ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਯੁੱਧਿਆ ਮਾਮਲਾ : ਸੁਪਰੀਮ ਕੋਰਟ ਨੇ ਵਿਚੋਲਗੀ ਉਤੇ ਫੈਸਲਾ ਸੁਰੱਖਿਅਤ ਰੱਖਿਆ

ਅਯੁੱਧਿਆ ਮਾਮਲਾ : ਸੁਪਰੀਮ ਕੋਰਟ ਨੇ ਵਿਚੋਲਗੀ ਉਤੇ ਫੈਸਲਾ ਸੁਰੱਖਿਅਤ ਰੱਖਿਆ

ਅਯੁੱਧਿਆ ਦੇ ਰਾਮ ਜਨਮ ਭੂਮੀ–ਬਾਬਰੀ ਮਜਿਸਦ ਦੇ ਭੂਮੀ ਵਿਵਾਦ ਨੂੰ ਵਿਚੋਲਗੀ ਨਾਲ ਆਪਸੀ ਗੱਲਬਾਤ ਰਾਹੀਂ ਹੱਲ ਕਰਨ ਦੀ ਪਹਿਲ ਉਤੇ ਵਿਚਾਰ ਕਰਨ ਲਈ ਬੁੱਧਵਾਰ ਨੂੰ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਅਯੁੱਧਿਆ ਭੂਮੀ ਵਿਵਾਦ ਮਾਮਲੇ ਉਤੇ ਕਿਹਾ ਕਿ ਇਹ ਨਾ ਕੇਵਲ ਸੰਪਤੀ ਬਾਰੇ ਵਿਚ ਹੈ, ਸਗੋਂ ਭਾਵਨਾ ਅਤੇ ਵਿਸ਼ਵਾਸ ਸਬੰਧੀ ਹੈ। ਸੁਪਰੀਮ ਕੋਰਟ ਨੇ ਅਯੁੱਧਿਆ ਭੂਮੀ ਵਿਵਾਦ ਮਾਮਲੇ ਉਤੇ ਕਿਹਾ ਕਿ ਪਹਿਲਾਂ ਤੋਂ ਹੋਈਆਂ ਚੀਜਾਂ ਉਤੇ ਕੰਟਰੋਲ ਨਹੀਂ ਹੈ।

 

ਸੁਪਰੀਮ ਕੋਰਟ ਦੇ ਮੁੱਖ ਜੱਜ ਰੰਜਨ ਨੇ ਕਿਹਾ ਕਿ ਅਸੀਂ ਛੇਤੀ ਫੈਸਲਾ ਛੇਤੀ ਸੁਣਾਉਣਾ ਚਾਹੁੰਦੇ ਹਾਂ।  ਇਸ ਸਬੰਧੀ ਸੁਪਰੀਮ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ।  ਇਸ ਮੌਕੇ ਜੱਜ ਚੰਦਰ ਨੇ ਪੁੱਛਿਆ ਕਿ ਵਿਚੋਲਗੀ ਦੇ ਫੈਸਲੇ ਨੂੰ ਕਿਵੇਂ ਲਾਗੂ ਕਰਾਂਗੇ, ਕਰੋੜਾਂ ਲੋਕ ਹਨ, ਕੀ ਹੋਵੇਗਾ।

 

ਮਾਮਲੇ ਦੀ ਸੁਣਵਾਈ ਦੌਰਾਨ ਜੱਜ ਐਸ ਏ ਬੋਬੜੇ ਨੇ ਕਿਹਾ ਕਿ ਅਤੀਤ ਵਿਚ ਜੋ ਹੋਇਆ ਉਸ ਉਤੇ ਸਾਡਾ ਕੋਈ ਕੰਟਰੋਲ ਨਹੀਂ ਹੈ, ਕਿਸ ਨੇ ਆਕ੍ਰਮਣ ਕੀਤਾ, ਕੌਣ ਰਾਜਾ ਸੀ, ਮੰਦਰ ਜਾਂ ਮਜਿਸਦ ਸੀ? ਸਾਨੂੰ ਵਰਤਮਾਨ ਵਿਵਾਦ ਸਬੰਧੀ ਪਤਾ ਹੈ। ਅਸੀਂ ਕੇਵਲ ਵਿਵਾਦ ਨੂੰ ਹੱਲ ਕਰਨ ਸਬੰਧੀ ਚਿੰਤਤ ਹਾਂ। ਜੱਜ ਐਸ ਏ ਬੋਬੜੇ ਨੇ ਕਿਹਾ ਕਿ ਇਹ ਭਾਵਨਾਂਵਾਂ, ਧਰਮ ਅਤੇ ਵਿਸ਼ਵਾਸ ਬਾਰੇ ਹੈ। ਅਸੀਂ ਵਿਵਾਦ ਦੀ ਗੰਭੀਰਤਾ ਪ੍ਰਤੀ ਸੁਚੇਤ ਹਾਂ।

 

ਅਯੁੱਧਿਆ ਮਾਮਲੇ ਦੀ ਸੁਣਾਵਾਈ ਦੌਰਾਨ ਸੁਪਰੀਮ ਕੋਰਟ ਵਿਚ ਹਿੰਦੁ ਮਹਾਸਭਾ ਨੇ ਵਿਚੋਲਗੀ ਦਾ ਵਿਰੋਧ ਕੀਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court Hearing on Ayodhya Case LIVE UPDATES: sc to decide on appointing a mediator today