ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਪਰੀਮ ਕੋਰਟ ਵੱਲੋਂ CPI-M ਆਗੂ ਯੇਚੁਰੀ ਨੂੰ ਕਸ਼ਮੀਰ ਵਾਦੀ ’ਚ ਜਾਣ ਦੀ ਇਜਾਜ਼ਤ

ਯੂਸਫ਼ ਤਾਰੀਗਾਮੀ (ਸੱਜੇ) ਨੂੰ ਮਿਲਣ ਜਾਣਗੇ ਸੀਪੀਐਮ ਆਗੂ ਸੀਤਾ ਰਾਮ ਯੇਚੁਰੀ

ਸੁਪਰੀਮ ਕੋਰਟ ਨੇ ਅੱਜ ਸੀਪੀਆਈ (ਐੱਮ) (CPI-M) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੂੰ ਅੱਜ ਆਪਣੇ ਦੋਸਤ ਤੇ ਪਾਰਟੀ ਆਗੂ ਯੂਸਫ਼ ਤਾਰੀਗਾਮੀ ਨੂੰ ਮਿਲਣ ਲਈ ਜੰਮੂ–ਕਸ਼ਮੀਰ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਬਹੁਤ ਅਹਿਮ ਘਟਨਾਕ੍ਰਮ ਹੈ ਕਿਉਂਕਿ ਸ੍ਰੀ ਯੇਚੁਰੀ ਨੂੰ ਪਹਿਲਾਂ ਦੋ ਵਾਰ ਸ੍ਰੀਨਗਰ ਹਵਾਈ ਅੱਡੇ ਤੋਂ ਖ਼ਾਲੀ ਮੋੜਿਆ ਜਾ ਚੁੱਕਾ ਹੈ।

 

 

ਪਹਿਲਾਂ ਸ੍ਰੀ ਯੇਚੁਰੀ ਸੀਪੀਆਈ ਦੇ ਸ੍ਰੀ ਡੀ. ਰਾਜਾ ਨਾਲ ਕਸ਼ਮੀਰ ਵਾਦੀ ’ਚ ਗਏ ਸਨ ਤੇ ਦੂਜੀ ਵਾਰ ਉਹ ਕਾਂਗਰਸੀ ਆਗੂ ਰਾਹੁਲ ਗਾਂਧੀ ਨਾਲ ਸ੍ਰੀਨਗਰ ਗਏ ਸਨ ਪਰ ਸੁਰੱਖਿਆ ਅਧਿਕਾਰੀਆਂ ਨੇ ਹੀ ਉਨ੍ਹਾਂ ਨੂੰ ਦੋਵੇਂ ਵਾਰ ਬੇਰੰਗ ਵਾਪਸ ਭੇਜ ਦਿੱਤਾ ਸੀ।

 

 

ਸੀਪੀਆਈ (ਐਮ) ਆਗੂ ਸ੍ਰੀ ਸੀਤਾਰਾਮ ਯੇਚੁਰੀ ਦਾ ਦਾਅਵਾ ਹੈ ਕਿ ਸ੍ਰੀ ਯੂਸਫ਼ ਤਾਰੀਗਾਮੀ ਦਾ ਬੀਤੀ 4 ਅਗਸਤ ਰਾਤ ਤੋਂ ਹੀ ਕੋਈ ਅਤਾ–ਪਤਾ ਨਹੀਂ ਹੈ। ਇਸ ਲਈ ਉਹ ਉਨ੍ਹਾਂ ਬਾਰੇ ਸਹੀ ਜਾਣਕਾਰੀ ਲੈਣ ਲਈ ਕਸ਼ਮੀਰ ਵਾਦੀ ਜਾਣਾ ਚਾਹੁੰਦੇ ਹਨ।  ਸੁਪਰੀਮ ਕੋਰਟ ਨੇ ਅੱਜ ਇਹ ਵੀ ਸਪੱਸ਼ਟ ਕੀਤਾ ਹੈ ਕਿ ਸ੍ਰੀ ਯੇਚੁਰੀ ਦਾ ਇਹ ਕਸ਼ਮੀਰ ਦੌਰਾ ਕਿਸੇ ਵੀ ਤਰ੍ਹਾਂ ਸਿਆਸੀ ਮੰਤਵਾਂ ਤੋਂ ਪ੍ਰੇਰਿਤ ਨਹੀਂ ਹੋਣਾ ਚਾਹੀਦਾ।

 

 

ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨੇ ਜੰਮੂ ਕਸ਼ਮੀਰ ਵਿਚ ਹਿਰਾਸਤ ਵਿਚ ਲਏ ਗਏ ਪਾਰਟੀ ਆਗੂ ਮੁਹੰਮਦ ਯੂਸੁਫ ਤਾਰੀਗਾਮੀ ਨੂੰ ਪੇਸ਼ ਕੀਤੇ ਜਾਣ ਦੀ ਮੰਗ ਕਰਦੇ ਹੋਏ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਖਲ ਕੀਤੀ ਸੀ।

 

 

ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਦੇ ਜ਼ਿਆਦਾਤਰ ਪ੍ਰਾਵਧਾਨਾਂ ਨੂੰ ਹਟਾਏ ਜਾਣ ਬਾਅਦ ਤਾਰੀਗਾਮੀ ਹਿਰਾਸਤ ਵਿਚ ਹਨ।  ਜੱਜ ਐਨ ਵੀ ਰਮਨ ਅਤੇ ਜੱਜ ਅਜੈ ਰਸਤੋਗੀ ਬੈਂਚ ਦੇ ਸਾਹਮਣੇ ਸ਼ੁੱਕਰਵਾਰ ਨੂੰ ਪਟੀਸ਼ਨ ਆਈ ਸੀ। ਬੈਂਚ ਨੇ ਇਸ ਉਤੇ 26 ਅਗਸਤ ਨੂੰ ਸੁਣਵਾਈ ਲਈ ਸਹਿਮਤੀ ਦਿੱਤੀ ਸੀ। ਜੱਜ ਰਮਨ ਨੇ ਕਿਹਾ ਸੀ ਕਿ ਮਾਮਲਾ ਇਕ ਉਚਿਤ ਬੈਂਚ ਸਾਹਮਣੇ ਆਵੇਗਾ।

 

 

ਪਾਰਟੀ ਸੂਤਰਾਂ ਨੇ ਦੱਸਿਆ ਕਿ ਮਾਕਪਾ ਦੀ ਕੇਂਦਰੀ ਕਮੇਟੀ ਦੇ ਮੈਂਬਰ ਅਤੇ ਜੰਮੂ ਕਸ਼ਮੀਰ ਵਿਧਾਨ ਸਭਾ ਦੇ ਚਾਰ ਵਾਰ ਵਿਧਾਇਕ ਰਹੇ ਤਾਰੀਗਾਮੀ ਦੀ ਤਬੀਅਤ ਠੀਕ ਨਹੀਂ ਹੈ। ਮਾਕਪਾ ਨੇ ਕਿਹਾਕਿ ਸੰਵਿਧਾਨ ਦੀ ਧਾਰਾ 32 ਦੇ ਤਹਿਤ ਰਿਟ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਦੇ ਤਹਿਤ ਕਿਸੇ ਵਿਅਕਤੀ ਨੂੰ ਆਪਣੇ ਮੌਲਿਕ ਅਧਿਕਾਰਾਂ ਦੇ ਸੁਰੱਖਿਆ ਲਈ ਸੁਪਰੀਮ ਕੋਰਟ ਜਾਂ ਹਾਈ ਕੋਰਟ ਵਿਚ ਜਾਣ ਦਾ ਹੱਕ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court permits CPI-M leader yechuri to go to Kashmir Valley