ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SC ਨੇ ਭਾਜਪਾ ਉਮੀਦਵਾਰ ਅਰਜੁਨ ਸਿੰਘ ਦੀ ਗ੍ਰਿਫਤਾਰੀ ਉਤੇ ਲਗਾਈ ਰੋਕ

SC ਨੇ ਭਾਜਪਾ ਉਮੀਦਵਾਰ ਅਰਜੁਨ ਸਿੰਘ ਦੀ ਗ੍ਰਿਫਤਾਰੀ ਉਤੇ ਲਗਾਈ ਰੋਕ

ਸੁਪਰੀਮ ਕੋਰਟ ਨੇ ਕਈ ਮਾਮਲਿਆਂ ਦਾ ਸਾਹਮਣਾ ਕਰ ਰਹੇ ਪੱਛਮੀ ਬੰਗਾਲ ਦੀ ਬੈਰਕਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਰਜਨ ਸਿੰਘ ਨੂੰ 28 ਮਈ ਤੱਕ ਗ੍ਰਿਫਤਾਰੀ ਤੋਂ ਰਾਹਤ ਦਿੱਤੀ ਹੈ। ਸੁਣਵਾਈ ਦੌਰਾਨ ਸੁਪਰੀਮ ਕੋਰਟ ਦੀ ਬੈਂਚ ਨੇ ਕਿਹਾ ਕਿ ਪੱਛਮੀ ਬੰਗਾਲ ਵਿਚ ਹਿੰਸਾ ਆਮ ਹੋ ਗਈ ਹੈ ਅਤੇ ਬਿਨਾਂ ਕਿਸੇ ਮੁੱਦੇ ਦੇ ਕੁਝ ਲੋਕ ਲੜਦੇ ਹਨ।

 

ਇਸ ਤੋਂ ਪਹਿਲਾਂ ਬੁੱਧਵਾਰ ਸਵੇਰੇ ਹੀ ਅਦਾਲਤ ਨੇ ਲੋਕ ਸਭਾ ਚੋਣਾਂ ਦੌਰਾਨ ਪੱਛਮੀ ਬੰਗਾਲ ਵਿਚ ਹੋਈ ਹਿੰਸਾ ਉਤੇ ਗੌਰ ਕੀਤੀ ਸੀ ਅਤੇ ਬੈਰਕਪੁਰ ਸੀਟ ਤੋਂ ਭਾਜਪਾ ਉਮੀਦਵਾਰ ਅਰਜਨ ਸਿੰਘ ਖਿਲਾਫ ਦਰਜ ਕਈ ਮਾਮਲਿਆਂ ਵਿਚ ਗ੍ਰਿਫਤਾਰੀ ਤੋਂ ਬਚਣ ਸਬੰਧੀ ਉਨ੍ਹਾਂ ਦੀ ਪਟੀਸ਼ਨ ਉਤੇ ਸੁਣਵਾਈ ਉਤੇ ਬੁੱਧਵਾਰ ਨੁੰ ਸਹਿਮਤੀ ਪ੍ਰਗਟਾਈ ਸੀ।  

 

ਜੱਜ ਅਰਜੁਨ ਮਿਸ਼ਰਾ ਅਤੇ ਜੱਜ ਐਮ ਆਰ ਸ਼ਾਹ ਦੀ ਛੁੱਟੀ ਬੈਂਚ ਨੇ ਭਾਜਪਾ ਆਗੂ ਦੀ ਪਟੀਸ਼ਨ ਨੂੰ ਗੰਭੀਰਤਾ ਨਾਲ ਲਿਆ ਅਤੇ ਉਨ੍ਹਾਂ ਨੂੰ ਗ੍ਰਿਫਤਾਰੀ ਤੋਂ ਛੋਟ ਦਿੱਤੀ ਜਾਵੇ, ਕਿਉਂਕਿ ਉਹ ਪੱਛਮੀ ਬੰਗਾਲ ਦੇ ਬੈਰਕਪੁਰ ਵਿਚ ਵੀਰਵਾਰ ਨੁੰ ਲੋਕ ਸਭਾ ਚੋਣਾਂ ਦੀ ਗਿਣਤੀ ਦੌਰਾਨ ਮੌਜੂਦ ਰਹਿਣਾ ਚਾਹੁੰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court gives protection from arrest for five days to BJP candidate arjun singh