ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਪਰੀਮ ਕੋਰਟ ਵੱਲੋਂ ਸੱਜਣ ਕੁਮਾਰ ਦੀ AIIMS ਮੈਡੀਕਲ ਰਿਪੋਰਟ ਤਲਬ

ਸੁਪਰੀਮ ਕੋਰਟ ਵੱਲੋਂ ਸੱਜਣ ਕੁਮਾਰ ਦੀ AIIMS ਮੈਡੀਕਲ ਰਿਪੋਰਟ ਤਲਬ

ਸੁਪਰੀਮ ਕੋਰਟ ਨੇ ਅੱਜ ਬੁੱਧਵਾਰ ਨੂੰ ਕਾਂਗਰਸ ਦੇ ਸਾਬਕਾ ਆਗੂ ਸੱਜਣ ਕੁਮਾਰ ਦੀ ਸਿਹਤ ਦੀ ਜਾਂਚ ਏਮਸ (AIIMS) ਦੇ ਡਾਕਟਰਾਂ ਦੇ ਇੱਕ ਪੈਨਲ ਤੋ਼ ਕਰਵਾਉਣ ਦੀ ਹਦਾਇਤ ਜਾਰੀ ਕੀਤੀ। ਸੱਜਣ ਕੁਮਾਰ ਨੂੰ 1984 ਸਿੱਖ ਕਤਲੇਆਮ ਨਾਲ ਜੁੜੇ ਮਾਮਲੇ ’ਚ ਦਿੱਲੀ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

 

 

ਸੁਪਰੀਮ ਕੋਰਟ ਨੇ ਏਮਜ਼ ਦੇ ਡਾਇਰੈਕਟਰ ਵੱਲੋਂ ਗਠਤ ਡਾਕਟਰਾਂ ਦੇ ਪੈਨਲ ਤੋਂ ਚਾਰ ਹਫ਼ਤਿਆਂ ’ਚ ਰਿਪੋਰਟ ਮੰਗੀ ਹੈ। ਸੱਜਣ ਕੁਮਾਰ ਨੇ ਸਿਹਤ ਦੇ ਆਧਾਰ ’ਤੇ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਉੱਤੇ ਤੁਰੰਤ ਸੁਣਵਾਈ ਕੀਤੇ ਜਾਣ ਦੀ ਬੇਨਤੀ ਕੀਤੀ ਸੀ।

 

 

ਖ਼ਬਰ ਏਜੰਸੀ ‘ਭਾਸ਼ਾ’ ਮੁਤਾਬਕ ਪੰਜ ਅਗਸਤ ਨੂੰ ਜਸਟਿਸ ਐੱਸਏ ਬੋਬੜੇ ਦੀ ਅਗਵਾਈ ਹੇਠਲੇ ਇੱਕ ਬੈਂਚ ਨੇ ਕਿਹਾ ਸੀ ਕਿ ਉਹ ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ ’ਤੇ ਮਈ 2020 ’ਚ ਸੁਣਵਾਈ ਕਰੇਗੀ ਕਿਉਂਕਿ ਇਹ ਸਾਧਾਰਣ ਮਾਮਲਾ ਨਹੀਂ ਹੈ ਤੇ ਕਿਸੇ ਤਰ੍ਹਾਂ ਦਾ ਹੁਕਮ ਪਾਸ ਕੀਤੇ ਜਾਣ ਤੋਂ ਪਹਿਲਾਂ ਇਸ ਉੱਤੇ ਵਿਸਤ੍ਰਿਤ ਸੁਣਵਾਈ ਕਰਨ ਦੀ ਜ਼ਰੂਰਤ ਹੈ।

 

 

ਬੈਂਚ ਨੇ ਕਿਹਾ ਕਿ ਸਾਡੀ ਰਾਇ ਹੈ ਕਿ ਏਮਸ ਦੇ ਡਾਇਰੈਕਟਰ ਵੱਲੋਂ ਗਠਤ ਡਾਕਟਰਾਂ ਦੀ ਇੱਕ ਟੀਮ ਪਟੀਸ਼ਨਰ ਸੱਜਣ ਕੁਮਾਰ ਦੀ ਸਿਹਤ ਦੀ ਹਾਲਤ ਬਾਰੇ ਜਾਂਚ ਕਰੇ। ਚਾਰ ਹਫ਼ਤਿਆਂ ਅੰਦਰ ਰਿਪੋਰਟ ਪੇਸ਼ ਕੀਤੀ ਜਾਵੇ।

 

 

ਸੱਜਣ ਕੁਮਾਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਵਿਕਾਸ ਸਿੰਘ ਨੇ ਕਿਹਾ ਕਿ ਉਹ ਪਿਛਲੇ 11 ਮਹੀਨਿਆਂ ਤੋਂ ਜੇਲ੍ਹ ਵਿੱਚ ਹੈ ਤੇ ਉਨ੍ਹਾਂ ਦਾ ਅੱਠ ਤੋਂ 10 ਕਿਲੋਗ੍ਰਾਮ ਵਜ਼ਨ ਘਟ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁਵੱਕਿਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਪੀੜਤ ਹੈ ਤੇ ਉਨ੍ਹਾਂ ਦੀ ਸਿਹਤ ਗੰਭੀਰ ਰੂਪ ਵਿੱਚ ਖ਼ਰਾਬ ਹੈ।

 

 

ਤਦ ਬੈਂਚ ਨੇ ਕਿਹਾ ਕਿ ਵਜ਼ਨ ਘੱਟ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਉਹ ਬੀਮਾਰ ਹੈ ਪਰ ਫਿਰ ਵੀ ਅਸੀਂ ਡਾਕਟਰਾਂ ਦੀ ਟੀਮ ਤੋਂ ਉਨ੍ਹਾਂ ਦੀ ਸਿਹਤ ਦੀ ਜਾਂਚ ਕਰਵਾਉਣ ਦਾ ਹੁਕਮ ਦਿੰਦੇ ਹਾਂ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court orders to present Sajan Kumar s AIIMS Medical Report