ਗ਼ੈਰ-ਧਾਰਮਿਕ ਵਿਆਹ ਦਾ ਛੱਤੀਸਗੜ੍ਹ ਦਾ ਇੱਕ ਮਾਮਲਾ ਬੁੱਧਵਾਰ ਨੂੰ ਸੁਪਰੀਮ ਕੋਰਟ ਪਹੁੰਚਿਆ। ਇੱਥੇ ਇੱਕ ਮੁਸਲਮਾਨ ਨੌਜਵਾਨ ਨੇ ਇੱਕ ਹਿੰਦੂ ਲੜਕੀ ਨਾਲ ਵਿਆਹ ਕਰਵਾਇਆ ਸੀ।
ਇਹ ਵੀ ਮੰਨਿਆ ਸੀ ਕਿ ਲੜਕੀ ਦੇ ਘਰ ਵਾਲਿਆਂ ਵੱਲੋਂ ਉਸ ਨੂੰ ਸਵੀਕਾਰ ਕਰ ਲਿਆ ਜਾਵੇਗਾ ਇਸ ਲਈ ਆਪਣਾ ਧਰਮ ਪਰਿਵਰਤਨ ਵੀ ਕੀਤਾ ਸੀ। ਪਰ ਲੜਕੀ ਨੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਸ ਨੇ ਇਹ ਸਭ ਸਿਰਫ਼ ਦਿਖਾਵੇ ਲਈ ਕੀਤਾ ਹੈ।
ਅਜਿਹੇ ਵਿੱਚ ਜਸਟਿਸ ਅਰੁਣ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਅਸੀਂ ਸਿਰਫ਼ ਮਹਿਲਾ ਦੇ ਭਵਿੱਖ ਬਾਰੇ ਚਿੰਤਤ ਹਾਂ। ਸਾਨੂੰ ਗ਼ੈਰ ਧਰਮ ਜਾਂ ਗ਼ੈਰ ਜਾਤੀ ਵਿੱਚ ਵਿਆਹ ਕਰਨ ਦਾ ਕੋਈ ਇਤਰਾਜ਼ ਨਹੀਂ। ਅਦਾਲਤ ਦਾ ਮੰਨਣਾ ਹੈ ਕਿ ਨੌਜਵਾਨ ਦਾ ਇੱਕ ਵਫ਼ਾਦਾਰ ਪਤੀ ਅਤੇ ਇੱਕ ਚੰਗਾ ਪ੍ਰੇਮੀ ਹੋਣਾ ਚਾਹੀਦਾ ਹੈ।
ਉਥੇ, ਮਹਿਲਾ ਦੇ ਪਿਤਾ ਵੱਲੋਂ ਵਕੀਲ ਦਾ ਕਹਿਣਾ ਸੀ ਕਿ ਇਹ ਲੜਕੀਆਂ ਨੂੰ ਫਸਾਉਣ ਦਾ ਇੱਕ ਰੈਕੇਟ ਹੈ। ਇਸ ਉੱਤੇ ਕੋਰਟ ਨੇ ਨੌਜਵਾਨ ਨੂੰ ਹਲਫੀਆ ਬਿਆਨ ਫਾਇਲ ਕਰਨ ਅਤੇ ਬੋਨਾਫਾਇਡ ਦਿਖਾਉਣ ਨੂੰ ਕਿਹਾ ਹੈ।
ਅਦਾਲਤ ਨੇ ਨੌਜਵਾਨ ਨੂੰ ਇਹ ਵੀ ਪੁੱਛਿਆ ਕਿ ਕੀ ਉਸ ਨੇ ਆਰੀਆ ਸਮਾਜ ਮੰਦਰ ਵਿੱਚ ਲੜਕੀ ਨਾਲ ਵਿਆਹ ਕਰਵਾਉਣ ਤੋਂ ਬਾਅਦ ਆਪਣਾ ਨਾਮ ਵੀ ਬਦਲਿਆ ਸੀ ਅਤੇ ਕੀ ਉਸ ਨੇ ਇਸ ਲਈ ਕਾਨੂੰਨੀ ਕਦਮ ਚੁੱਕੇ ਹਨ ਜਾਂ ਨਹੀਂ।