ਸੀਵਾਨ ਦੇ ਨਾਮੀ ਤੇਜ਼ਾਬ ਕਾਂਡ ਚ ਪਟਨਾ ਹਾਈਕੋਰਟ ਮਗਰੋਂ ਹੁਣ ਸੁਪਰੀਮ ਕੋਰਟ ਨੇ ਵੀ ਸ਼ਹਾਬੁਦੀਨ ਦੀ ਉਮਰ ਕੈਦ ਨੂੰ ਬਰਕਰਾਰ ਰੱਖਿਆ ਹੈ। ਇਹ ਹੁਕਮ ਸ਼ਹਾਬੁਦੀਨ ਦੇ ਤਿੰਨ ਹੋਰਨਾਂ ਸਾਥੀਆਂ ਤੇ ਵੀ ਲਾਗੂ ਕੀਤੀ ਗਈ ਹੈ। ਸੋਮਵਾਰ ਨੂੰ ਸੁਪਰੀਮ ਕੋਰਟ ਚ ਚੀਫ ਜਸਟਿਸ ਰੰਜਨ ਗੋਗੋਈ ਨਾਲ ਜਸਟਿਸ ਐਸ ਕੇ ਕੋਲ ਅਤੇ ਕ ਐਮ ਜੋਸੇਫ ਦੀ ਬੈਂਚ ਨੇ ਸਿਰਫ ਕੁਝ ਹੀ ਮਿੰਟਾਂ ਚ ਇਸ ਮਾਮਲੇ ਤੇ ਸ਼ਹਾਬੁਦੀਨ ਦੀ ਅਪੀਲ ਖਾਰਿਜ ਕਰ ਦਿੱਤੀ।
ਜਿਵੇਂ ਹੀ ਸ਼ਹਾਬੁਦੀਨ ਦੇ ਵਕੀਲ ਨੇ ਕੁਝ ਕਹਿਣ ਲਈ ਮੁੰਹ ਖੋਲ੍ਹਿਆ, ਨਾਲ ਹੀ ਬੈਂਚ ਨੇ ਪੁੱਛ ਲਿਆ ਕਿ ਸ਼ਹਾਬੁਦੀਨ ਖਿਲਾਫ ਗਵਾਹੀ ਦੇਣ ਜਾ ਰਹੇ ਰਾਜੀਵਨ ਰੌਸ਼ਨ ਨੂੰ ਕਿਓਂ ਮਾਰ ਦਿੱਤਾ, ਉਸਦੇ ਕਤਲ ਪਿੱਛੇ ਕੌਣ ਸੀ।
ਦੱਸਣਯੋਗ ਹੈ ਕਿ ਅਗਸਤ 2004 ਚ ਸ਼ਹਾਬੁਦੀਨ ਅਤੇ ਉਸਦੇ ਦੋਸ਼ੀ ਸਾਥੀਆਂ ਨੇ ਸੀਵਾਨ ਦੇ ਪ੍ਰਤਾਪਪੁਰ ਪਿੰਡ ਚ ਚੰਦਾ ਬਾਬੂ ਦੇ ਦੋ ਮੁੰਡਿਆਂ ਸਤੀਸ਼ ਅਤੇ ਗਿਰੀਸ਼ ਰੋਸ਼ਨ ਨੂੰ ਜਿ਼ੰਦਾ ਤੇਜ਼ਾਬ ਨਾਲ ਨਵਾ ਕੇ ਮਾਰ ਦਿੱਤਾ ਸੀ। ਇਨ੍ਹਾਂ ਦੋਨਾਂ ਦਾ ਕਸੂਰ ਸਿਰਫ ਇੰਨਾ ਸੀ ਕਿ ਇਨ੍ਹਾਂ ਨੇ ਸ਼ਹਾਬੁਦੀਨ ਦੇ ਗੁੰਡਿਆਂ ਨੂੰ ਫਿਰੌਤੀ ਦੇਣ ਤੋਂ ਮਨਾ ਕਰ ਦਿੱਤਾ ਸੀ।