ਸੁਪਰੀਮ ਕੋਰਟ ਨੇ ਸਾਬਕਾ ਬੀਐਸਐਫ਼ ਦੇ ਹੌਲਦਾਰ ਅਤੇ ਸਮਾਜਵਾਦੀ ਪਾਰਟੀ ਦੇ ਵਾਰਾਨਸੀ ਤੋਂ ਉਮੀਦਵਾਰ ਤੇਜ ਬਹਾਦੁਰ ਯਾਦਵ ਨੂੰ ਝਟਕਾ ਦਿੱਤਾ ਹੈ। ਅੱਜ ਵੀਰਵਾਰ ਨੂੰ ਸੁਣਵਾਈ ਸ਼ੁਰੂ ਹੁੰਦਿਆਂ ਹੀ ਚੀਫ਼ ਜਸਟਿਸ ਰੰਜਨ ਗੋਗੋਈ ਦੀ ਬੈਂਚ ਨੇ ਤੇਜ ਬਹਾਦੁਰ ਦੀ ਉਸ ਅਪੀਲ ਨੂੰ ਇਹ ਕਹਿੰਦਿਆਂ ਖਾਰਿਜ ਕਰ ਦਿੱਤਾ ਕਿ ਇਹ ਅਪੀਲ ਸੁਣਨ ਲਾਇਕ ਨਹੀਂ ਹੈ।
ਦੱਸ ਦੇਈਏ ਕਿ ਤੇਜ ਬਹਾਦੁਰ ਯਾਦਵ ਨੇ ਚੋਣ ਕਮਿਸ਼ਨ ਦੇ ਵਾਰਾਨਸੀ ਸੀਟ ਤੋਂ ਨਾਮਜ਼ਦਗੀ ਪੱਤਰ ਖਾਰਿਜ ਕਰਨ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਇਸ ਮਾਮਲੇ ਚ ਕੋਰਟ ਨੇ ਚੋਣ ਕਮਿਸ਼ਨ ਨੂੰ ਆਪਣਾ ਜਵਾਬ ਦਾਖਲ ਕਰਨ ਨੂੰ ਕਿਹਾ ਸੀ।
ਸੁਪਰੀਮ ਕੋਰਟ ਨੇ ਪਿਛਲੀ ਸੁਣਵਾਈ ਚ ਕਿਹਾ ਸੀ ਕਿ ਤੇਜ ਬਹਾਦੁਰ ਯਾਦਵ ਦੇ ਇਤਰਾਜਾਂ ਨੂੰ ਜਾਂਚਣ ਮਗਰੋਂ ਕਮਿਸ਼ਨ ਸਾਨੂੰ ਇਸ ਬਾਰੇ ਜਾਣੂ ਕਰਵਾਏ। ਜਿਸ ਤੋਂ ਬਾਅਦ ਇਸ ਮਾਮਲੇ ਤੇ ਅੱਜ ਸੁਣਵਾਈ ਹੋਣੀ ਸੀ।
ਘਬਰਾਈ ਦੀਦੀ ਪੱਛਮੀ ਬੰਗਾਲ ਨੂੰ ਤਬਾਹ ਕਰਨ ’ਤੇ ਤੁਲੀ: ਮੋਦੀ
.