ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SC ਨੇ ਆਮਰਪਾਲੀ ਤੋਂ ਧੌਨੀ ਨਾਲ ਹੋਏ ਲੈਣ ਦੇਣ ਦਾ ਮੰਗਿਆ ਵੇਰਵਾ

SC ਨੇ ਆਮਰਪਾਲੀ ਤੋਂ ਕੱਲ੍ਹ ਤੱਕ ਧੌਨੀ ਨਾਲ ਹੋਏ ਲੈਣ ਦੇਣ ਦਾ ਮੰਗਿਆ ਵੇਰਵਾ

ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੌਨੀ  ਦੀ ਪਟੀਸ਼ਨ ਉਤੇ ਸੁਪਰੀਮ ਕੋਰਟ ਨੇ ਆਮਰਪਾਲੀ ਸਮੂਹ ਨੂੰ ਕੱਲ੍ਹ (ਬੁੱਧਵਾਰ) ਤੱਕ ਸਾਰੇ ਲੈਣ–ਦੇਣ ਦਾ ਬਿਊਰਾ ਦੇਣ ਨੂੰ ਕਿਹਾ ਹੈ। ਜ਼ਿਕਰਯੋਗ ਹੈ ਕਿ ਧੌਨੀ ਆਮਰਪਾਲੀ ਵੱਲੋਂ ਪੇਂਟਹਾਊਸ ਨਾ ਦਿੱਤੇ ਜਾਣ ਅਤੇ ਕੰਪਨੀ ਵੱਲੋਂ ਉਨ੍ਹਾਂ ਦਾ ਨਾਮ ਦੇਣਦਾਰਾਂ ਦੀ ਸੂਚੀ ਵਿਚ ਸ਼ਾਮਲ ਕਰਨ ਨੂੰ ਲੈ ਕੇ ਸੁਪਰੀਮ ਕੋਰਟ ਗਏ ਸਨ।

 

ਅਮਰਾਪਾਲੀ ਗਰੁੱਪ ਉਤੇ ਆਪਣੇ ਹਜ਼ਾਰਾਂ ਹੋਮ ਖਰੀਦਦਾਰਾਂ ਨੂੰ ਠੱਗਣ ਦਾ ਦੋਸ਼ ਹੈ ਅਤੇ ਉਨ੍ਹਾਂ ਕਿਹਾ ਕਿ ਘਰ ਨਾ ਦੇਣ ਦਾ ਦੋਸ਼ ਹੈ। ਜਿਸਦੇ ਖਿਲਾਫ ਘਰ ਖਰੀਦਦਾਰ ਵੀ ਸੁਪਰੀਮ ਕੋਰਟ ਗਏ ਸਨ। ਹੁਣ ਖੁਦ ਧੌਨੀ ਵੀ ਸੁਪਰੀਮ ਕੋਰਟ ਪਹੁੰਚ ਗਏ।

 

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਆਮਰਪਾਲੀ ਗਰੁੱਪ ਨੂੰ ਆਦੇਸ਼ ਦਿੱਤਾ ਹੈ ਕਿ ਉਹ ਭਾਰਤੀ ਕ੍ਰਿਕਟਰ ਐਮ ਐਸ ਧੌਨੀ ਨਾਲ ਸਬੰਧਤ ਸਾਰੇ ਲੈਣ ਦੇਣ ਦੀ ਜਾਣਕਾਰੀ ਬੁੱਧਵਾਰ ਤੱਕ ਦੇਣ। ਧੌਨੀ 2009–16 ਦੇ ਵਿਚ ਕੰਪਨੀ ਦੇ ਬ੍ਰੈਂਡ ਅੰਬੇਸਡਰ ਸਨ। ਧੌਨੀ ਨੇ ਆਪਣੀ ਪਟੀਸ਼ਨ ਵਿਚ ਕਿਹਾ ਸੀ ਕਿ ਉਨ੍ਹਾਂ ਰਾਂਚੀ ਵਿਚ ਆਮਰਪਾਲੀ ਸਫਾਰੀ ਵਿਚ ਇਕ ਪੇਂਟਹਾਊਸ ਬੁਕ ਕੀਤਾ ਸੀ। ਨਾਲ ਹੀ ਉਨ੍ਹਾਂ ਕਿਹਾ ਕਿ ਸਮੂਹ ਦੇ ਪ੍ਰਬੰਧਨ ਨੇ ਉਨ੍ਹਾਂ ਨੂੰ ਆਪਣਾ ਬ੍ਰਾਂਡ ਐਮਬੇਸਡਰ ਵੀ ਬਣਾਇਆ ਸੀ।

 

ਧੌਨੀ ਨੇ ਕਿਹਾ ਕਿ ਕੰਪਨੀ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ ਅਤੇ ਬ੍ਰਾਂਡ ਐਮਬੇਸਡਰ ਦੇ ਤੌਰ ਉਤੇ ਜੋ ਬਕਾਇਆ ਰਕਮ ਸੀ, ਉਸਦਾ ਵੀ ਭੁਗਤਾਨ ਨਹੀਂ ਕੀਤਾ। ਧੌਨੀ ਨੇ 2009 ਤੋਂ 2016 ਤੱਕ ਕੰਪਨੀ ਦਾ ਪ੍ਰਚਾਰ ਕੀਤਾ ਸੀ। ਇਸ ਕ੍ਰਮ ਵਿਚ ਉਹ ਕੰਪਨੀ ਦੇ ਕਈ ਵਿਗਿਆਪਨਾਂ ਵਿਚ ਦੇਖੇ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court directs Amrapali Group to gives all transaction details with Indian cricketer MS Dhoni