲੇ ਉਤੇ ਕਿਹਾ ਕਿ ਅਸੀਂ ਦਸਤਾਵੇਜਾਂ ਦੀ ਸਵੀਕਾਰਤਾ ਉਤੇ ਕੇਂਦਰ ਦੇ ਤਰਕ ਨੂੰ ਸਹਿਮਤੀ ਨਾਲ ਖਾਰਜ ਕਰਨ ਦੇ ਆਦੇਸ਼ ਤੋਂ ਖੁਸ਼ ਹਾਂ।

 

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਇਨ੍ਹਾਂ ਜਹਾਜ਼ਾਂ ਦੀਆਂ ਕੀਮਤਾਂ ਨਾਲ ਸਬੰਧਤ ਦਸਤਾਵੇਜ ਰੱਖਿਆ ਮੰਤਰਲੇ ਵਿਚ ਚੋਰੀ ਨਾਲ ਫੋਟੋਕਾਪੀ ਕਰ ਅਦਾਲਤ ਵਿਚ ਪੇਸ਼ ਕੀਤੇ ਗਏ ਹਨ। ਇਨ੍ਹਾਂ ਉਤੇ ਅਦਾਲਤ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ।  ਸਰਕਾਰ ਇਸ ਮਾਮਲੇ ਅੰਦਰੂਨੀ ਜਾਂਚ ਵੀ ਕਰਵਾ ਰਹੀ ਹੈ। ਇਨ੍ਹਾਂ ਦਸਤਾਵੇਜਾਂ ਨੂੰ ਜੇਕਰ ਸੁਪਰੀਮ ਕੋਰਟ ਨੇ ਵਿਚਾਰ ਯੋਗ ਮੰਨਿਆ ਤਾਂ ਰਾਫੇਲ ਫੈਸਲੇ ਦੀ ਸਮੀਖਿਆ ਕਰਨ ਦੀ ਪਟੀਸ਼ਨ ਉਤੇ ਅੱਗੇ ਵਧਾਇਆ ਜਾਵੇਗਾ।

ਇਹ ਪਟੀਸ਼ਨ ਭਾਜਪਾ ਦੇ ਸੀਨੀਅਰ ਆਗੂ ਯਸ਼ਵੰਤ ਸਿਨਹਾ ਅਤੇ ਅਰੁਣ ਸ਼ੌਰੀ ਨੇ ਦਾਇਰ ਕੀਤੀ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਰਾਫੇਲ ਉਤੇ ਕੇਂਦਰ ਸਰਕਾਰ ਨੂੰ ਕਲੀਨ ਚਿਟ ਦੇ ਦਿੱਤੀ ਸੀ ਅਤੇ ਕਿਹਾ ਸੀ ਕਿ ਇਸਦੀ ਖਰੀਦ ਵਿਚ ਜਾਂਚ ਕਰਨ ਦਾ ਆਦੇਸ਼ ਦੇਣ ਦਾ ਕੋਈ ਆਧਾਰ ਨਹੀਂ ਹੈ। ਇਸ ਫੈਸਲੇ ਖਿਲਾਫ ਕੀਤੀ ਸਮੀਖਿਆ ਪਟੀਸ਼ਨ ਦਾਇਰ ਕੀਤੀ ਗਈ ਸੀ।

 

ਦੂਜੀ ਪਾਸੇ ਪਟੀਸ਼ਨ ਕਰਤਾ ਦਾ ਕਹਿਣਾ ਸੀ ਕਿ ਕਿਸੇ ਧਾਂਦਲੀ ਤੇ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਨ ਲਈ ਕੋਈ ਕਾਗਜ਼ ਕਿਸੇ ਵੀ ਤਰੀਕੇ ਨਾਲ ਹਾਸਲ ਕਰ ਉਸ ਨੂੰ ਅਦਾਲਤ ਸਾਹਮਣੇ ਰਖਿਆ ਜਾਂਦਾ ਹੈ ਤਾਂ ਭ੍ਰਿਸ਼ਟਾਚਾਰ ਸਾਬਤ ਕਰਨ ਦੀ ਮੰਗ ਨੂੰ ਦੇਖਦੇ ਹੋਏ ਅਦਾਲਤ ਨੂੰ ਉਸ ਉਤੇ ਵੀ ਗੌਰ ਕਰਨਾ ਚਾਹੀਦਾ।  ਨਾਲ ਹੀ ਪਟੀਸ਼ਨਕਰਤਾ ਨੇ ਕਿਹਾ ਕਿ ਕਿਸੇ ਵਿਭਾਗ ਵਿਚ ਧਾਂਦਲੀ ਫੜਨ ਲਈ ਗੁਪਤ ਤਰੀਕੇ ਨਾਲ ਸਬੂਤ ਦੇਣ ਵਾਲੇ ਵਿਹਸਲ ਬਲੋਵਰ ਦੀ ਪਹਿਚਾਣ ਅਤੇ ਸਬੂਤ ਇਕੱਠੇ ਕਰਨ ਦਾ ਤਰੀਕਾ ਕਾਨੂੰਨ ਵਿਚ ਪੁੱਛਣ ਦਾ ਅਧਿਕਾਰ ਕਿਸੇ ਕੋਲ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court allows leaked documents to be used in Rafale review petition rejects Centres objection