ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SC ਵਲੋਂ ਬਲਾਤਕਾਰ ਮਾਮਲੇ ’ਚ ਮੁਲਜ਼ਮ ਬਸਪਾ ਲੋਕ ਸਭਾ ਮੈਂਬਰ ਨੂੰ ਝਟਕਾ

SC ਵਲੋਂ ਬਲਾਤਕਾਰ ਮਾਮਲੇ ’ਚ ਮੁਲਜ਼ਮ ਬਸਪਾ ਲੋਕ ਸਭਾ ਮੈਂਬਰ ਨੂੰ ਝਟਕਾ

ਸੁਪਰੀਮ ਕੋਰਟ ਨੇ ਉਤਰ ਪ੍ਰਦੇਸ਼ ਦੀ ਘੋਸੀ ਸੀਟ ਤੋਂ ਬਹੁਜਨ ਸਮਾਜ ਪਾਰਟੀ ਦੇ ਨਵੇਂ ਚੁਣੇ ਲੋਕ ਸਭਾ ਮੈਂਬਰ ਅਤੁਲ ਰਾਏ ਨੂੰ ਬਲਾਤਕਾਰ ਦੇ ਮਾਮਲੇ ਵਿਚ ਗ੍ਰਿਫਤਾਰੀ ਤੋਂ ਤੋਟ ਦੇਣ ਤੋਂ ਸੋਮਵਾਰ ਨੂੰ ਇਨਕਾਰ ਕਰ ਦਿੱਤਾ। ਰਾਏ ਉਤੇ ਵਾਰਾਨਸੀ ਦੀ ਇਕ ਵਿਦਿਆਰਥਣ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ।

 

ਮੁੱਖ ਜੱਜ ਰੰਜਨ ਗੋਗੋਈ ਅਤੇ ਜੱਜ ਬੋਸ ਦੇ ਛੁੱਟੀ ਬੈਂਚ ਨੇ ਕਿਹਾ ਕਿ ਉਹ ਰਾਏ ਨੂੰ ਗ੍ਰਿਫਤਾਰੀ ਤੋਂ ਰਾਹਤ ਦੇਣ ਵਾਲੀ ਪਟੀਸ਼ਨ ਉਤੇ ਸੁਣਵਾਈ ਕਰਨ ਦੇ ਪੱਖ ਵਿਚ ਨਹੀਂ ਹਨ। ਇਸ ਤੋਂ ਪਹਿਲਾਂ ਵੀ ਸੁਪਰੀਮ ਕੋਰਟ ਨੇ ਰਾਏ ਨੂੰ ਗ੍ਰਿਫਤਾਰੀ ਤੋਂ ਅੰਤਰਿਮ ਛੋਟ ਦੇਣ ਤੋਂ ਮਨ੍ਹਾਂ ਕਰ ਚੁੱਕੀ ਹੈ।

 

ਕਾਲਜ ਦੀ ਵਿਦਿਆਰਥਣ ਦੀ ਸ਼ਿਕਾਇਤ ਉਤੇ ਇਕ ਮਈ ਨੂੰ ਰਾਏ ਖਿਲਾਫ ਇਹ ਮਾਮਲਾ ਦਰਜ ਹੋਇਆ ਸੀ। ਵਿਦਿਆਰਥਣ ਨੇ ਦੋਸ਼ ਲਗਾਇਆ ਹੈ ਕਿ ਰਾਏ ਆਪਣੀ ਪਤਨੀ ਨੂੰ ਮਿਲਵਾਉਣ ਦੀ ਗੱਲ ਕਹਿ ਕੇ ਉਸ ਨੂੰ ਘਰ ਲੈ ਗਏ ਅਤੇ ਉਥੇ ਉਸ ਨਾਲ ਬਲਾਤਕਾਰ ਕੀਤਾ।

 

ਰਾਏ ਦੇ ਵਕੀਲ ਦਾ ਕਹਿਣਾ ਹੈ ਕਿ ਉਤਰ ਪ੍ਰਦੇਸ਼ ਵਿਚ ਅਗਾਊ ਜਮਾਨਤ ਦਾ ਕੋਈ ਪ੍ਰਾਵਧਾਨ ਨਹੀਂ ਹੈ, ਇਸ ਲਈ ਉਚ ਅਦਾਲਤ ਨੇ ਗ੍ਰਿਫਤਾਰੀ ਤੋਂ ਛੋਟ ਦੀ ਅਪੀਲ ਕਰਨ ਵਾਲੀ ਰਾਏ ਦੀ ਪਟੀਸ਼ਨ ਅੱਠ ਮਈ ਨੂੰ ਠੁਕਰਾ ਦਿੱਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court dismisses the petition filed by Atul Rai a winning SP BSP candidate from Uttar Pradesh s Ghoshi