ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਪਰੀਮ ਕੋਰਟ ਨੇ ਨਹੀਂ ਸੁਣੀ PMC ਬੈਂਕ ਖਾਤਾ–ਧਾਰਕਾਂ ਦੀ ਅਪੀਲ

ਸੁਪਰੀਮ ਕੋਰਟ ਨੇ ਨਹੀਂ ਸੁਣੀ PMC ਬੈਂਕ ਖਾਤਾ–ਧਾਰਕਾਂ ਦੀ ਅਪੀਲ

ਪੰਜਾਬ ਐਂਡ ਮਹਾਰਾਸ਼ਟਰ ਕੋਆਪ੍ਰੇਟਿਵ (PMC) ਬੈਂਕ ਦੇ 15 ਲੱਖ ਖਾਤਾ–ਧਾਰਕਾਂ ਦੇ ਕਰੋੜਾਂ ਰੁਪਏ ਜਮ੍ਹਾ ਹਨ ਪਰ ਉਹ ਆਪਣੇ ਹੀ ਪੈਸੇ ਨੂੰ ਵਰਤ ਨਹੀਂ ਸਕਦੇ ਤੇ ਉਨ੍ਹਾਂ ਨੂੰ ਹੁਣ ਹੋਰਨਾਂ ਦੇ ਹੱਥਾਂ ਵੱਲ ਤੱਕਣਾ ਪੈ ਰਿਹਾ ਹੈ। ਭਾਰਤੀ ਰਿਜ਼ਰਵ ਬੈਂਕ (RBI) ਦੇ ਹੁਕਮ ਕਾਰਨ ਉਹ ਛੇ ਮਹੀਨਿਆਂ ’ਚ 40,000 ਰੁਪਏ ਤੋਂ ਵੱਧ ਦੀ ਰਕਮ ਨਹੀਂ ਕਢਵਾ ਸਕਦੇ। ਇਸ ਪਾਬੰਦੀ ਵਿਰੁੱਧ ਦਾਖ਼ਲ ਕੀਤੀ ਗਈ ਅਰਜ਼ੀ ਨੂੰ ਸੁਪਰੀਮ ਕੋਰਟ ਨੇ ਸੁਣਨ ਤੋਂ ਇਨਕਾਰ ਕਰ ਦਿੱਤਾ ਹੈ।

 

 

ਪੀਐੰਮਸੀ ਬੈਂਕ ਦੇ ਗਾਹਕਾਂ ਦੀਆਂ ਔਕੜਾਂ ਬਾਰੇ ਦਿੱਲੀ ਦੇ ਬਿਜੋਨ ਕੁਮਾਰ ਮਿਸ਼ਰਾ ਨੇ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਖ਼ਲ ਕੀਤੀ ਸੀ। ਇਸ ਅਰਜ਼ੀ ਉੱਤੇ ਸੁਣਵਾਈ ਤੋਂ ਇਨਕਾਰ ਕਰਦਿਆਂ ਸੁਪਰੀਮ ਕੋਰਟ ਨੇ ਪਟੀਸ਼ਨਰ ਨੂੰ ਹਾਈ ਕੋਰਟ ਜਾਣ ਲਈ ਕਿਹਾ ਹੈ।

 

 

ਬਿਜੋਨ ਕੁਮਾਰ ਮਿਸ਼ਰਾ ਨੇ ਆਪਣੀ ਅਰਜ਼ੀ ’ਚ 15 ਲੱਖ ਖਾਤਾ–ਧਾਰਕਾਂ ਦੀ ਸੁਰੱਖਿਆ ਉੱਤੇ ਚਿੰਤਾ ਪ੍ਰਗਟਾਉਂਦਿਆਂ ਉਨ੍ਹਾਂ ਲਈ 100 ਫ਼ੀ ਸਦੀ ਬੀਮਾ ਕਵਰ ਦੀ ਮੰਗ ਕੀਤੀ ਸੀ। ਨਾਲ ਹੀ ਆਖਿਆ ਸੀ ਕਿ ਪੀਐੱਮਸੀ ਬੈਂਕ ਵਿੱਚ ਜਮ੍ਹਾ ਰਕਮ ਦੀ ਨਿਕਾਸੀ ਉੱਤੇ ਤੈਅ ਕੀਤੀ ਗਈ ਪਾਬੰਦੀ ਖ਼ਤਮ ਕੀਤੀ ਜਾਵੇ।

 

 

ਪਟੀਸ਼ਨਰ ਨੇ ਇਹ ਵੀ ਕਿਹਾ ਸੀ ਕਿ ਗਾਹਕਾਂ ਦੀ ਲੋੜ ਮੁਤਾਬਕ ਰਕਮ ਕਢਵਾਉਣ ਤੋਂ ਛੋਟ ਮਿਲੇ। ਇੱਥੇ ਵਰਨਣਯੋਗ ਹੈ ਕਿ ਪੀਐੱਮਸੀ ਬੈਂਕ ਦੀਆਂ 137 ਸ਼ਾਖਾਵਾਂ ਹਨ। ਇਹ ਦੇਸ਼ ਦੇ 10 ਕੋਆਪ੍ਰੇਟਿਵ ਬੈਂਕਾਂ ਵਿੱਚੋਂ ਇੱਕ ਹੈ।

 

 

ਦੋਸ਼ ਮੁਤਾਬਕ ਪੀਐੱਮਸੀ ਬੈਂਕ ਦੀ ਮੈਨੇਜਮੈਂਟ ਨੇ ਆਪਣੀ ਨਾੱਨ–ਪਰਫ਼ਾਰਮਿੰਗ ਏਸੈੱਟ ਅਤੇ ਲੋਨ ਵੰਡ ਬਾਰੇ ਆਰਬੀਆਈ ਨੂੰ ਗ਼ਲਤ ਜਾਣਕਾਰੀ ਦਿੱਤੀ ਹੈ; ਜਿਸ ਤੋਂ ਬਾਅਦ RBI ਨੇ ਬੈਂਕ ਉੱਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾ ਦਿੱਤੀਆਂ ਹਨ। ਇਨ੍ਹਾਂ ਪਾਬੰਦੀਆਂ ਅਧੀਨ ਲੋਕ ਬੈਂਕ ਵਿੱਚੋਂ ਆਪਣੀ ਜਮ੍ਹਾ ਰਾਸ਼ੀ ਸੀਮਤ ਘੇਰੇ ਵਿੱਚ ਰਹਿ ਹਕੇ ਹੀ ਕਢਵਾ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court did not hear appeal of PMC Bank Account Holders