ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ `ਚ ਧਾਰਾ 35ਏ `ਤੇ ਸੁਪਰੀਮ ਕੋਰਟ `ਚ ਸੁਣਵਾਈ ਅੱਜ

ਸੁਪਰੀਮ ਕੋਰਟ ਜੰਮੂ ਕਸ਼ਮੀਰ ਦੀ ਧਾਰਾ 35-ਏ `ਤੇ ਅੱਜ ਸੁਣਵਾਈ ਕਰ ਸਕਦਾ ਹੈ। ਇਸ ਮਾਮਲੇ ਨੂੰ ਸੰਵਿਧਾਨਕ ਬੈਂਚ `ਚ ਭੇਜਿਆ ਜਾਵੇਗਾ ਜਾਂ ਨਹੀਂ ਕੋਰਟ ਇਸ `ਤੇ ਵਿਚਾਰ ਕਰੇਗਾ। ਉਥੇ ਹੀ ਸੁਣਵਾਈ ਤਹਿਤ ਅੱਜ ਕਸ਼ਮੀਰ `ਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਧਾਰਾ-35ਏ ਦੇ ਸਮਰਥਨ `ਚ ਵੱਖਵਾਦੀਆਂ ਵੱਲੋਂ ਪ੍ਰਦਰਸ਼ਨ ਨੂੰ ਰੋਕਣ ਲਈ ਅੱਜ ਸ਼੍ਰੀਨਗਰ `ਚ ਰੋਕ ਲਗਾ ਦਿੱਤੀ ਗਈ ਹੈ।

 

ਰੇਲਵੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਤੋਂ ਪ੍ਰਾਪਤ ਜਾਣਕਾਰੀ ਦੇ ਬਾਅਦ ਘਾਟੀ `ਚ ਟਰੇਨਾਂ ਦੀ ਆਵਾਜਾਈ ਮੁਲਤਵੀਂ ਕਰ ਦਿੱਤੀ ਗਈ ਹੈ। ਕੁਝ ਦਿਨ ਪਹਿਲਾਂ ਸੰਵਿਧਾਨ ਤੋਂ ਧਾਰਾ-35ਏ ਨੂੰ ਹਟਾਉਣ ਸੰਬੰਧੀ ਅਫਵਾਹਾਂ ਦੇ ਬਾਅਦ ਨੌਜਵਾਨਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਸੰਘਰਸ਼ ਭੜਕ ਗਿਆ ਸੀ ਅਤੇ ਕਰੀਬ 30 ਲੋਕ ਜ਼ਖਮੀ ਹੋ ਗਏ ਸਨ।

 

ਧਾਰ 35ਏ ਤੋਂ ਜੰਮੂ ਕਸ਼ਮੀਰ ਦੇ ਨਾਗਰਿਕਾਂ ਨੂੰ ਵਿਸ਼ੇਸ਼ ਅਧਿਕਾਰ ਮਿਲੇ ਹਨ। ਇਸ ਧਾਰਾ ਨੂੰ ਸੁਪਰੀਮ ਕੋਰਟ `ਚ ਕਾਨੂੰਨੀ ਚੁਣੌਤੀ ਦਿੱਤੀ ਗਈ ਹੈ।      

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court hearing in section 35A in Kashmir today