ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SC ਦੇ ਵਕੀਲ ਨੇ ਸ਼ੇਹਲਾ ਰਸ਼ੀਦ ਖਿਲਾਫ ਕਰਵਾਈ ਸ਼ਿਕਾਇਤ ਦਰਜ, ਗ੍ਰਿਫਤਾਰੀ ਦੀ ਮੰਗ

SC ਦੇ ਵਕੀਲ ਨੇ ਸ਼ੇਹਲਾ ਰਸ਼ੀਦ ਖਿਲਾਫ ਕਰਵਾਈ ਸ਼ਿਕਾਇਤ ਦਰਜ, ਗ੍ਰਿਫਤਾਰੀ ਦੀ ਮੰਗ

ਸੁਪਰੀਮ ਕੋਰਟ ਦੇ ਵਕੀਲ ਅਲਖ ਆਲੋਕ ਸ੍ਰੀਵਾਸਤਵ ਨੇ ਜੇਐਨਯੂ ਦੀ ਸਾਬਕਾ ਵਿਦਿਆਰਥੀ ਆਗੂ ਸ਼ੇਹਲਾ ਰਸ਼ੀਦ ਖਿਲਾਫ ਇਕ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਵਿਚ ਕਥਿਤ ਤੌਰ ਉਤੇ ਭਾਰਤੀ ਫੌਜ ਅਤੇ ਭਾਰਤ ਸਰਕਾਰ ਖਿਲਾਫ ਝੂਠੀ ਖਬਰ ਫੈਲਾਉਣ ਦੇ ਦੋਸ਼ ਵਿਚ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਹੈ।

 

ਜ਼ਿਕਰਯੋਗ ਹੈ ਕਿ ਸ਼ੇਹਲਾ ਰਸ਼ੀਦ ਨੇ ਐਤਵਾਰ ਨੂੰ ਕਸ਼ਮੀਰ ਦੇ ਹਾਲਤ ਨੂੰ ਲੈ ਕੇ 10 ਟਵੀਟ ਕੀਤੇ ਜਿਸ ਵਿਚ ਉਨ੍ਹਾਂ ਦਾਅਵਾ ਕੀਤਾ ਕਿ ਘਾਟੀ ਵਿਚ ਮੌਜੂਦਾ ਹਾਲਾਤ ਬਹੁਤ ਖਰਾਬ ਹਨ। ਪ੍ਰੰਤੂ ਉਨ੍ਹਾਂ ਦੇ ਦਾਅਵਿਆਂ ਨੂੰ ਭਾਰਤੀ ਫੌਜ ਨੇ ਕੁਝ ਘੰਟਿਆਂ ਵਿਚ ਖਾਰਜ ਕਰ ਦਿੱਤਾ। ਭਾਰਤੀ ਫੌਜ ਨੇ ਕਿਹਾ ਕਿ ਬੇਬੁਨਿਆਦ ਦੱਸਿਆ।

 

ਸ਼ੇਹਲਾ ਰਸ਼ੀਦ ਨੇ ਟਵੀਟ ਕਰਕੇ ਕਿਹਾ ਸੀ ਕਿ ਜੰਮੂ ਕਸ਼ਮੀਰ ਦੇ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਕੋਲ ਕਾਨੂੰਨ ਵਿਵਸਥਾ ਦਾ ਕੋਈ ਅਧਿਕਾਰੀ ਨਹੀਂ ਹੈ ਅਤੇ ਸਭ ਕੁਝ ਪੈਰਾਮਿਲਿਟਰੀ ਫੋਰ ਦੇ ਹੱਥਾਂ ਵਿਚ ਹੈ। ਇਕ ਐਸਐਚਓ ਦੀ ਬਦਲੀ ਸਿਰਫ ਇਸ ਲਈ ਕਰ ਦਿੱਤੀ ਗਈ ਕਿਉਂਕਿ ਸੀਆਰਪੀਐਫ ਦੇ ਇਕ ਜਵਾਨ ਨੇ ਸ਼ਿਕਾਇਤ ਕੀਤੀ ਸੀ। ਐਨਾ ਹੀ ਨਹੀਂ ਸ਼ੇਹਲਾ ਨੇ ਆਪਣੇ ਟਵੀਟ ਉਤੇ ਦੋਸ਼ ਲਗਾਇਆ ਕਿ ਸੁਰੱਖਿਆ ਬਲ ਰਾਤ ਵਿਚ ਘਰਾਂ ਵਿਚ ਦਾਖਲ ਹੁੰਦੇ ਹਨ ਅਤੇ ਲੜਕਿਆਂ ਨੂੰ ਚੁੱਕ ਕੇ ਲੈ ਜਾਂਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court lawyer Alakh Alok Srivastava files a criminal complaint against Shehla Rashid