ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਰਭਯਾ ਕਾਂਡ : ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਲਈ ਤੈਅ ਕੀਤੀ ਗਾਈਡਲਾਈਨ

ਨਿਰਭਯਾ ਸਮੂਹਕ ਬਲਾਤਕਾਰ ਅਤੇ ਕਤਲ ਮਾਮਲੇ 'ਚ ਫਾਂਸੀ ਵਿੱਚ ਹੋ ਰਹੀ ਦੇਰੀ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਨੇ ਮੌਤ ਦੀ ਸਜ਼ਾ ਦੇ ਮਾਮਲਿਆਂ ਲਈ ਗਾਈਡਲਾਈਨ ਤੈਅ ਕੀਤੀ ਹੈ। ਸੁਪਰੀਮ ਕੋਰਟ ਵੱਲੋਂ ਜਾਰੀ ਕੀਤੀ ਗਈ ਨਵੀਂ ਗਾਈਡਲਾਈਨ ਇਸ ਤਰ੍ਹਾਂ ਹੈ। ਜੇ ਕੋਈ ਹਾਈ ਕੋਰਟ ਕਿਸੇ ਨੂੰ ਮੌਤ ਦੀ ਸਜ਼ਾ ਦੇਣ ਦੀ ਪੁਸ਼ਟੀ ਕਰਦਾ ਹੈ ਅਤੇ ਸੁਪਰੀਮ ਕੋਰਟ ਇਸ ਦੀ ਅਪੀਲ 'ਤੇ ਸੁਣਵਾਈ ਕਰਨ ਦੀ ਸਹਿਮਤੀ ਜਤਾਉਂਦਾ ਹੈ ਤਾਂ 6 ਮਹੀਨੇ ਅੰਦਰ ਮਾਮਲਿਆਂ ਨੂੰ ਤਿੰਨ ਜੱਜਾਂ ਦੀ ਬੈਂਚ 'ਚ ਸੁਣਵਾਈ ਲਈ ਸੂਚੀਬੱਧ ਕੀਤਾ ਜਾਵੇਗਾ, ਫਿਰ ਭਾਵੇਂ ਹੀ ਅਪੀਲ ਹੋਵੇ ਜਾਂ ਨਹੀਂ।
 

ਗਾਈਡਲਾਈਨ 'ਚ ਕਿਹਾ ਗਿਆ ਹੈ ਕਿ ਕੇਸ ਸੂਚੀਬੱਧ ਹੋਣ ਤੋਂ ਬਾਅਦ ਸੁਪਰੀਮ ਕੋਰਟ ਰਜਿਸਟਰੀ ਇਸ ਮਾਮਲੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਅਦਾਲਤ ਨੂੰ ਸੂਚਿਤ ਕਰੇਗੀ। ਇਸ ਦੇ 60 ਦਿਨਾਂ ਦੇ ਅੰਦਰ ਕੇਸ ਨਾਲ ਸਬੰਧਤ ਸਾਰੇ ਰਿਕਾਰਡ ਸੁਪਰੀਮ ਕੋਰਟ ਜਾਂ ਉਸ ਸਮੇਂ ਜਦੋਂ ਅਦਾਲਤ ਫੈਸਲਾ ਲੈਂਦੀ ਹੈ, ਨੂੰ ਭੇਜੀ ਜਾਵੇਗੀ। ਜੇ ਇਸ ਸਬੰਧ ਵਿੱਚ ਕੋਈ ਹੋਰ ਦਸਤਾਵੇਜ਼ ਜਾਂ ਸਥਾਨਕ ਭਾਸ਼ਾ ਦੇ ਦਸਤਾਵੇਜ਼ਾਂ ਦਾ ਅਨੁਵਾਦ ਕਰਨਾ ਹੈ ਤਾਂ ਉਹ ਵੀ ਦਿੱਤਾ ਜਾਵੇਗਾ।
 

ਦਿਸ਼ਾ ਨਿਰਦੇਸ਼ਾਂ ਅਨੁਸਾਰ ਰਜਿਸਟਰੀ ਧਿਰਾਂ ਨੂੰ ਵਾਧੂ ਦਸਤਾਵੇਜ਼ਾਂ ਲਈ 30 ਦਿਨ ਹੋਰ ਸਮਾਂ ਦੇ ਸਕਦੀ ਹੈ। ਜੇ ਇਹ ਪ੍ਰਕਿਰਿਆ ਨਿਰਧਾਰਤ ਸਮੇਂ ਦੇ ਅੰਦਰ ਪੂਰੀ ਨਹੀਂ ਕੀਤੀ ਜਾਂਦੀ ਤਾਂ ਮਾਮਲੇ ਨੂੰ ਰਜਿਸਟਰਾਰ ਕੋਲੋਂ ਨਹੀਂ ਸਗੋਂ ਜੱਜ ਦੇ ਚੈਂਬਰ 'ਚ ਸੂਚੀਬੱਧ ਕੀਤਾ ਜਾਵੇਗਾ ਅਤੇ ਜੱਜ ਦੇ ਚੈਂਬਰ 'ਚ ਹੀ ਵਿਚਾਰ ਕਰਕੇ ਆਦੇਸ਼ ਜਾਰੀ ਕੀਤੇ ਜਾਣਗੇ।
 

ਇਸ ਤੋਂ ਪਹਿਲਾਂ ਦਿੱਲੀ ਦੀ ਇੱਕ ਅਦਾਲਤ ਨੇ ਨਿਰਭਯਾ ਬਲਾਤਕਾਰ ਮਾਮਲੇ ਵਿੱਚ ਮੌਤ ਦੇ ਵਾਰੰਟ ਜਾਰੀ ਕਰਨ ਦੀ ਪਟੀਸ਼ਨ ਉੱਤੇ ਵੀਰਵਾਰ ਨੂੰ ਸੁਣਵਾਈ 17 ਫਰਵਰੀ ਤੱਕ ਮੁਲਤਵੀ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਦੋਸ਼ੀ ਆਪਣੇ ਕਾਨੂੰਨੀ ਆਪਸ਼ਨਾਂ ਦੀ ਵਰਤੋਂ ਕਰਨ ਦੇ ਹੱਕਦਾਰ ਹਨ ਅਤੇ ਉਨ੍ਹਾਂ ਦੇ ਬੁਨਿਆਦੀ ਅਧਿਕਾਰਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਅਦਾਲਤ ਨੇ ਵੀਰਵਾਰ ਨੂੰ ਨਿਰਭਯਾ ਬਲਾਤਕਾਰ ਅਤੇ ਕਤਲ ਕੇਸ ਵਿੱਚ ਇੱਕ ਦੋਸ਼ੀ ਪਵਨ ਗੁਪਤਾ ਵੱਲੋਂ ਪੈਰਵੀ ਕਰਨ ਲਈ ਐਡਵੋਕੇਟ ਰਵੀ ਕਾਜ਼ੀ ਨੂੰ ਨਿਯੁਕਤ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court gives Guidelines on Death Penalty Appeals fixed a deadline of six months