----ਸੁਪਰੀਮ ਕੋਰਟ ਨੇ ਰਾਮ ਜਨਮ ਭੂਮੀ–ਬਾਬਰੀ ਮਸਜਿਦ ਭੂਮੀ ਵਿਵਾਦ ਮਾਮਲਾ ਵਿਚੋਲਗੀ ਲਈ ਸੌਂਪਿਆ----
----ਸੁਪਰੀਮ ਕੋਰਟ ਨੇ ਜਸਟਿਸ ਇਬ੍ਰਾਹਿਮ ਖਲੀਫੁੱਲਾਹ, ਸ਼੍ਰੀ ਸ਼੍ਰੀ ਰਵੀਸ਼ੰਕਰ ਅਤੇ ਸੀਨੀਅਰ ਬੁਲਾਰੇ ਸ਼੍ਰੀਰਾਮ ਪੰਚੂ ਨੂੰ ਵਿਚਾਲਾ ਬਣਾਇਆ----
----4 ਹਫ਼ਤਿਆਂ ਚ ਵਿਚੋਲਗੀ ਕਮੇਟੀ ਨੂੰ ਸੌਂਪਣੀ ਹੋਵੇਗੀ ਆਪਣੀ ਰਿਪੋਰਟ----
----ਸੁਪਰੀਮ ਕੋਰਟ ਨੇ ਵਿਚੋਲਗੀ ਦੀ ਪ੍ਰਤੀਕਿਰਿਆ ਦੀ ਰਿਪੋਰਟਿੰਗ ’ਤੇ ਲਗਾਈ ਪਾਬੰਦੀ----
ਸੁਪਰੀਮ ਕੋਰਟ ਨੇ ਰਾਮ ਜਨਮ ਭੂਮੀ – ਬਾਬਰੀ ਮਸਜਿਦ ਵਿਵਾਦ ਮਾਮਲਾ ਅੱਜ ਸ਼ੁੱਕਰਵਾਰ ਨੂੰ ਵਿਚੋਲਗੀ ਲਈ ਸੌਂਪ ਦਿੱਤਾ। ਰਿਟਾਇਰ ਜੱਜ ਐਫ਼ ਐਮ ਕਲੀਫ਼ੁੱਲਾ ਨੂੰ ਸੁਪਰੀਮ ਕੋਰਟ ਨੇ ਰਾਮ ਜਨਮ ਭੂਮੀ – ਬਾਬਰੀ ਮਸਜਿਦ ਮਾਮਲੇ ਚ ਵਿਚੋਲਗੀ ਕਰਨ ਵਾਲੇ ਪੈਨਲ ਦਾ ਮੁਖੀ ਨਿਯੁਕਤ ਕੀਤਾ ਹੈ। ਨਾਲ ਹੀ ਵਿਚੋਲਗੀ ਲਈ ਦੋ ਹੋਰਨਾਂ ਮੈਂਬਰ ਸ਼੍ਰੀ ਸ਼੍ਰੀ ਰਵੀਸ਼ੰਕਰ ਅਤੇ ਸੀਨੀਅਰ ਵਕੀਲ ਸ਼੍ਰੀਰਾਮ ਪਾਂਚੂ ਨੂੰ ਨਿਯੁਕਤ ਕੀਤਾ ਹੈ।
ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਅਦਾਲਤ ਦੇ ਹੁਕਮਾਂ ਤੋਂ ਬਾਅਦ ਹੁਣ ਇਕ ਹਫ਼ਤੇ ਅੰਦਰ ਇਹ ਕਾਰਵਾਈ ਸ਼ੁਰੂ ਹੋ ਜਾਵੇਗੀ। ਅਦਾਲਤ ਨੇ ਕਿਹਾ ਹੈ ਕਿ ਚਾਰ ਹਫ਼ਤਿਆਂ ਚ ਵਿਚੋਲਗੀ ਪੈਨਲ ਨੂੰ ਦੱਸਣਾ ਹੋਵੇਗਾ ਕਿ ਗੱਲ ਕਿੱਥੇ ਤੱਕ ਪੁੱਜੀ। ਅਦਾਲਤ ਨੇ ਮਾਮਲੇ ਦੀ ਮੀਡੀਆ ਰਿਪੋਰਟਿੰਗ ਤੇ ਵੀ ਰੋਕ ਲਗਾ ਦਿੱਤੀ ਹੈ।
ਅਦਾਲਤ ਦਾ ਕਹਿਣਾ ਹੈ ਕਿ ਵਿਚੋਲਗੀ ਦੀ ਪ੍ਰਕਿਰਿਆ ਕੈਮਰੇ ਦੇ ਸਾਹਮਣੇ ਕੀਤੀ ਜਾਵੇਗੀ। ਇਹ ਪ੍ਰਕਿਰਿਆ ਫੈਜ਼ਾਬਾਦ ਚ ਹੋਵੇਗੀ। ਜਿਸਦੀ ਅਗਵਾਈ ਰਿਟਾਇਰ ਜੱਜ ਐਫ਼ ਐਮ ਕਲੀਫ਼ੁੱਲਾ ਕਰਨਗੇ। ਪੈਨਲ ਨੂੰ 8 ਹਫ਼ਤਿਆਂ ਅੰਦਰ ਪੂਰੀ ਰਿਪੋਰਟ ਦੇਣੀ ਹੋਵੇਗੀ। ਨਾਲ ਹੀ ਚਾਰ ਹਫਤਿਆਂ ਚ ਇਹ ਪ੍ਰਕਿਰਿਆ ਸ਼ੁਰੂ ਕਰਨੀ ਹੋਵੇਗੀ। ਮੁੱਖ ਜੱਜ ਰੰਜਨ ਗੋਗੋਈ ਨੇ ਕਿਹਾ, ਅਦਾਲਤ ਦੀ ਨਿਗਰਾਨੀ ਚ ਵਿਚੋਲਗੀ ਦੀ ਕਾਰਵਾਈ ਗੁਪਤ ਹੋਵੇਗੀ।
ੇ