ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਪਰੀਮ ਕੋਰਟ ਨੇ ਮੰਨਿਆ ਮਾਲਵਿੰਦਰ ਤੇ ਸ਼ਿਵਇੰਦਰ ਸਿੰਘ ਨੂੰ ਦੋਸ਼ੀ

ਸੁਪਰੀਮ ਕੋਰਟ ਨੇ ਮੰਨਿਆ ਮਾਲਵਿੰਦਰ ਤੇ ਸ਼ਿਵਇੰਦਰ ਸਿੰਘ ਨੂੰ ਦੋਸ਼ੀ

ਸੁਪਰੀਮ ਕੋਰਟ ਨੇ ਰੈਨਬੈਕਸੀ ਦੇ ਸਾਬਕਾ ਪ੍ਰੋਮੋਟਰ ਮਾਲਵਿੰਦਰ ਸਿੰਘ ਤੇ ਸ਼ਿਵਇੰਦਰ ਸਿੰਘ ਨੂੰ ਅਦਾਲਤੀ ਹੁਕਮਾਂ ਦੀ ਉਲੰਘਣਾ ਦਾ ਦੋਸ਼ੀ ਮੰਨਿਆ ਹੈ। ਦਵਾਈਆਂ ਬਣਾਉਣ ਵਾਲੀ ਜਾਪਾਨੀ ਕੰਪਨੀ ਦਾਈਚੀ ਸੈਂਕਿਓ ਦੀ ਪਟੀਸ਼ਨ ਉੱਤੇ ਸੁਪਰੀਮ ਕੋਰਟ ਨੇ ਅੱਜ ਇਹ ਫ਼ੈਸਲਾ ਦਿੱਤਾ ਹੈ।

 

 

ਇਹ ਮਾਮਲਾ 3,500 ਕਰੋੜ ਰੁਪਏ ਦੇ ਆਰਬਿਟ੍ਰੇਸ਼ਨ ਐਵਾਰਡ ਦਾ ਹੈ। ਕੰਪਨੀ ਦਾਈਚੀ ਨੇ ਕਿਹਾ ਸੀ ਕਿ ਮਾਲਵਿੰਦਰ–ਸ਼ਿਵਇੰਦਰ ਨੇ ਇਸ ਰਕਮ ਦਾ ਭੁਗਤਾਨ ਨਹੀਂ ਕੀਤਾ। ਇਸ ਵਰ੍ਹੇ ਮਾਰਚ ਮਹੀਨੇ ਦਾਈਚੀ ਵੱਲੋਂ ਸੁਪਰੀਮ ਕੋਰਟ ’ਚ ਦੋਵੇਂ ਭਰਾਵਾਂ ਵਿਰੁੱਧ ਉਲੰਘਣਾ ਦੀ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ।

 

 

ਕੰਪਨੀ ਦਾ ਦੋਸ਼ ਸੀ ਕਿ ਦੋਵੇਂ ਭਰਾ ਅਦਾਲਤ ਦੇ ਹੁਕਮ ਦੀ ਉਲੰਘਣਾ ਕਰ ਕੇ ਆਪਣੀਆਂ ਜਾਇਦਾਦਾਂ ਨੂੰ ਟਿਕਾਣੇ ਲਾ ਰਹੇ ਹਨ। ਜਾਪਾਨੀ ਕੰਪਨੀ ਦਾਈਚੀ ਵੱਲੋਂ ਸਾਲ 2008 ’ਚ ਰੈਨਬੈਕਸੀ ਨੂੰ ਖ਼ਰੀਦਿਆ ਗਿਆ ਸੀ। ਬਾਅਦ ’ਚ ਕਿਹਾ ਗਿਆ ਕਿ ਮਾਲਵਿੰਦਰ–ਸ਼ਿਵਇੰਦਰ ਨੇ ਰੈਨਬੈਕਸੀ ਬਾਰੇ ਰੈਗੂਲੇਟਰੀ ਖ਼ਾਮੀਆਂ ਜਿਹੀਆਂ ਅਹਿਮ ਜਾਣਕਾਰੀਆਂ ਲੁਕਾਈਆਂ।

 

 

ਇਸ ਦਲੀਲ ਨਾਲ ਉਸ ਨੇ ਸਿੰਗਾਪੁਰ ਟ੍ਰਿਬਿਊਨਲ ਵਿੱਚ ਸ਼ਿਕਾਇਤ ਕੀਤੀ ਸੀ। ਟ੍ਰਿਬਿਊਨਲ ਨੇ ਦਾਈਚੀ ਦੇ ਹੱਕ ਵਿੱਚ ਫ਼ੈਸਲਾ ਸੁਣਾਉਂਦਿਆਂ ਮਾਲਵਿੰਦਰ–ਸ਼ਿਵਇੰਦਰ ਨੂੰ ਭੁਗਤਾਨ ਕਰਨ ਦੇ ਹੁਕਮ ਜਾਰੀ ਕੀਤੇ ਸਨ। ਦੋਵੇਂ ਭਰਾਵਾਂ ਨੇ ਟ੍ਰਿਬਿਊਨਲ ਦੇ ਇਸ ਫ਼ੈਸਲੇ ਨੂੰ ਭਾਰਤ ਤੇ ਸਿੰਗਾਪੁਰ ਦੀਆਂ ਅਦਾਲਤਾਂ ’ਚ ਚੁਣੌਤੀ ਦਿੱਤੀ ਸੀ ਪਰ ਉਨ੍ਹਾਂ ਨੂੰ ਰਾਹਤ ਨਹੀਂ ਮਿਲੀ।

 

 

ਦਿੱਲੀ ਹਾਈ ਕੋਰਟ ਨੇ ਜਨਵਰੀ 2018 ’ਚ ਆਰਬਿਟ੍ਰੇਸ਼ਨ ਐਵਾਰਡ ਦਾ ਫ਼ੈਸਲਾ ਕਾਇਮ ਰੱਖਿਆ ਸੀ। ਦੋਵੇਂ ਭਰਾ ਮਾਲਵਿੰਦਰ ਤੇ ਸ਼ਿਵਇੰਦਰ ਰੈਲੀਗੇਅਰ ਫ਼ਿਨਵੈਸਟ (RFL) ਕੰਪਨੀ ਵਿੱਚ 2,397 ਕਰੋੜ ਰੁਪਏ ਦੇ ਘੁਟਾਲੇ ਦੇ ਦੋਸ਼ ਹੇਠ ਜੇਲ੍ਹ ’ਚ ਬੰਦ ਹਨ।

 

 

ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਬੀਤੇ ਅਕਤੂਬਰ ਮਹੀਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਮਾਲਵਿੰਦਰ ਸਿੰਘ ਨੂੰ ਵੀਰਵਾਰ ਨੂੰ ਜੇਲ੍ਹ ’ਚ ਹੀ ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਨੇ ਵੀ ਗ੍ਰਿਫ਼ਤਾਰ ਕਰ ਲਿਆ ਸੀ। ਰੈਲੀਗੇਅਰ ਫ਼ਿਨਵੈਸਟ ਮਾਮਲੇ ’ਚ ED ਮਨੀ ਲਾਂਡਰਿੰਗ ਦੀ ਜਾਂਚ ਕਰ ਰਿਹਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court calls Malwinder and Shivinder Singh accused