ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SC ਨੇ ਅਸਮ 'ਚ ਆਖ਼ਰੀ NRC ਦੇ ਪ੍ਰਕਾਸ਼ਨ ਦੀ ਸਮਾਂ ਹੱਦ ਵਧਾ ਕੇ 31 ਅਗਸਤ ਕੀਤੀ

 

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਅਸਮ ਵਿੱਚ ਆਖ਼ਰੀ ਨੈਸ਼ਨਲ ਰਜਿਸਟਰ ਆਫ਼ ਸਿਟਜ਼ਿਨਸ਼ਿਪ (ਐਨਆਰਸੀ) ਦੇ ਪ੍ਰਕਾਸ਼ਨ ਲਈ 31 ਜੁਲਾਈ ਦੀ ਸਮਾਂ ਹੱਦ ਨੂੰ ਵਧਾ ਕੇ 31 ਅਗਸਤ ਕਰ ਦਿੱਤਾ ਹੈ।

 

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਹਾਲ ਹੀ ਵਿੱਚ ਕੇਂਦਰ ਅਤੇ ਅਸਮ ਸਰਕਾਰ ਨੇ ਨੈਸ਼ਨਲ ਰਜਿਸਟਰ ਆਫ਼ ਸਿਟਜ਼ਿਨਸ਼ਿਪ ਵਿੱਚ ਗ਼ਲਤ ਤਰੀਕੇ ਨਾਲ ਲੋਕਾਂ ਦੇ ਨਾਮ ਸ਼ਾਮਲ ਕਰਨ ਅਤੇ ਬਾਹਰ ਰੱਖਣ ਦਾ ਦੋਸ਼ ਲਾਉਂਦੇ ਹੋਏ SC ਤੋਂ ਇਸ ਨੂੰ ਅੰਤਿਮ ਰੂਪ ਦੇਣ ਲਈ 31 ਜੁਲਾਈ ਦੇ ਤੈਅ ਸਮੇਂ ਨੂੰ ਵਧਾਉਣ ਲਈ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਸੀ।

 

ਕੇਂਦਰ ਨੇ ਕਿਹਾ ਕਿ ਭਾਰਤ ਦੁਨੀਆ ਦੇ ਸ਼ਰਨਾਰਥੀਆਂ ਦੀ ਰਾਜਧਾਨੀ ਨਹੀਂ ਬਣ ਸਕਦਾ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਅਤੇ ਜਸਟਿਸ ਰੋਹਿੰਗਟਨ ਨਰੀਮਨ ਦੀ ਬੈਂਚ ਨੇ ਕੇਂਦਰ ਅਤੇ ਅਸਮ ਸਰਕਾਰ ਵੱਲੋਂ ਸਾਲਿਸਟਰ ਜਨਰਲ ਤੁਸ਼ਾਰ ਮੇਹਤਾ ਦੀਆਂ ਇਨ੍ਹਾਂ ਦਲੀਲਾਂ ਦਾ ਨੋਟਿਸ ਲਿਆ ਕਿ ਉਨ੍ਹਾਂ ਨੇ ਨਾਗਰਿਕ ਪੰਜੀਕਰਨ ਵਿੱਚ ਗ਼ਲਤ ਤਰੀਕੇ ਨਾਲ ਸ਼ਾਮਲ ਜਾਂ ਇਸ ਤੋਂ ਬਾਹਰ ਰੱਖੇ ਗਏ ਨਾਗਰਿਕਾਂ ਦੇ 20 ਫ਼ੀਸਦੀ ਨਮੂਨੇ ਲੈਣ ਦੀ ਆਗਿਆ ਦਿੱਤੀ ਜਾਵੇ।

 

 

 

 

 

 

ਬੈਂਚ ਨੇ ਰਾਸ਼ਟਰੀ ਰਜਿਸਟਰਡ ਖਰੜੇ ਵਿੱਚ ਨਮੂਨੇ ਦੇ ਆਧਾਰ 'ਤੇ ਸਰਵੇਖਣ ਕਰਵਾਉਣ ਲਈ ਕੇਂਦਰੀ ਅਤੇ ਸੂਬਾ ਸਰਕਾਰ ਨੂੰ 23 ਜੁਲਾਈ ਨੂੰ ਅਰਜ਼ੀਆਂ ਦਾ ਜ਼ਿਕਰ ਕੀਤਾ ਸੀ।  ਉੱਚ ਅਦਾਲਤ ਨੇ ਪਹਿਲਾਂ ਹੀ ਅਸਮ ਵਿੱਚ ਨੈਸ਼ਨਲ ਰਜਿਸਟਰ ਆਫ਼ ਸਿਟਜ਼ਿਨਸ਼ਿਪ ਦੇ ਆਖ਼ਰੀ ਪ੍ਰਕਾਸ਼ਨ ਲਈ 31 ਜੁਲਾਈ ਦਾ ਸਮਾਂ ਤੈਅ ਕੀਤਾ ਗਿਆ ਸੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court extends deadline to publish final Assam NRC to August 31