ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਲੋਰ ਟੈਸਟ ਮਾਮਲੇ 'ਚ ਸੁਪਰੀਮ ਕੋਰਟ ਨੇ ਕਮਲਨਾਥ ਸਰਕਾਰ ਨੂੰ ਭੇਜਿਆ ਨੋਟਿਸ, ਸੁਣਵਾਈ ਭਲਕੇ

ਮੱਧ ਪ੍ਰਦੇਸ਼ ਵਿੱਚ ਸਿਆਸੀ ਉਥਲ-ਪੁਥਲ ਜਾਰੀ ਹੈ। ਅੱਜ ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਭਾਜਪਾ ਵੱਲੋਂ ਫ਼ਲੋਰ ਟੈਸਟ ਕਰਵਾਉਣ ਲਈ ਦਾਖਲ ਪਟੀਸ਼ਨ 'ਤੇ ਸੁਣਵਾਈ ਭਲਕੇ 18 ਮਾਰਚ ਤਕ ਮੁਲਤਵੀ ਕਰ ਦਿੱਤੀ ਹੈ। ਇਸ ਤੋਂ ਇਲਾਵਾ ਅਦਾਲਤ ਨੇ ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਹੁਣ ਇਸ ਮਾਮਲੇ ਦੀ ਸੁਣਵਾਈ ਭਲਕੇ ਸਵੇਰੇ 10.30 ਵਜੇ ਹੋਵੇਗੀ। ਇਸ ਦੇ ਨਾਲ ਹੀ ਰਾਜਪਾਲ ਨੇ ਇੱਕ ਵਾਰ ਫਿਰ ਕਮਲਨਾਥ ਨੂੰ ਚਿੱਠੀ ਲਿਖ ਕੇ ਮੰਗਲਵਾਰ ਨੂੰ ਵਿਧਾਨ ਸਭਾ 'ਚ ਬਹੁਮਤ ਸਾਬਤ ਕਰਨ ਲਈ ਕਿਹਾ ਹੈ।
 

 

ਦੱਸ ਦੇਈਏ ਕਿ ਮੱਧ ਪ੍ਰਦੇਸ਼ ਵਿਧਾਨ ਸਭਾ ਸ਼ੁਰੂ ਹੋਣ ਤੋਂ ਬਾਅਦ ਰਾਜਾਲ ਦਾ ਸੰਬੋਧਨ ਖਤਮ ਹੁੰਦੇ ਹੀ ਬੀਤੇ ਸੋਮਵਾਰ ਨੂੰ ਸੈਸ਼ਨ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਭਾਜਪਾ ਵੱਲੋਂ ਸੁਪਰੀਮ ਕੋਰਟ ਵਿੱਚ 48 ਘੰਟਿਆਂ 'ਚ ਫ਼ਲੋਰ ਟੈਸਟ ਕਰਵਾਉਣ ਲਈ ਪਟੀਸ਼ਨ ਦਾਇਰ ਕੀਤੀ ਗਈ ਸੀ। ਇਹ ਪਟੀਸ਼ਨ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਦਾਇਰ ਕੀਤੀ ਗਈ ਸੀ।
 

ਰਾਜਪਾਲ ਨੇ ਦੋ ਦਿਨ 'ਚ ਤਿੰਨ ਚਿੱਠੀਆਂ ਲਿਖੀਆਂ 
ਰਾਜਪਾਲ ਨੇ ਲਾਲ ਜੀ ਟੰਡਨ ਨੇ ਸਨਿੱਚਰਵਾਰ ਦੇਰ ਰਾਤ ਮੁੱਖ ਮੰਤਰੀ ਨੂੰ ਫਲੋਰ ਟੈਸਟ ਕਰਵਾਉਣ ਲਈ ਪਹਿਲੀ ਚਿੱਠੀ ਲਿਖੀ ਸੀ। ਉਸ ਤੋਂ ਬਾਅਦ ਐਤਵਾਰ ਦੇਰ ਸ਼ਾਮ ਨੂੰ ਦੂਜੀ ਚਿੱਠੀ ਲਿਖੀ ਗਈ ਸੀ ਅਤੇ ਤੀਜੀ ਚਿੱਠੀ ਸੋਮਵਾਰ ਸ਼ਾਮ ਨੂੰ ਲਿਖੀ ਗਈ ਸੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court issues notice to Madhya Pradesh government hearing tomorrow