ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

EVM ਨਾਲ ਸਾਰੀਆਂ VVPAT ਪਰਚੀਆਂ ਦੇ ਮਿਲਾਨ ਦੀ ਅਪੀਲ SC ਨੇ ਕੀਤੀ ਖਾਰਿਜ

ਸੁਪਰੀਮ ਕੋਰਟ ਨੇ ਲੋਕ ਸਪਾ ਚੋਣਾਂ ਲਈ 23 ਮਈ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਦੌਰਾਨ ਈਵੀਐਮ ਨਾਲ ਵੀਵੀਪੀਟੀ ਨੂੰ 100 ਫੀਸਦ ਮਿਲਾਏ ਜਾਣ ਦੀ ਮੰਗ ਕਰਨ ਵਾਲੀ ਅਪੀਲ ਨੂੰ ਮੰਗਲਵਾਰ ਨੂੰ ਖਾਰਿਜ ਕਰ ਦਿੱਤਾ।

 

ਜਸਟਿਸ ਅਰੁਣ ਮਿਸ਼ਰਾ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਚੇਨਈ ਸਥਿਤ ਸੰਗਠਨ ਟੇਕ ਫਾਰ ਆਲ ਦੁਆਰਾ ਦਾਇਰ ਅਪੀਲ ’ਤੇ ਵਿਚਾਰ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਚੀਫ਼ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਇਕ ਵੱਡੀ ਬੈਂਚ ਨੇ ਪਹਿਲਾਂ ਹੀ ਮਾਮਲੇ ਤੇ ਇਕ ਹੁਕਮ ਪਾਸ ਕਰ ਦਿੱਤਾ ਗਿਆ ਹੈ।

 

ਜਸਟਿਸ ਮਿਸ਼ਰਾ ਨੇ ਕਿਹਾ ਕਿ ਅਸੀਂ ਚੀਫ਼ ਜਸਟਿਸ ਦੇ ਹੁਕਮ ਨੂੰ ਰੱਦ ਨਹੀਂ ਕਰ ਸਕਦੇ, ਇਹ ਅਪੀਲ ਬਕਵਾਸ ਹੈ। ਅਪੀਲ ’ਤੇ ਫੈਸਲਾ ਲਿਆ ਜਾ ਚੁੱਕਿਆ ਹੈ।

 

ਮਾਨਯੋਗ ਅਦਾਲਤ ਨੇ 7 ਮਈ ਨੂੰ ਆਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਾਬਾਬੂ ਨਾਇਡੂ ਦੀ ਅਗਵਾਈ ਚ 21 ਆਗੂਆਂ ਦੁਆਰਾ ਦਾਇਰ ਇਕ ਸਮੀਖਿਆ ਅਪੀਲ ਨੂੰ ਖਾਰਿਜ ਕਰ ਦਿੱਤਾ ਸੀ ਜਿਸ ਕਿਹਾ ਗਿਆ ਸੀ ਕਿ ਈਵੀਐਮ ਦੇ ਨਾਲ ਵੀਵੀਪੀਟੀ ਪਰਚੀਆਂ ਦੇ ਮਿਲਾਨ ਨੂੰ 50 ਫੀਸਦ ਤਕ ਵਧਾਇਆ ਜਾਵੇ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:supreme court dismisses PIL seeking 100 percent matching of VVPAT slips with EVMs during vote counting on May 23