ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SC ਨੇ PG ਮੈਡੀਕਲ ਕੋਰਸਾਂ 'ਚ ਖ਼ਾਲੀ ਸੀਟਾਂ ਭਰਨ ਲਈ ਕਾਊਂਸਲਿੰਗ ਦਾ ਸਮਾਂ ਵਧਾਉਣ ਤੋਂ ਕੀਤਾ ਇਨਕਾਰ

ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਡੀਮਡ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਪੋਸਟ ਗ੍ਰੈਜੂਏਟ ਮੈਡੀਕਲ ਕੋਰਸ ਦੀਆਂ 603 ਖਾਲੀ ਸੀਟਾਂ ਭਰਨ ਲਈ ਕਾਊਂਸਲਿੰਗ ਦਾ ਸਮਾਂ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ।


ਜਸਟਿਸ ਦੀਪਕ ਗੁਪਤਾ ਅਤੇ ਜਸਟਿਸ ਸੂਰਿਆ ਕਾਂਤ ਦੀ ਬੈਂਚ ਨੇ ਸਿੱਖਿਆ ਪ੍ਰਮੋਸ਼ਨ ਸੁਸਾਇਟੀ ਆਫ਼ ਇੰਡੀਆ ਵੱਲੋਂ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਪਟੀਸ਼ਨ ਵਿੱਚ ਖ਼ਾਲੀ ਸੀਟਾਂ ਨੂੰ ਭਰਨ ਲਈ ਕਾਊਂਸਲਿੰਗ ਦਾ ਸਮਾਂ ਸੀਮਾ ਵਧਾਉਣ ਦੀ ਮੰਗ ਕੀਤੀ ਸੀ।


ਭਾਰਤ ਦੀ ਸਿੱਖਿਆ ਪ੍ਰੋਮੋਸ਼ਨ ਸੁਸਾਇਟੀ ਦੇਸ਼ ਵਿੱਚ 1,300 ਤੋਂ ਵੱਧ ਸਿੱਖਿਆ ਸੰਸਥਾਵਾਂ ਦਾ ਇੱਕ ਰਜਿਸਟਰਡ ਗਰੁੱਪ ਹੈ। ਸੁਪਰੀਮ ਕੋਰਟ ਨੇ ਪਹਿਲਾਂ ਕਿਹਾ ਸੀ ਕਿ ਸਵਾਲ ਇਹ ਨਹੀਂ ਹੈ ਕਿ ਉਸ ਕੋਲ ਜਿਹਾ ਕਰਨ ਦੀ ਸ਼ਕਤੀ ਹੈ ਜਾਂ ਨਹੀਂ, ਸਵਾਲ ਇਹ ਹੈ ਉਸੇ ਦਾਖਲੇ ਦੇ ਤੈਅ ਪ੍ਰੋਗਰਾਮ ਵਿੱਚ ਦਖਲਅੰਦਾਜ਼ੀ ਕਰਕੇ  ਡੀਮਡ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਖ਼ਾਲੀ ਸੀਟਾਂ ਨੂੰ ਭਰਨ ਦੀ ਇਜਾਜ਼ਤ ਦੇਣੀ ਚਾਹੀਦੀ ਜਾਂ ਨਹੀਂ।


ਡੀਮਡ ਯੂਨੀਵਰਸਿਟੀਆਂ ਅਤੇ ਕਾਲਜਿਆਂ ਦਾ ਦਾਅਵਾ ਹੈ ਕਿ ਪੋਸਟ-ਗ੍ਰੈਜੂਏਟ ਮੈਡੀਕਲ ਕੋਰਸ ਵਿੱਚ ਤਕਰੀਬਨ ਇੱਕ ਹਜ਼ਾਰ ਸੀਟਾਂ ਖ਼ਾਲੀ ਹਨ ਅਤੇ ਜੇਕਰ ਕਾਊਂਸਲਿੰਗ ਗੇੜ ਦਾ ਸਮਾਂ ਵਧਾਇਆ ਜਾਂਦਾ ਹੈ ਤਾਂ ਇਹ ਸੀਟਾਂ ਨੂੰ ਭਰਿਆ ਜਾ ਸਕਦਾ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court denies to allow to fill up vacant seats in PG medical and dental courses by extending the schedule of counselling