ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਸ ਆਧਾਰ ’ਤੇ ਪ੍ਰਸ਼ਾਂਤ ਨੂੰ ਕੀਤਾ ਗ੍ਰਿਫ਼ਤਾਰ, ਕਰੋ ਰਿਹਾਅ: SC


ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵਿਰੁੱਧ ਇਤਰਾਜ਼ਯੋਗ ਵੀਡੀਓ ਪੋਸਟ ਕਰਕੇ ਗ੍ਰਿਫ਼ਤਾਰ ਹੋਏ ਪੱਤਰਕਾਰ ਪ੍ਰਸ਼ਾਂਤ ਕਨੌਜੀਆ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਉਸ ਨੂੰ ਤੁਰੰਤ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਪੁੱਛਿਆ ਕਿ ਆਖ਼ਰ ਉਸ ਨੂੰ ਕਿਸ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ?            
                                                                                    
ਸੁਪਰੀਮੋ ਕੋਰਟ ਨੇ ਕਿਹਾ ਕਿ ਵਿਚਾਰ ਵੱਖ ਹੋ ਸਕਦੇ ਹਨ, ਉਸ (ਪ੍ਰਸ਼ਾਂਤ) ਸ਼ਾਇਦ ਉਸ ਟਵੀਟ ਨੂੰ ਲਿਖਣਾ ਨਹੀਂ ਚਾਹੀਦਾ ਸੀ, ਪਰ ਉਨ੍ਹਾਂ ਨੂੰ ਕਿਸ ਆਧਾਰ ਉੱਤੇ ਗ੍ਰਿਫ਼ਤਾਰ ਕੀਤਾ ਗਿਆ?


ਇਸ ਮਾਮਲੇ 'ਚ ਪ੍ਰਸ਼ਾਂਤ ਕਨੌਜੀਆ ਦੀ ਪਤਨੀ ਸੋਮਵਾਰ ਨੂੰ ਸੁਪਰੀਮ ਕੋਰਟ ਪਹੁੰਚੀ ਸੀ। ਉਥੇ, ਮੁੱਖ ਮੰਤਰੀ ਦਫ਼ਤਰ ਤੋਂ ਸ਼ੁੱਕਰਵਾਰ ਦੇਰ ਰਾਤ ਐਸ.ਐਸ.ਪੀ. ਕਲਾਨਿਧੀ ਨੈਥਾਨੀ ਨੂੰ ਮੁਕੱਦਮਾ ਦਰਜ ਕਰਕੇ ਕਾਰਵਾਈ ਕਰਨ ਦਾ ਹੁਕਮ ਦਿੱਤਾ ਗਿਆ ਸੀ। ਜਿਸ ਟਵਿੱਟਰ ਹੈਂਡਲ ਤੋਂ ਇਹ ਟਵੀਟ ਕੀਤਾ ਗਿਆ ਸੀ, ਉਹ ਪ੍ਰਸ਼ਾਂਤ ਕਨੌਜੀਆ ਦਾ ਹੀ ਸੀ। ਇਸ ਉੱਤੇ ਹਜਰਤਗੰਜ ਕੋਤਵਾਲੀ ਵਿੱਚ ਤੈਨਾਤ ਇੰਸਪੈਕਟਰ ਵਿਕਾਸ ਕੁਮਾਰ ਦੀ ਤਹਰੀਰ ਉੱਤੇ ਪ੍ਰਸ਼ਾਂਤ ਕਨੌਜੀਆ ਵਿਰੁੱਧ ਮੁੱਕਦਮਾ ਦਰਜ ਕੀਤਾ ਸੀ।

 

ਸੀਓ ਅਭੈ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਜਾਂਚ ਅਧਿਕਾਰੀ ਇੰਸਪੈਕਟਰ ਬਰਜੇਂਦਰ ਕੁਮਾਰ ਮਿਸ਼ਰਾ ਦੀ ਅਗਵਾਈ ਵਿੱਚ ਦਿੱਲੀ ਗਈ ਟੀਮ ਨੇ ਪ੍ਰਸ਼ਾਂਤ ਕਨੌਜੀਆ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਲਖਨਊ ਪੁਲਿਸ ਦਾ ਕਹਿਣਾ ਸੀ ਕਿ ਦਿੱਲੀ ਦੇ ਮੰਡਾਵਲੀ ਵਿੱਚ ਰਹਿਣ ਵਾਲੇ ਪ੍ਰਤਾਪਗੜ੍ਹ ਵਾਸੀ ਪ੍ਰਸ਼ਾਂਤ ਨੇ ਖੁਦ ਨੂੰ ਇਕ ਨਿਊਜ਼ ਪੋਰਟਲ ਦਾ ਪੱਤਰਕਾਰ ਦੱਸਿਆ ਹੈ।

 

ਉਥੇ, ਪ੍ਰਸ਼ਾਂਤ ਦੀ ਪਤਨੀ ਜਾਗੀਸ਼ਾ ਅਰੋੜਾ ਨੇ ਕਿਹਾ ਸੀ ਕਿ ਉਸ ਦੇ ਘਰ ਵਿੱਚ ਦੋ ਲੋਕ ਦਿਨ ਵਿੱਚ ਸਾਦੀ ਵਰਦੀ ਵਿੱਚ ਆਏ ਅਤੇ ਆਪਣੇ ਆਪ ਨੂੰ ਲਖਨਊ ਪੁਲਿਸ ਦਾ ਅਧਿਕਾਰੀ ਦੱਸਿਆ। ਪ੍ਰਸ਼ਾਂਤ ਦੀ ਪਤਨੀ ਦਾ ਦੋਸ਼ ਹੈ ਕਿ ਗ੍ਰਿਫ਼ਤਾਰੀ ਵਾਰੰਟ ਦਿਖਾਏ ਬਿਨਾਂ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕਰਕੇ  ਲਖਨਊ ਲਿਜਾਇਆ ਗਿਆ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court orders immediate release of journalist arrested for post against Yogi Adityanath