ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਨਾਓ ਬਲਾਤਕਾਰ ਪੀੜਤਾ ਦੇ ਪੱਤਰ ਉਤੇ CJI ਕੱਲ੍ਹ ਕਰੇਗਾ ਸੁਣਵਾਈ

ਉਨਾਓ ਬਲਾਤਕਾਰ ਪੀੜਤਾ ਦੇ ਪੱਤਰ ਉਤੇ CJI ਕੱਲ੍ਹ ਕਰੇਗਾ ਸੁਣਵਾਈ,

ਉਨਾਓ ਬਲਾਤਕਾਰ ਪੀੜਤਾ ਨੇ ਸੁਪਰੀਮ ਕੋਰਟ ਦੇ ਮੁੱਖ ਜੱਜ ਰੰਜਨ ਗੋਗੋਈ ਨੂੰ ਵੀ ਪੱਤਰ ਲਿਖਿਆ ਸੀ। ਜਿਸ ਵਿਚ ਉਸਨੇ ਲਿਖਿਆ ਸੀ ਉਨ੍ਹਾਂ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇ ਜੋ ਸਾਨੂੰ ਧਮਕਾ ਰਹੇ ਹਨ। ਇਸ ਮਾਮਲੇ ਵਿਚ ਸੁਪਰੀਮ ਕੋਰਟ ਨੇ ਆਪਣੇ ਸਕੱਤਰ ਜਨਰਲ ਤੋਂ ਰਿਪੋਰਟ ਮੰਗੀ ਹੈ ਕਿ ਉਨਾਓ ਬਲਾਤਕਾਰ ਪੀੜਤਾ ਦੇ ਮੁੱਖ ਜੱਜ ਦੇ ਨਾਮ ਪੱਤਰ ਨੂੰ ਉਸਦੇ ਸਾਹਮਣੇ ਕਿਉਂ ਪੇਸ਼ ਨਹੀਂ ਕੀਤਾ ਗਿਆ।

 

ਸੀਜੇਆਈ ਰੰਜਨ ਗੋਗੋਈ ਨੇ ਕਿਹਾ ਕਿ ਬਦਕਿਸਮਤੀ ਨਾਲ ਪੱਤਰ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ ਅਤੇ ਅਖਬਾਰਾਂ ਨੇ ਅਜਿਹੀਆਂ ਖਬਰਾਂ ਪ੍ਰਕਾਸ਼ਤ ਕੀਤੀਆਂ ਹਨ ਜਿਵੇਂ ਮੈਂ ਪੱਤਰ ਪੜ੍ਹ ਲਿਆ ਹੈ। ਸੁਪਰੀਮ ਕੋਰਟ ਨੇ ਉਨਾਓ ਬਲਾਤਕਾਰ ਮਾਮਲੇ ਉਤੇ ਉਤਰ ਪ੍ਰਦੇਸ਼ ਅਧਿਕਾਰੀਆਂ ਤੋਂ ਸਥਿਤੀ ਰਿਪੋਰਟ ਮੰਗੀ ਅਤੇ ਇਸ ਨੂੰ ਵੀਰਵਾਰ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ।

 

ਏਐਨਆਈ ਮੁਤਾਬਕ, ਸੀਜੇਆਈ ਰੰਜਨ ਗੋਗੋਈ ਨੇ ਬੁੱਧਵਾਰ ਨੂੰ ਸੈਕਟਰੀ ਜਨਰਲ ਨੂੰ ਇਹ ਦੱਸਣ ਲਈ ਕਿਹਾ ਕਿ ਇਸ ਤੋਂ ਪਹਿਲਾਂ ਪੱਤਰ ਦੇਣ ਵਿਚ ਦੇਰੀ ਕਿਉਂ ਹੋਈ। ਸੀਜੇਆਈ ਦਾ ਕਹਿਣਾ ਹੈ ਇਸ ਵਿਨਾਸ਼ਕਾਰੀ ਮਾਹੌਲ ਵਿਚ ਕੁਝ ਰਚਨਾਤਮਕ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

 

ਸੁਪਰੀਮ ਕੋਰਟ ਨੇ ਜਨਰਲ ਸੈਕਟਰੀ ਤੋਂ ਪੁੱਛਿਆ ਕਿ ਉਹ ਦੱਸੇ ਕਿ ਉਨਾਓ ਬਲਾਤਕਾਰ ਪੀੜਤਾ ਵੱਲੋਂ ਭੇਜੇ ਗਏ ਪੱਤਰ (12 ਜੁਲਾਈ ਨੂੰ) ਅਦਾਲਤ ਦੇ ਸਾਹਮਣੇ ਕਿਉਂ ਨਹੀਂ ਰੱਖਿਆ ਗਿਆ। ਪੀੜਤਾ ਦੀ ਮੈਡੀਕਲ ਰਿਪੋਰਟ ਵੀ ਮੰਗੀ ਗਈ। ਜ਼ਿਕਰਯੋਗ ਹੈ ਕਿ ਉਨਾਓ ਬਲਾਤਕਰ ਪੀੜਤਾ ਨਾਲ ਉਤਰ ਪ੍ਰਦੇਸ਼ ਦੇ ਰਾਏਬਰੇਲੀ ਵਿਚ ਐਤਵਾਰ ਨੂੰ ਹੋਏ ਹਾਦਸੇ ਦੇ ਬਾਅਦ ਉਸਦੀ ਹਾਲਤ ਨਾਜੁਕ ਬਣੀ ਹੋਏ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:supreme court cji ranjan gogoi asks secretary General explain why the letter dated July 12 sent by the unnao rape victim was not placed before the court