ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਹਿੰਸਾ : FIR ਦੀ ਮੰਗ ਵਾਲੀ ਪਟੀਸ਼ਨ 'ਤੇ ਅੱਜ ਹੋਵੇਗੀ ਸੁਣਵਾਈ

ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਹਿੰਸਾ ਸਬੰਧੀ ਸ਼ਿਕਾਇਤਾਂ 'ਤੇ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਦੇਣ ਵਾਲੀ ਪਟੀਸ਼ਨ 'ਤੇ ਅੱਜ ਬੁੱਧਵਾਰ ਨੂੰ ਸੁਪਰੀਮ ਕੋਰਟ 'ਚ ਸੁਣਵਾਈ ਹੋਵੇਗੀ। ਇਹ ਪਟੀਸ਼ਨ ਸਾਬਕਾ ਮੁੱਖ ਸੂਚਨਾ ਕਮਿਸ਼ਨਰ ਵਜ਼ਾਹਤ ਹਬੀਬੁੱਲਾ ਅਤੇ ਹੋਰਨਾਂ ਵੱਲੋਂ ਦਾਇਰ ਕੀਤੀ ਗਈ ਹੈ।
 

ਇਹ ਪਟੀਸ਼ਨ ਜੱਜ ਐਸ.ਕੇ. ਕੌਲ ਅਤੇ ਕੇ.ਐਮ. ਜੋਸਫ਼ ਦੀ ਬੈਂਚ ਅੱਗੇ ਤੁਰੰਤ ਸੁਣਵਾਈ ਲਈ ਸੂਚੀਬੱਧ ਕੀਤੀ ਗਈ ਸੀ।  ਪਿਛਲੇ ਤਿੰਨ ਦਿਨਾਂ ਤੋਂ ਉੱਤਰ-ਪੂਰਬੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਹੋਈ ਹਿੰਸਾ 'ਚ ਹੁਣ ਤਕ 13 ਲੋਕਾਂ ਦੀ ਜਾਨ ਚਲੀ ਗਈ ਹੈ, ਜਿਨ੍ਹਾਂ 'ਚ ਇੱਕ ਪੁਲਿਸ ਕਰਮਚਾਰੀ ਵੀ ਸ਼ਾਮਲ ਹੈ।
 

ਇਨ੍ਹਾਂ ਲੋਕਾਂ ਨੇ ਦਾਇਰ ਕੀਤੀ ਹੈ ਪਟੀਸ਼ਨ 
ਵਜ਼ਾਹਤ ਹਬੀਬੁੱਲਾ, ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਅਤੇ ਸਮਾਜ ਸੇਵੀ ਬਹਾਦੁਰ ਅੱਬਾਸ ਨਕਵੀ ਨੇ ਇਹ ਪਟੀਸ਼ਨ ਦਾਇਰ ਕੀਤੀ ਹੈ। ਇਸ 'ਚ ਸ਼ਾਹੀਨ ਬਾਗ ਅਤੇ ਰਾਸ਼ਟਰੀ ਰਾਜਧਾਨੀ ਦੇ ਹੋਰ ਹਿੱਸਿਆਂ 'ਚ ਚੱਲ ਰਹੇ ਧਰਨੇ 'ਚ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ। ਸੁਪਰੀਮ ਕੋਰਟ ਨੂੰ ਅੱਜ ਬੁੱਧਵਾਰ ਨੂੰ ਹੀ ਸ਼ਾਹੀਨ ਬਾਗ 'ਚੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੀ ਮੰਗ ਵਾਲੀ ਦੋ ਵੱਖ-ਵੱਖ ਪਟੀਸ਼ਨਾਂ 'ਤੇ ਸੁਣਵਾਈ ਕਰਨੀ ਹੈ।

 

ਪਟੀਸ਼ਨ 'ਚ ਇਹ ਦੋਸ਼ ਲਗਾਏ 
ਆਪਣੀ ਨਵੀਂ ਪਟੀਸ਼ਨ 'ਚ ਹਬੀਬੁੱਲਾ, ਆਜ਼ਾਦ ਅਤੇ ਨਕਵੀ ਨੇ ਦੋਸ਼ ਲਾਇਆ ਕਿ, "ਕਪਿਲ ਮਿਸ਼ਰਾ, ਜੋ ਭੀੜ ਨੂੰ ਹਿੰਸਾ ਅਤੇ ਭੰਨਤੋੜ ਲਈ ਭੜਕਾਉਣ ਵਾਲੇ ਬਿਆਨ ਦੇਣ ਲਈ ਜਾਣੇ ਜਾਂਦੇ ਹਨ, ਨੇ ਮੌਜਪੁਰ-ਬਾਬਰਪੁਰ ਮੈਟਰੋ ਸਟੇਸ਼ਨ ਨੇੜੇ ਸੀਏਏ ਦੇ ਸਮਰਥਨ 'ਚ ਇੱਕ ਰੈਲੀ ਕੱਢੀ ਸੀ। ਇਸੇ ਮੈਟਰੋ ਸਟੇਸ਼ਨ ਤੋਂ 2 ਕਿਲੋਮੀਟਰ ਦੂਰ ਜਾਫ਼ਰਾਬਾਦ ਵਿੱਚ ਸ਼ਾਂਤਮਈ ਪ੍ਰਦਰਸ਼ਨ ਹੋ ਰਹੇ ਸਨ। ਮਿਸ਼ਰਾ ਲੋਕਾਂ ਨੂੰ ਭੜਕਾਉਣ ਤੋਂ ਬਾਅਦ ਉੱਥੋਂ ਚਲੇ ਗਏ। ਇਸ ਤੋਂ ਬਾਅਦ ਜਾਫ਼ਰਾਬਾਦ 'ਚ ਹਿੰਸਾ ਹੋਈ ਅਤੇ ਸ਼ਾਂਤਮਈ ਪ੍ਰਦਰਸ਼ਨਕਾਰੀ ਸੁਰੱਖਿਆ ਲਈ ਭੱਜਣ ਲਈ ਮਜਬੂਰ ਹੋਏ।"

 

ਇਹ ਦੋਸ਼ ਲਾਇਆ ਗਿਆ ਹੈ ਕਿ 23 ਫਰਵਰੀ ਨੂੰ ਹੋਏ ਹਮਲੇ 'ਚ ਜ਼ਖਮੀ ਲੋਕਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਪਰ ਹਿੰਸਾ ਵਿੱਚ ਸ਼ਾਮਲ ਲੋਕਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਪਟੀਸ਼ਨ 'ਚ 23 ਫਰਵਰੀ ਦੀ ਸ਼ਾਮ ਨੂੰ ਸ਼ੁਰੂ ਹੋਏ ਹਮਲਿਆਂ ਅਤੇ 24 ਫਰਵਰੀ ਨੂੰ ਦਿਨ ਦਿਹਾੜੇ ਹੋਏ ਹਮਲਿਆਂ ਦੇ ਸਬੰਧ 'ਚ ਕੀਤੀਆਂ ਸ਼ਿਕਾਇਤਾਂ 'ਤੇ ਪੁਲਿਸ ਨੂੰ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court Hear Plea By ex CIC Habibullah Seeking FIR Against Delhi Violence