ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਪਰੀਮ ਕੋਰਟ ਦੇ ਫੈਸਲਿਆਂ ਦਾ ਛੇਤੀ ਹੀ ਹੋਵੇਗਾ ਹਿੰਦੀ ਅਨੁਵਾਦ

ਸੁਪਰੀਮ ਕੋਰਟ ਦੇ ਫੈਸਲਿਆਂ ਦਾ ਛੇਤੀ ਹੀ ਹਿੰਦੀ ਅਨੁਵਾਦ ਹੋਵੇਗਾ। ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਜੇ ਵੀ ਫੈਸਲੇ ਸੁਪਰੀਮ ਕੋਰਟ ਕਰਦਾ ਹੈ ਉਹ ਦੇਸ਼ ਦੇ ਹਰੇਕ ਵਿਅਕਤੀ ਨੂੰ ਸਮਝ ਆਉਣਾ ਚਾਹੀਦਾ ਹੈ।

 

ਚੀਫ਼ ਜਸਟਿਸ ਨੇ ਕਿਹਾ ਕਿ ਮੰਨ ਲਓ ਕੋਈ ਵਿਅਕਤੀ 30 ਸਾਲ ਤੱਕ ਮੁਕੱਦਮਾ ਲੜਦਾ ਹੈ ਅਤੇ ਉਸਦੇ ਮਗਰੋਂ ਅੰਗ੍ਰੇਜ਼ੀ ਚ ਆਏ ਫੈਸਲੇ ਚ ਉਸਨੂੰ ਘਰ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਜਾਂਦਾ ਹੈ। ਜੇਕਰ ਉਹ ਅੰਗ੍ਰੇਜ਼ੀ ਚ ਦਿੱਤੇ ਗਏ ਇਸ ਫੈਸਲੇ ਨੂੰ ਪੜ੍ਹ ਨਹੀਂ ਸਕਦਾ ਅਤੇ ਉਸਦਾ ਵਕੀਲ ਵੀ ਸਮਾਂ ਦੀ ਕਮੀ ਕਾਰਨ ਉਸਨੂੰ ਪੂਰਾ ਫੈਸਲਾ ਸਮਝਾਉਂਦਾ ਨਹੀਂ ਹੈ ਜਾਂ ਫਿਰ ਇਸ ਲਈ ਪੈਸੇ ਦੀ ਮੰਗ ਕਰਦਾ ਹੈ ਤਾਂ ਇਹ ਸਥਿਤੀ ਠੀਕ ਨਹੀਂ ਹੈ।

 

ਗੋਗੋਈ ਨੇ ਕਿਹਾ ਕਿ ਅਸੀਂ ਜੇਕਰ ਫੈਸਲੇ ਦਾ ਉਸਦੀ ਭਾਸ਼ਾ ਚ ਅਨੁਵਾਦ ਕਰਵਾ ਦੇਵਾਂਗੇ ਤਾਂ ਉਸਨੂੰ ਸਮਝਣ ਚ ਆਸਾਨੀ ਹੋਵੇਗੀ। ਜਸਟਿਸ ਗੋਗੋਈ ਨੇ ਕਿਹਾ ਕਿ ਅਸੀਂ ਇਹ ਪ੍ਰੋਜੈਕਟ ਜਲਦ ਸ਼ੁਰੂ ਕਰਾਂਗੇ, ਪਹਿਲਾਂ ਇਹ ਹਿੰਦੀ ਚ ਸ਼ੁਰੂ ਹੋਵੇਗਾ, ਉਸਤੋਂ ਬਾਅਦ ਇਸ ਨੂੰ ਖੇਤਰੀ ਭਾਸ਼ਾਵਾਂ ਚ ਸ਼ੁਰੂ ਕੀਤਾ ਜਾਵੇਗਾ।

 

ਚੀਫ਼ ਜਸਟਿਸ ਨੇ ਕਿਹਾ ਕਿ ਮੁੱਖ ਫੈਸਲਿਆਂ ਦਾ ਸੰਖੇਪ ਰੂਪ ਵੀ ਉਪਲੱਬਣ ਕਰਵਾਉਣ ਤੇ ਗੱਲ ਹੋ ਰਹੀ ਹੈ। ਜਿਵੇਂ ਤਿੰਨ ਤਲਾਕ ਦਾ ਫੈਸਲਾ 400 ਪੰਨਿਆਂ ਚ ਸੀ ਪਰ ਇਸਦਾ ਸੰਖੇਪ ਕੁੱਝ ਪੰਨਿਆਂ ਚ ਹੀ ਬਣ ਸਕਦਾ ਹੈ। ਇਸ ਲਈ ਥਿੰਕ ਟੈਂਕ ਬਣਾਇਆ ਗਿਆ ਹੈ ਜੋ ਇਹ ਕੰਮ ਕਰੇਗਾ। ਫੈਸਲਿਆਂ ਦੇ ਸੰਖੇਪ ਨੂੰ ਫੈਸਲਾ ਦੇਣ ਵਾਲੇ ਜੱਜਾਂ ਦੀ ਮਨਜ਼ੂਰੀ ਮਗਰੋਂ ਹੀ ਜਨਤਕ ਕੀਤਾ ਜਾਵੇਗਾ।

 

ਜਸਟਿਸ ਗੋਗੋਈ ਨੇ ਸੁਪਰੀਮ ਕੋਰਟ ਲਈ ਚਾਰ ਜੱਜਾਂ ਦੀ ਨਿਯੁਕਤੀ ਚ ਕੇਂਦਰ ਸਰਕਾਰ ਦੁਆਰਾ ਕੀਤੀ ਗਈ ਤੇਜ਼ ਕਾਰਵਾਈ ਤੇ ਹੈਰਾਨੀ ਪ੍ਰਗਟਾਈ ਹੈ। ਚੀਫ਼ ਜਸਟਿਸ ਗੋਗੋਈ ਨੇ ਕਿਹਾ ਕਿ ਜਦੋੋਂ ਬੁੱਧਵਾਰ ਨੂੰ ਸਵੇਰ ਸੂਚਨਾ ਮਿਲੀ ਕਿ ਜੱਜਾਂ ਦਾ ਮੈਡੀਕਲ ਹੋ ਗਿਆ ਹੈ ਤਾਂ ਉਨ੍ਹਾਂ ਨੂੰ ਹੈਰਾਨੀ ਹੋਈ। ਉਸ ਮਗਰੋਂ ਵੀਰਵਾਰ ਨੂੰ ਨੋਟੀਫਿਕੇਸ਼ਨ ਜਾਰੀ ਹੋ ਗਿਆ। ਉਨ੍ਹਾਂ ਕਿਹਾ ਕਿ ਜਿੰਨੀ ਹੈਰਾਨਗੀ ਚ ਤੁਸੀਂ ਲੋਕ ਹੈ, ਉੰਨੀ ਹੈਰਾਨੀ ਚ ਮੈਂ ਵੀ ਹਾਂ। ਇਨ੍ਹਾਂ ਜੱਜਾਂ ਨੂੰ ਸ਼ੁੱਕਰਵਾਰ ਨੂੰ ਸਹੁੰ ਵੀ ਚੁਕਾ ਦਿੱਤੀ ਗਈ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court decisions will soon be translated into Hindi